ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਛਾਉਣੀ ਮੋਗਾ ਰੋਡ ’ਤੇ ਹਰਿਆਲੀ ਪੰਪ ਨੇੜੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਜਾ ਰਹੇ ਇਕ ਸਕਾਰਪੀਓ ਗੱਡੀ ਦੇ ਚਾਲਕ ਨੇ ਇਕ ਨੌਜਵਾਨ ਨੂੰ ਕੁਚਲ ਦਿੱਤਾ, ਜਿਸ ਨੂੰ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਥਾਣਾ ਕੁਲਗੜ੍ਹੀ ਦੀ ਪੁਲਸ ਨੇ ਸ਼ਿਕਾਇਤਕਰਤਾ ਮੁੱਦਈ ਕਮਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਗੋਬਿੰਦ ਐਨਕਲੇਵ ਦੇ ਬਿਆਨਾਂ ’ਤੇ ਵਾਹਨ ਚਾਲਕ ਮਨਪ੍ਰੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਮੰਤਰੀ ਹਰਜੋਤ ਬੈਂਸ ਨੇ ਸਾਂਝੀ ਕੀਤੀ ਹਲਕਾ ਲੰਬੀ ਦੇ ਸਰਕਾਰੀ ਸਕੂਲ ਦੀ ਤਸਵੀਰ, ਨਾਲ ਹੀ ਕੀਤਾ ਵੱਡਾ ਐਲਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਬੀਤੀ ਸ਼ਾਮ ਕਰੀਬ 6 ਵਜੇ ਉਸਦਾ ਭਰਾ ਰਾਜਵਿੰਦਰ ਸਿੰਘ (25 ਸਾਲ) ਆਪਣੇ ਨਿੱਜੀ ਕੰਮ ਲਈ ਪੈਦਲ ਫਿਰੋਜ਼ਪੁਰ ਛਾਉਣੀ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਹਰਿਆਲੀ ਪੈਟਰੋਲ ਪੰਪ ਨੇੜੇ ਪਹੁੰਚੀ ਤਾਂ ਸਕਾਰਪੀਓ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਸ ਨੂੰ ਕੁਚਲ ਦਿੱਤਾ।
ਇਹ ਵੀ ਪੜ੍ਹੋ- ਕਲਰਕ ਨੇ ਕੰਪਨੀ ਨਾਲ ਮਾਰੀ ਕਰੀਬ 7 ਕਰੋੜ ਦੀ ਠੱਗੀ, ਸੱਚ ਸਾਹਮਣੇ ਆਉਣ 'ਤੇ ਹੋਏ ਵੱਡੇ ਖ਼ੁਲਾਸੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਰੋਪੜ ਵਿਖੇ ਵਾਪਰਿਆ ਵੱਡਾ ਹਾਦਸਾ, ਸਤਲੁਜ ਦਰਿਆ 'ਚ ਪਲਟੀ ਕਿਸ਼ਤੀ, ਦੋ ਵਿਅਕਤੀ ਰੁੜੇ
NEXT STORY