ਜਲੰਧਰ (ਸੁਨੀਲ) : 2000 ਦੇ ਨੋਟ ਬੇਸ਼ੱਕ ਲੋਕਾਂ ਨੇ ਬੈਂਕਾਂ ’ਚ ਜਮ੍ਹਾ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ, ਇਸ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਿਸੇ ਵੀ ਭਾਰਤੀ ਨਾਗਰਿਕ ਨੂੰ ਨੋਟ ਬਦਲਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਇਨ੍ਹਾਂ ਹਦਾਇਤਾਂ ਦੇ ਉਲਟ ਜੇਕਰ ਕੋਈ ਵਿਅਕਤੀ 2000 ਦਾ ਨੋਟ ਬਦਲਣ ਲਈ ਬੈਂਕ ਜਾਂਦਾ ਹੈ ਤਾਂ ਉਸ ਨੂੰ ਇਕ ਫਾਰਮ ਭਰਨ ਲਈ ਕਿਹਾ ਜਾਂਦਾ ਹੈ, ਜਿਸ ’ਚ ਆਧਾਰ ਕਾਰਡ ਤੋਂ ਇਲਾਵਾ ਹੋਰ ਜਾਣਕਾਰੀ ਪੁੱਛੀ ਜਾਂਦੀ ਹੈ, ਇਸ ਗੱਲ ਨੂੰ ਲੈ ਕੇ ਜਲੰਧਰ ਦੇ ਕਈ ਨਾਗਰਿਕ 2000 ਦੇ ਨੋਟ ਬਦਲਾਉਣ ਨੂੰ ਲੈ ਕੇ ਆਪਣੇ ਵੱਖ-ਵੱਖ ਵਿਚਾਰ ਪ੍ਰਗਟ ਕਰਦੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹਨ। ਉਧਰ, ਜਲੰਧਰ ਦੇ ਬਸਤੀ ਇਲਾਕੇ ’ਚ ਪੈਂਦੇ 120 ਫੁੱਟੀ ਰੋਡ ’ਤੇ ਸਥਿਤ (ਐੱਚ. ਪੀ.) ਪੈਟਰੋਲ ਪੰਪ ’ਤੇ 2000 ਦਾ ਨੋਟ ਲੈਣ ਸੰਬੰਧੀ ਅਜੀਬੋ-ਗਰੀਬ ਸ਼ਰਤ ਲਿਖੀ ਹੋਈ ਹੈ, ਜਿਸ ਕਾਰਨ ਪੈਟਰੋਲ ਪੰਪ ਦੇ ਕਰਿੰਦੇ 2000 ਦਾ ਨੋਟ ਲੈਣ ਤੋਂ ਝਿਜਕ ਰਹੇ ਹਨ।
ਇਹ ਵੀ ਪੜ੍ਹੋ : ਕੋਈ ਚਾਲ ਤਾਂ ਨਹੀਂ ਨਵੇਂ ਜਥੇਦਾਰ ਦੀ ਨਿਯੁਕਤੀ : ਢੀਂਡਸਾ
ਦੱਸ ਦੇਈਏ ਕਿ ਉਕਤ ਪੈਟਰੋਲ ਪੰਪ ’ਤੇ ਅਜੀਬੋ-ਗਰੀਬ ਇਹ ਸੂਚਨਾ ਲਿਖੀ ਗਈ ਹੈ ਕਿ ਸਾਰੇ ਗਾਹਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਪੈਟਰੋਲ ਪੰਪ ’ਤੇ 2000 ਦਾ ਨੋਟ ਤਾਂ ਹੀ ਲਿਆ ਜਾਵੇਗਾ, ਜੇਕਰ ਤੁਸੀਂ 1000 ਰੁਪਏ ਦਾ ਪੈਟਰੋਲ ਆਪਣੇ ਵਾਹਨ ’ਚ ਪਵਾਓਗੇ। ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਜਾਂ ਔਰਤ ਐਕਟਿਵਾ/ਮੋਟਰਸਾਈਕਲ ’ਤੇ ਜਾ ਕੇ 2000 ਦਾ ਨੋਟ ਦੇ ਕੇ ਪੈਟਰੋਲ ਭਰਵਾਉਣ ਲਈ ਕਹਿੰਦੇ ਹਨ ਤਾਂ ਪੈਟਰੋਲ ਪੰਪ ਦੇ ਕਰਿੰਦੇ ਉਨ੍ਹਾਂ ਨੂੰ ਸਾਫ ਮਨ੍ਹਾ ਕਰ ਦਿੰਦੇ ਹਨ। ਗਾਹਕ ਇਹ ਕਹਿਣ ਲਈ ਮਜਬੂਰ ਹਨ ਕਿ ਜੇਕਰ ਇਸ ਐਕਟਿਵਾ ’ਚ 1000 ਦਾ ਪੈਟਰੋਲ ਪੈਦਾ ਹੈ ਤਾਂ ਪਾ ਦਿਓ।
ਇਸ ਤੋਂ ਇਲਾਵਾ ਜੇਕਰ ਕੋਈ ਗਾਹਕ 2000 ਦਾ ਨੋਟ ਦੇ ਕੇ 500 ਦਾ ਤੇਲ ਪਾਉਣ ਲਈ ਕਹਿੰਦਾ ਹੈ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਅਤੇ ਪੈਟਰੋਲ ਜਾਂ ਡੀਜ਼ਲ ਪਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਗਾਹਕਾਂ ਵੱਲੋਂ ਭਾਰਤੀ ਰਿਜ਼ਰਵ ਬੈਂਕ ਦੇ ਉੱਚ ਅਧਿਕਾਰੀ, ਜ਼ਿਲ੍ਹਾ ਮੈਜਿਸਟ੍ਰੇਟ, ਡੀ. ਸੀ., ਐੱਸ. ਡੀ. ਐੱਮ. ਤੋਂ ਇਲਾਵਾ ਕਈ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਮੁਸ਼ਕਲ ਨੂੰ ਜਲਦੀ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੈਟਰੋਲ ਪੰਪ ਮਾਲਕ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਪੈਟਰੋਲ ਪੰਪ ’ਤੇ ਬਿਨਾਂ ਸ਼ਰਤ 2000 ਦੇ ਨੋਟ ਲਏ ਜਾਣ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ : ਆਖਿਰ ਵਿਧਾਇਕਾਂ ’ਚ ਬਣੀ ਸਹਿਮਤੀ, ਇਸੇ ਮਹੀਨੇ ਫਾਈਨਲ ਹੋਵੇਗਾ ਵਾਰਡਬੰਦੀ ਦਾ ਡਰਾਫਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
76 ਸਾਲ ਬਾਅਦ ਭਾਰਤ ਪਹੁੰਚੀ ਬੀਬੀ ਹਸਮਤ, ਵੰਡ ਦੇ ਭਿਆਨਕ ਸਮੇਂ ਬਾਰੇ ਦੱਸਦਿਆਂ ਅੱਖਾਂ 'ਚ ਆਏ ਹੰਝੂ
NEXT STORY