ਚੰਡੀਗੜ੍ਹ (ਸ਼ਰਮਾ) : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਨਿੱਜੀ ਲੈਬਾਰਟਰੀਆਂ ਲੋਕਾਂ ਦਾ ਵਿੱਤੀ ਤੌਰ ’ਤੇ ਸੋਸ਼ਣ ਨਾ ਕਰਨ, ਇਸ ਲਈ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਤੋਂ ਇਲਾਵਾ ਮੁੱਖ ਸਕੱਤਰ ਅਨੁਰਾਗ ਅਗਰਵਾਲ ਵੱਲੋਂ ਜਾਰੀ ਹਦਾਇਤਾਂ 'ਚ ਕਿਹਾ ਗਿਆ ਹੈ ਕਿ ਕੋਰੋਨਾ ਟੈਸਟ ਨੂੰ ਲੈ ਕੇ ਸੂਬੇ 'ਚ ਐੱਨ. ਏ. ਬੀ.ਐੱਲ. ਜਾਂ ਆਈ. ਸੀ. ਐੱਮ. ਆਰ. ਤੋਂ ਮਾਨਤਾ ਪ੍ਰਾਪਤ ਕੋਈ ਨਿੱਜੀ ਖੇਤਰ ਦੀ ਪ੍ਰਯੋਗਸ਼ਾਲਾ (ਲੈਬਾਰਟਰੀ) ਟੈਸਟ ਲਈ ਨਮੂਨੇ ਨੂੰ ਪ੍ਰਾਪਤ ਕਰਨ, ਉਸ ਦੀ ਪੈਕਿੰਗ, ਟ੍ਰਾਂਸਪੋਟੇਸ਼ਨ ਜਾਂ ਰਿਪੋਰਟਿਡ ਦੇ ਖਰਚੇ ਦੇ ਨਾਲ ਜੀ. ਐੱਸ. ਟੀ. ਜਾਂ ਹੋਰ ਟੈਕਸਾਂ ਨੂੰ ਮਿਲਾ ਕੇ ਕਿਸੇ ਵੀ ਹਾਲਤ 'ਚ 2400 ਰੁਪਏ ਤੋਂ ਜ਼ਿਆਦਾ ਚਾਰਜ ਨਹੀਂ ਕਰ ਸਕਦੀ।
ਇਹ ਵੀ ਪੜ੍ਹੋ : ਸਿਹਤ ਮੰਤਰੀ ਬਲਬੀਰ ਸਿੱਧੂ ਦਾ ਹੋਇਆ 'ਕੋਰੋਨਾ ਟੈਸਟ', ਜਾਣੋ ਕੀ ਆਈ ਰਿਪੋਰਟ
ਇਸ ਤੋਂ ਇਲਾਵਾ ਇਨ੍ਹਾਂ ਲੈਬਾਰਟਰੀਆਂ ਨੂੰ ਕੋਰੋਨਾ ਟੈਸਟ ਨਤੀਜੇ ਦੀ ਜਾਣਕਾਰੀ ਪੰਜਾਬ ਸਰਕਾਰ ਅਤੇ ਆਈ. ਸੀ. ਐੱਮ. ਆਰ. ਦੇ ਨਾਲ ਰੀਅਲ ਟਾਈਮ ਆਧਾਰ ’ਤੇ ਆਈ. ਸੀ. ਐੱਮ. ਆਰ. ਦੇ ਪੋਰਟਲ ’ਤੇ ਸਾਂਝੀ ਕਰਨੀ ਹੋਵੇਗੀ।
ਇਹ ਵੀ ਪੜ੍ਹੋ : 15 ਦਿਨ ਪਹਿਲਾਂ ਰੱਖੇ ਨੌਕਰ ਦਾ ਵੱਡਾ ਕਾਂਡ, ਬੇਰਹਿਮੀ ਨਾਲ ਕਤਲ ਕੀਤਾ ਪ੍ਰਾਪਰਟੀ ਕਾਰੋਬਾਰੀ
ਟੈਸਟ ਰਿਪੋਰਟ ਪਾਜ਼ੇਟਿਵ ਆਉਣ ’ਤੇ ਇਸ ਦੀ ਜਾਣਕਾਰੀ ਤੁਰੰਤ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਈ-ਮੇਲ ਦੇ ਰਾਹੀਂ ਭੇਜਣੀ ਹੋਵੇਗੀ। ਸਾਰੀਆਂ ਲੈਬਾਰਟਰੀਆਂ ਨੂੰ ਮਰੀਜ਼ ਦੀ ਪਛਾਣ ਗੁਪਤ ਰੱਖਣੀ ਹੋਵੇਗੀ ਅਤੇ ਭਵਿੱਖ 'ਚ ਪੰਜਾਬ ਸਰਕਾਰ ਵੱਲੋਂ ਜਾਂਚ ਅਤੇ ਵਿਸ਼ਲੇਸ਼ਣ ਲਈ ਟੈਸਟ ਨਾਲ ਜੁੜੀ ਹੋਈ ਆਰ. ਟੀ/ਪੀ. ਸੀ. ਆਰ. ਮਸ਼ੀਨ 'ਚ ਜਨਰੇਟਿਡ ਡਾਟਾ ਨੂੰ ਸੁਰੱਖਿਅਤ ਰੱਖਣਾ ਹੋਵੇਗਾ।
ਇਹ ਵੀ ਪੜ੍ਹੋ : ਲੁਧਿਆਣਾ ਪੁਲਸ 'ਤੇ ਕੋਰੋਨਾ ਦਾ ਕਹਿਰ, ਥਾਣੇ ਦੇ 8 ਮੁਲਾਜ਼ਮ ਪਾਜ਼ੇਟਿਵ
ਸਿਹਤ ਮੰਤਰੀ ਬਲਬੀਰ ਸਿੱਧੂ ਦਾ ਹੋਇਆ 'ਕੋਰੋਨਾ ਟੈਸਟ', ਜਾਣੋ ਕੀ ਆਈ ਰਿਪੋਰਟ
NEXT STORY