ਪਟਿਆਲਾ/ਰੱਖਡ਼ਾ (ਰਾਣਾ)—ਸੂਬੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੇ ਲੁਧਿਆਣਾ ਦੇ ਬੁੱਢਾ ਨਾਲੇ ਵਿਚ ਵੀ ਹੁਣ ਪਹਿਲਾਂ ਦੀ ਤਰ੍ਹਾਂ ਲੋਕ ਤਾਰੀਆਂ ਲਾ ਸਕਣਗੇ। ਇਸ ਦੀ ਸਫਾਈ ਅਤੇ ਇਸ ਵਿਚ ਪਾਣੀ ਛੱਡਣ ਦਾ ਮੁੱਦਾ ਰਾਸ਼ਟਰੀ ਗਰੀਨ ਟ੍ਰਿਬਿਊਨਲ ਅਤੇ ਕੇਂਦਰ ਸਰਕਾਰ ਵਿਚ ਚਰਚਾ ਦਾ ਵਿਸ਼ਾ ਦਾ ਕੇਂਦਰ ਰਿਹਾ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐੱਸ. ਐੱਸ. ਮਰਵਾਹਾ ਨੇ ਵਿਸ਼ੇਸ਼ ਤੌਰ ’ਤੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਦੱਸਿਆ ਕਿ ਬੁੱਢੇ ਨਾਲੇ ਦੀ ਸਫਾਈ ਤੋਂ ਇਲਾਵਾ ਇਸ ਵਿਚ ਸਤਲੁਜ ਤੋਂ 200 ਕਿਊਸਿਕ ਸਾਫ ਪਾਣੀ ਹਰ ਰੋਜ਼ ਛੱਡਿਆ ਜਾਵੇਗਾ। ਇਸ ਵਿਚ ਲੋਕਲ ਬਾਡੀਜ਼ ਵਿਭਾਗ ਵੀ ਆਪਣਾ ਬਣਦਾ ਯੋਗਦਾਨ ਪਾਵੇਗਾ। ਇਸ ਸਮੁੱਚੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ 6 ਕਰੋਡ਼ ਰੁਪਏ ਦੇ ਕਰੀਬ ਖਰਚ ਕਰਨ ਦੀ ਯੋਜਨਾ ਉਲੀਕੀ ਗਈ ਹੈ। ਇਸ ਦੇ ਆਲੇ-ਦੁਆਲੇ ਵਿਸ਼ੇਸ਼ ਕਿਸਮ ਦੇ ਬੂਟੇ ਲਾਏ ਜਾਣਗੇ ਜੋ ਇੱਥੇ ਘੁੰਮਣ ਆਉਣ ਵਾਲਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੇ।
ਦੂਜੇ ਪਾਸੇ ਮੁੱਖ ਮੰਤਰੀ ਦੇ ਆਪਣੇ ਜੱਦੀ ਸ਼ਹਿਰ ਪਟਿਆਲਾ ਵਿਖੇ ਵੱਡੀ ਨਦੀ ਦੇ ਨਾਂ ਨਾਲ ਜਾਣੀ ਜਾਂਦੀ ਨਦੀ ਨੂੰ ਸਾਫ ਪਾਣੀ ਅਤੇ ਗੰਦਗੀ-ਮੁਕਤ ਕਰਨ ਲਈ ਪ੍ਰਾਜੈਕਟ ਟਾਟਾ ਗਰੁੱਪ ਨੂੰ ਸੌਂਪਿਆ ਗਿਆ ਹੈ। ਇਸ ਦੇ ਆਲੇ-ਦੁਆਲੇ ਨੂੰ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਵਿਚ ਗੰਦੇ ਪਾਣੀ ਨੂੰ ਟ੍ਰੀਟ ਕਰ ਕੇ ਸੁੱਟਿਆ ਜਾਵੇਗਾ। ਇਸ ਸਬੰਧੀ ਪ੍ਰੋਫੈਸਰ ਮਰਵਾਹਾ ਨੇ ਦੱਸਿਆ ਕਿ ਜੋ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਇੰਡਸਟਰੀਆਂ ਵੱਲੋਂ ਨਦੀਆਂ ਅਤੇ ਘੱਗਰ ਵਿਚ ਗੰਦਾ ਪਾਣੀ ਸੁੱਟਿਆ ਜਾਂਦਾ ਸੀ। ਉਸ ਸਬੰਧੀ ਬਣਾਈ ਰਾਜਾਂ ਦੀ ਸਾਂਝੀ ਕਮੇਟੀ ਦੇ ਅਧਿਕਾਰੀ ਜਸਟਿਸ ਪ੍ਰੀਤਮਪਾਲ ਸਿੰਘ ਵੱਲੋਂ ਕੀਤੀ ਗਈ ਸਖਤੀ ਤਹਿਤ ਕਈ ਯੂਨਿਟ ਬੰਦ ਕਰ ਦਿੱਤੇ ਹਨ। ਕਈਆਂ ਨੇ ਵਾਟਰ ਟ੍ਰੀਟਮੈਂਟ ਲਾ ਲਏ ਹਨ।
ਬੋਰਡ ਅਪਣਾ ਰਿਹੈ ‘ਝੋਲਿਆਂ’ ਦਾ ਫਾਰਮੂਲਾ
ਪੰਜਾਬ ਨੂੰ ਪਾਲੀਥੀਨ-ਮੁਕਤ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 60 ਸਾਲ ਪਹਿਲਾਂ ਤੋਂ ਚਲਦੇ ਆ ਰਹੇ ਦੇਸੀ ‘ਮੋਰ ਛਾਪ’ ਝੋਲਿਆਂ ਦਾ ਜ਼ਮਾਨਾ ਵਾਪਸ ਲਿਆਉਣ ਲਈ ਪੱਬਾਂ ਭਾਰ ਹੈ। ਬੋਰਡ ਵੱਲੋਂ ਪੁਰਾਣੇ ਚੰਗੀ ਹਾਲਤ ਦੇ ਕੱਪਡ਼ਿਆਂ ਦੇ ਸਿਲਾਈ ਕੀਤੇ ਝੋਲਿਆਂ ਨੂੰ ਜਲਦ ਹੀ ਮਾਰਕੀਟ ਵਿਚ ਉਤਾਰਨ ਜਾ ਰਿਹਾ ਹੈ। ਇਹ ਝੋਲੇ ਵੱਖ-ਵੱਖ ਸਬਜ਼ੀ ਦੀਆਂ ਰੇਹਡ਼ੀਆਂ ਅਤੇ ਛੋਟੀਆਂ ਦੁਕਾਨਾਂ ’ਤੇ ਦਿੱਤੇ ਜਾਣਗੇ। ਝੋਲੇ ਦੀ ਕੀਮਤ 10 ਰੁਪਏ ਹੋਵੇਗੀ। ਇਹ ਝੋਲਾ ਮੁਡ਼ ਦੁਕਾਨ ਜਾਂ ਰੇਹਡ਼ੀ ਤੋਂ ਸਾਮਾਨ ਖਰੀਦਣ ਲਈ ਨਾਲ ਲੈ ਕੇ ਜਾਣ ਤੇ 1 ਰੁਪਏ ਦੀ ਕਟੌਤੀ ਕਰ ਕੇ 9 ਰੁਪਏ ਖਰੀਦਦਾਰ ਨੂੰ ਵਾਪਸ ਕਰ ਦਿੱਤੇ ਜਾਣਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਲਈ ਚੱਲਿਆ ਨਗਰ ਕੀਰਤਨ, ਦੇਖੋ ਰੂਹਾਨੀ ਨਜ਼ਾਰਾ
NEXT STORY