ਮੋਹਾਲੀ (ਪਰਦੀਪ) : ਮੋਹਾਲੀ ਵਾਸੀਆਂ ਲਈ ਐਤਵਾਰ ਦਾ ਦਿਨ ਮਾੜਾ ਚੜ੍ਹਿਆ। ਐਤਵਾਰ ਨੂੰ ਇੱਥੇ 26 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਨਵੇਂ ਮਰੀਜ਼ ਨਵਾਂਗਾਓਂ, ਸ਼ਿਵਜੋਤ ਇਨਕਲੇਵ ਖਰੜ, ਗਿਲਕੋ ਮੋਹਾਲੀ, ਸ਼ਿਵਾਲਿਕ ਹੋਮਜ਼ ਖਰੜ, ਸੰਨੀ ਇਨਕਲੇਵ ਖਰੜ, ਢਕੌਲੀ, ਜ਼ੀਰਕਪੁਰ, ਸੋਹਾਣਾ, ਸੈਕਟਰ-97, ਡੇਰਾਬੱਸੀ, ਝੰਜੇੜੀ ਅਤੇ ਕੁਰਾਲੀ ਨਾਲ ਸਬੰਧਿਤ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ 'ਤੇ ਮੋਦੀ ਸਰਕਾਰ ਮਿਹਰਬਾਨ, 'ਜ਼ੈੱਡ' ਸੁਰੱਖਿਆ ਕੀਤੀ ਬਹਾਲ
ਇਸ ਦੇ ਨਾਲ ਹੀ ਮੋਹਾਲੀ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 392 ਤੱਕ ਪਹੁੰਚ ਗਈ ਹੈ, ਜਦੋਂ ਕਿ ਜ਼ਿਲ੍ਹੇ ਅੰਦਰ ਕੋਰੋਨਾ ਦੇ 114 ਸਰਗਰਮ ਕੇਸ ਚੱਲ ਰਹੇ ਹਨ। ਹੁਣ ਤੱਕ ਜ਼ਿਲ੍ਹੇ ਦੇ 271 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ, ਜਦੋਂ ਕਿ ਜ਼ਿਲ੍ਹੇ ਅੰਦਰ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਕਾਰਨ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਵਿਆਹ ਦੇ ਇਕ ਸਾਲ ਬਾਅਦ ਹੀ ਟੁੱਟੀਆਂ ਸਦਰਾਂ, ਅੱਕੇ ਪਤੀ ਨੇ ਚੁਣਿਆ ਮੌਤ ਦਾ ਰਾਹ
ਇਹ ਵੀ ਪੜ੍ਹੋ : ਕੋਰੋਨਾ ਟੈਸਟ ਲਈ ਨਿੱਜੀ ਲੈਬਾਰਟਰੀਆਂ ਨੂੰ ਸਖਤ ਹਦਾਇਤਾਂ, ਨਹੀਂ ਵਸੂਲ ਸਕਣਗੀਆਂ ਜ਼ਿਆਦਾ ਪੈਸੇ
ਪਰਲ ਕੰਪਨੀ ਦੀ ਠੱਗੀ ਦਾ ਸ਼ਿਕਾਰ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
NEXT STORY