ਚੰਡੀਗੜ੍ਹ : ਚੰਡੀਗੜ੍ਹ 'ਚ ਕੋਰੋਨਾ ਕਾਰਨ ਬੰਦ ਕੀਤੇ ਡਰੰਕਨ ਐਂਡ ਡਰਾਈਵ ਨਾਕੇ ਮੁੜ ਤੋਂ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੌਰਾਨ ਪੁਲਸ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਧੜਾਧੜ ਚਲਾਨ ਕੀਤੇ ਜਾ ਰਹੇ ਹਨ। ਆਪਣੇ ਗਾਣਿਆਂ ਲਈ ਜਾਣੇ ਜਾਂਦੇ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਪਹਿਲਾਂ ਹੀ ਆਪਣੇ ਗਾਣੇ 'ਦਾਰੂ ਪੀ ਕੇ ਗੱਡੀ ਨਾ ਚਲਾਈ ਓਏ, ਰਾਤੀਂ ਨਾਕੇ ਲੱਗਦੇ' ਰਾਹੀਂ ਲੋਕਾਂ ਨੂੰ ਸਮਝਾ ਚੁੱਕੇ ਹਨ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਈ ਜਾਵੇ।
ਭੁਪਿੰਦਰ ਸਿੰਘ ਨੇ ਆਪਣੇ ਇਸ ਗਾਣੇ 'ਚ ਸ਼ਰਾਬ ਦੇ ਨਸ਼ੇ 'ਚ ਡਰਾਈਵਿੰਗ ਕਰਨ ਵਾਲੇ ਵਾਹਨ ਚਾਲਕਾਂ ਨੂੰ ਆਗਾਹ ਕਰਨ ਦੇ ਨਾਲ-ਨਾਲ ਇਹ ਵੀ ਦੱਸਿਆ ਸੀ ਕਿ ਚੰਡੀਗੜ੍ਹ ਪੁਲਸ ਰਾਤ ਨੂੰ ਨਾਕੇ ਲਾ ਕੇ ਅਜਿਹੇ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕਰਦੀ ਹੈ। ਹੁਣ ਪੁਲਸ ਵੱਲੋਂ ਲਾਏ ਜਾਣ ਵਾਲੇ ਨਾਕਿਆਂ ਦੌਰਾਨ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤੀ ਵਰਤੀ ਜਾ ਰਹੀ ਹੈ।
ਲੁਧਿਆਣਾ ਪੁਲਸ ਨੇ ਫਰਜ਼ੀ ਕਾਲ ਸੈਂਟਰ 'ਤੇ ਮਾਰਿਆ ਛਾਪਾ, ਵਿਦੇਸ਼ੀ ਲੋਕਾਂ ਨਾਲ ਕੀਤਾ ਜਾਂਦਾ ਸੀ ਇਹ ਕਾਰਾ (ਤਸਵੀਰਾਂ)
NEXT STORY