ਜਲੰਧਰ (ਰੱਤਾ) : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਇਕ ਵਾਰ ਫਿਰ ਤੋਂ ਜ਼ਿਲ੍ਹੇ ਅੰਦਰ ਕੋਰੋਨਾ ਬਲਾਸਟ ਹੋਇਆ ਹੈ। ਜ਼ਿਲ੍ਹੇ 'ਚ ਮੰਗਲਵਾਰ ਨੂੰ 268 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਉੱਥੇ ਹੀ ਇਲਾਜ ਅਧੀਨ 11 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ। ਇੱਥੇ ਇਹ ਦੱਸ ਦਈਏ ਕਿ ਅੱਜ ਆਏ ਪਾਜ਼ੇਟਿਵ ਕੇਸਾਂ 'ਚ ਜ਼ਿਆਦਾਤਰ ਮਰੀਜ਼ ਦੂਜੇ ਜ਼ਿਲ੍ਹਿਆ ਨਾਲ ਸਬੰਧਤ ਹਨ। ਅੱਜ ਦੇ ਪਾਜ਼ੇਟਿਵ ਕੇਸਾਂ ਨੂੰ ਮਿਲਾ ਕੇ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 10132 ਹੋ ਗਈ ਹੈ ਜਦੋਂਤਿ 2370 ਕੇਸ ਅਜੇ ਵੀ ਐਕਟਿਵ ਹਨ। ਇਸ ਦੇ ਨਾਲ ਜ਼ਿਲ੍ਹੇ 'ਚ ਹੁਣ ਤੱਕ 270 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ ਪਰ ਇੱਥੇ ਰਾਹਤ ਦੀ ਗੱਲ ਇਹ ਵੀ ਹੈ ਕਿ ਜ਼ਿਲ੍ਹੇ 'ਚ ਹੁਣ ਤੱਕ 7235 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ : ਨੈਸ਼ਨਲ ਹਾਈਵੇਅ ਤੋਂ ਪਿਸਤੌਲ ਦੀ ਨੌਕ 'ਤੇ ਵਰਨਾ ਕਾਰ ਖੋਹਣ ਵਾਲੇ ਤਿੰਨ ਗ੍ਰਿਫ਼ਤਾਰ
ਮੰਗਲਵਾਰ ਨੂੰ ਵੀ 234 ਕੇਸ ਆਏ ਪਾਜ਼ੇਟਿਵ
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸੋਮਵਾਰ ਕੁੱਲ 267 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 234 ਜ਼ਿਲ੍ਹੇ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਏ ਵਿਅਕਤੀਆਂ ਵਿਚ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਸੇਵਾ ਕੇਂਦਰ ਦਾ ਇਕ ਕਰਮਚਾਰੀ, ਪੰਜਾਬ ਨੈਸ਼ਨਲ ਬੈਂਕ ਦੀ ਕਰਤਾਰਪੁਰ ਬਰਾਂਚ ਦੇ 3 ਸਟਾਫ ਮੈਂਬਰ, ਸਿਵਲ ਸਰਜਨ ਦਫਤਰ ਦੇ 2 ਅਤੇ ਇਕ ਪ੍ਰਾਈਵੇਟ ਡਾਕਟਰ ਸ਼ਾਮਲ ਹਨ। ਡਾ. ਸਿੰਘ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ ਪਿੰਡ ਸ਼ਾਹਪੁਰ ਦੀ 42 ਸਾਲਾ ਕੁਲਵਿੰਦਰ ਕੌਰ, ਲੰਮਾ ਪਿੰਡ ਦੇ 60 ਸਾਲਾ ਪ੍ਰੇਮ ਪ੍ਰਕਾਸ਼, ਸੋਢਲ ਨਗਰ ਦੀ ਲਕਸ਼ਮੀ ਰਾਣੀ ਅਤੇ ਪਿੰਡ ਬਾਲੋਕੀ (ਮਹਿਤਪੁਰ) ਦੀ 75 ਸਾਲਾ ਗਿਆਨ ਕੌਰ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਖੇਤੀ ਆਰਡੀਨੈਸਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਹਾਈਵੇਅ ਜਾਮ
60 ਸਾਲ ਤੋਂ ਜ਼ਿਆਦਾ ਉਮਰ ਦੇ ਹਨ 64 ਮਰੀਜ਼
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਜਿਹੜੇ 234 ਵਿਅਕਤੀ ਮਿਲੇ ਹਨ, ਉਨ੍ਹਾਂ ਵਿਚੋਂ 64 ਅਜਿਹੇ ਹਨ, ਜਿਨ੍ਹਾਂ ਦੀ ਉਮਰ 60 ਸਾਲ ਜਾਂ ਇਸ ਤੋਂ ਵੱਧ ਹੈ।
ਇਹ ਵੀ ਪੜ੍ਹੋ : ਖੂਨ ਹੋਇਆ ਪਾਣੀ, ਭਾਰਤ-ਚੀਨ ਜੰਗ ਦੇ ਸ਼ਹੀਦ ਦੀ ਪਤਨੀ ਦਾ ਪੁੱਤ ਹੱਥੋਂ ਕਤਲ
125 ਮਰੀਜ਼ਾਂ ਨੂੰ ਮਿਲੀ ਛੁੱਟੀ
ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਅਤੇ ਘਰਾਂ ਵਿਚ ਇਕਾਂਤਵਾਸ 125 ਹੋਰ ਮਰੀਜ਼ਾਂ ਨੂੰ ਸਿਹਤ ਮਹਿਕਮੇ ਵੱਲੋਂ ਛੁੱਟੀ ਦੇ ਦਿੱਤੀ ਗਈ। ਸਿਹਤ ਮਹਿਕਮੇ ਦੇ ਬੁਲਾਰੇ ਨੇ ਦੱਸਿਆ ਕਿ ਪਾਜ਼ੇਟਿਵ ਆਏ ਵਿਅਕਤੀਆਂ ਵਿਚੋਂ ਹੁਣ ਤੱਕ 7235 ਮਰੀਜ਼ ਇਲਾਜ ਉਪਰੰਤ ਠੀਕ ਹੋ ਚੁੱਕੇ ਹਨ।
ਕੁੱਲ ਸੈਂਪਲ-123488
ਨੈਗੇਟਿਵ ਆਏ-110439
ਪਾਜ਼ੇਟਿਵ ਆਏ-9864
ਡਿਸਚਾਰਜ ਹੋਏ-7235
ਮੌਤਾਂ ਹੋਈਆਂ-259
ਐਕਟਿਵ ਕੇਸ-2370
ਇਹ ਵੀ ਪੜ੍ਹੋ : ਤਰਨਤਾਰਨ 'ਚ ਖ਼ੌਫਨਾਕ ਵਾਰਦਾਤ, ਸਾਲੇ ਨੇ ਅੱਧੀ ਰਾਤ ਨੂੰ ਖੇਡੀ ਖ਼ੂਨੀ ਖੇਡ, ਉਜਾੜਿਆ ਭੈਣ ਦਾ ਘਰ
ਗੁਰੂ ਨਾਨਕ ਦੇਵ ਯੂਨੀਵਰਸਿਟੀ 415 ਸਟੇਟ ਪਬਲਿਕ ਯੂਨੀਵਰਸਿਟੀਆਂ ’ਚੋਂ 17ਵੇਂ ਸਥਾਨ 'ਤੇ
NEXT STORY