ਗੁਰਦਾਸਪੁਰ (ਹਰਮਨ) : ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਗੁਰਦੁਆਰੇ ਦੀ ਗੋਲਕ ਵਿਚੋ 25,000 ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਛੋਟਾ ਕਲੀਚਪੁਰ ਨੇ ਦੱਸਿਆ ਕਿ ਉਹ ਗੁਰਦੁਆਰਾ ਸਿੰਘ ਸਭਾ ਚੜ੍ਹਦੀ ਪੱਤੀ ਨੋਸ਼ਹਿਰਾ ਵਿਖੇ ਪਾਠੀ ਰਿਹਾ ਹੈ। 5 ਸਤੰਬਰ ਨੂੰ ਉਹ ਰੋਜਾਨਾ ਦੀ ਤਰ੍ਹਾਂ ਪਾਠ ਕਰਕੇ ਹਾਲ ਦੇ ਕਮਰੇ ਨੂੰ ਤਾਲਾ ਲਗਾ ਕੇ ਗੁਰਦੁਆਰਾ ਸਾਹਿਬ ਦੀ ਬੇਸਮੈਂਟ 'ਚ ਬਣੇ ਕਮਰੇ ਵਿੱਚ ਸੌਣ ਲਈ ਚਲਾ ਗਿਆ।
ਇਹ ਵੀ ਪੜ੍ਹੋ : ਨਤੀਜੇ ਐਲਾਨ ਹੁੰਦਿਆਂ ਹੀ ਵਿਦਿਆਰਥੀਆ ਨੂੰ ਬਾਹਰ ਦਾ ਰਸਤਾ, ਬਿਨਾਂ ਆਈ. ਕਾਰਡ ਨਹੀਂ ਆ ਸਕਦੇ ਕੈਂਪਸ
6 ਸਤੰਬਰ ਦੀ ਸਵੇਰ 3:15 ਵਜੇ ਇਸ਼ਨਾਨ ਕਰਨ ਲਈ ਉਠਿਆ ਤਾਂ ਵੇਖਿਆ ਕਿ ਹਾਲ ਦੇ ਕਮਰੇ ਦਾ ਦਰਵਾਜਾ ਖੁੱਲਾ ਸੀ। ਜਦੋ ਉਸ ਨੇ ਵੇਖਿਆ ਕਿ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਹਾਲ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਗੋਲਕ ਗਾਇਬ ਸੀ ਜਿਸ ਦੀ ਸੂਚਨਾ ਉਸਨੇ ਪ੍ਰਧਾਨ ਮੰਗਤ ਸਿੰਘ ਅਤੇ ਵਜੀਰ ਸਿੰਘ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ ’ਤੇ ਆ ਕੇ ਗੁਰਦੁਆਰਾ ਸਾਹਿਬ ਦੇ ਕੈਮਰੇ ਚੈਕ ਕੀਤੇ ਜਿਸ ’ਤੇ ਪਤਾ ਲੱਗਾ ਕੇ ਰਾਤ ਕਰੀਬ 1:30 ਵਜੇ ਇੱਕ ਨੋਜਵਾਨ ਜਿਸਨੇ ਸਿਰ ’ਤੇ ਪੀਲੇ ਰੰਗ ਦਾ ਪਰਨਾ ਬੰਨਿਆ ਹੋਇਆ ਸੀ ਗੋਲਕ ਚੋਰੀ ਕਰਕੇ ਬਾਹਰ ਲੈ ਗਿਆ ਅਤੇ ਬਾਅਦ ਵਿੱਚ ਗੋਲਕ ਡਿਸਪੈਂਸਰੀ ਦੀ ਗਰਾਂਉਡ ਵਿੱਚੋ ਮਿਲੀ ਹੈ ਜਿਸ ਵਿੱਚੋ ਕੋਈ ਅਣਪਛਾਤਾ ਵਿਅਕਤੀ ਕਰੀਬ 25000/- ਰੁਪਏ ਚੋਰੀ ਕਰਕੇ ਲੈ ਗਿਆ ਹੈ।
ਇਹ ਵੀ ਪੜ੍ਹੋ : ਟਾਂਡਾ ਇਲਾਕੇ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਕੂ ਟੀ. ਵੀ. ਵੱਲੋਂ ਜਨਮ ਅਸ਼ਟਮੀ ਦੀਆਂ ਮੁਬਾਰਕਾਂ, ਤੁਸੀਂ ਵੀ ਸਬਸਕ੍ਰਾਈਬ ਕਰੋ PinkooTV ਚੈਨਲ
NEXT STORY