ਅੰਮ੍ਰਿਤਸਰ : ਵੱਖ-ਵੱਖ ਸੰਸਥਾਵਾਂ ਵੱਲੋਂ ਯੂਨੀਵਰਸਿਟੀਆਂ ਦੇ ਮਿਆਰ ਦਾ ਸਮੇਂ-ਸਮੇਂ ’ਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਤਾਂ ਜੋ ਦੇਸ਼ ’ਚ ਖੋਜ, ਅਕਾਦਮਿਕਤਾ, ਖੇਡਾਂ, ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਅਤੇ ਹੋਰ ਖੇਤਰਾਂ ’ਚ ਵਿਕਾਸ ਦੀਆਂ ਪੈੜਾਂ ਉੱਪਰ ਵੱਲ ਜਾਣ ਅਤੇ ਦੇਸ਼ ਦਾ ਵਿਦਿਆਰਥੀ ਗਿਆਨਵਾਣ ਬਣੇ। ਇਸੇ ਦਿਸ਼ਾ ਤਹਿਤ ਪ੍ਰਸਿੱਧ ਮੈਗਜ਼ੀਨ ਆਉਟਲੁੱਕ ਵੱਲੋਂ ਜਾਰੀ ਤਾਜ਼ਾ ਸਰਵੇਖਣ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ. ਐੱਨ. ਡੀ. ਯੂ.) ਨੂੰ ਪੰਜਾਬ ਰਾਜ ਦੀ ਇਕਲੌਤੀ ਯੂਨੀਵਰਸਿਟੀ ਕਰਾਰ ਦਿੱਤਾ ਗਿਆ ਹੈ, ਜਿਸ ਨੇ ਦੇਸ਼ ਦੀਆਂ ਚੋਟੀ ਦੀਆਂ 415 ਰਾਜ ਪਬਲਿਕ ਯੂਨੀਵਰਸਿਟੀਆਂ ’ਚੋਂ 17ਵਾਂ ਸਥਾਨ ਪ੍ਰਾਪਤ ਕੀਤਾ ਹੈ।
ਇਹ ਵੀ ਪੜ੍ਹੋ : ਬੇਦਰਦ ਸਹੁਰਿਆਂ ਨੇ ਗਰਭਵਤੀ ਨੂੰਹ ਨੂੰ ਕੱਢ ਦਿੱਤਾ ਸੀ ਘਰੋ, ਮਾਸੂਮ ਪੋਤੀ ਨੂੰ ਵੇਖ ਵੀ ਨਾਲ ਪਿਗਲਿਆਂ ਦਿਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ’ਚੋਂ ਮੋਹਰੀ ਸਟੇਟ ਯੂਨੀਵਰਸਿਟੀ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ-19 ਦੇ ਚਣੌਤੀਪੂਰਨ ਹਾਲਾਤ ’ਚ ਜਿੱਥੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਯੂਨੀਵਰਸਿਟੀ ਨੇ ਨਵੇਂ ਮਾਪਦੰਡ ਸਥਾਪਤ ਕੀਤੇ ਹਨ, ਉੱਥੇ ਹੀ ਵਿਦਿਅਕ ਸੈਸ਼ਨ 2020-21 ਲਈ ਵੀ ਸਫਲਤਾਪੂਰਵਕ ਵੱਖ-ਵੱਖ ਕੋਰਸਾਂ ਦੇ ਦਾਖਲਿਆਂ ਨੂੰ ਮੌਜੂਦਾ ਨਵੀਆਂ ਤਕਨੀਕਾਂ ਦੀ ਮਦਦ ਨਾਲ ਅੰਤਿਮ ਛੂਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿੱਦਿਅਕ ਸੈਸ਼ਨ 2020-2021 ਦੇ ਜਿਹੜੇ ਵਿਭਾਗਾਂ ਵਿਚ ਵੱਖ-ਵੱਖ ਕੋਰਸਾਂ ਲਈ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ, ਲਈ ਮੌਜੂਦਾ ਹਾਲਾਤ ਅਨੁਸਾਰ ਦੇਸ਼ ਦੀ ਨਾਮਵਰ ਨੈਸ਼ਨਲ ਟੈਸਟਿੰਗ ਏਜੰਸੀ ਰਾਹੀਂ ਰਿਮੋਟ ਪ੍ਰੋਡਕਟਡ ਆਧਾਰਤ ਆਨਲਾਈਨ ਦਾਖਲਾ ਟੈਸਟ 18 ਸਤੰਬਰ ਨੂੰ ਕਰਵਾਇਆ ਜਾਵੇਗਾ। ਇਹ ਦਾਖਲਾ ਟੈਸਟ ਪ੍ਰੀਖਿਆਰਥੀਆਂ ਵੱਲੋਂ ਆਪੋ-ਆਪਣੇ ਘਰਾਂ ਵਿਚ ਬੈਠ ਕੇ ਹੀ ਬੜੇ ਆਰਾਮ ਨਾਲ ਦਿੱਤਾ ਜਾ ਸਕਦਾ ਹੈ। ਇਸ ਦੀ ਪਹਿਲ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਹੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਪਹਿਲੀ ਮੋਹਰੀ ਯੂਨੀਵਰਸਿਟੀ ਬਣ ਜਾਵੇਗੀ, ਜੋ ਦਾਖਲਾ ਟੈਸਟ ਨੈਸ਼ਨਲ ਟੈਸਟਿੰਗ ਏਜੰਸੀ ਰਾਹੀਂ ਲਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦਾਖਲਾ ਟੈਸਟ ਲਈ ਨੈਸ਼ਨਲ ਟੈਸਟਿੰਗ ਏਜੰਸੀ (ਭਾਰਤ ਸਰਕਾਰ ਇੰਟਰਪਰਾਈਜ਼) ਨਾਲ ਪਹਿਲਾਂ ਹੀ ਸਮਝੌਤਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਸ਼ਰਮਨਾਕ: ਕੁੱਤਿਆਂ ਦੀ ਲੜਾਈ ਕਰਵਾ ਮਜ਼ੇ ਲੈਂਦੇ ਸੀ ਲੋਕ, ਦਰਜ ਹੋਇਆ ਮਾਮਲਾ (ਵੀਡੀਓ)
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ‘ਵੀਕ-ਹੰਸਾ ਰਿਸਰਚ ਸਰਵੇ -2020’ ਵੱਲੋਂ ਚੋਟੀ ਦੀਆਂ 10 ਰਾਜ ਜਨਤਕ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 7ਵਾਂ ਸਥਾਨ ਪ੍ਰਾਪਤ ਕੀਤਾ ਹੈ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ 50 ਸਾਲਾਂ ਦੇ ਇਤਿਹਾਸ ਵਿਚ ਵੱਡੇ ਸਨਮਾਨ ਵਾਲੀ ਗੱਲ ਹੈ। ਇਸ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵੱਡਾ ਹੁੰਗਾਰਾ ਮਿਲੇਗਾ।
ਇਹ ਵੀ ਪੜ੍ਹੋ : SGPC ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰਾਹ ਕੀਤੇ ਬੰਦ, ਮੋਰਚੇ 'ਤੇ ਬੈਠੀ ਸੰਗਤ ਦੀ ਕੀਤੀ ਕੁੱਟਮਾਰ
ਸੰਗਤ ਲਾਪਤਾ ਹੋਏ ਪਾਵਨ ਸਰੂਪਾਂ ਦਾ ਹਿਸਾਬ ਮੰਗ ਰਹੀ: ਸੁਖਦੇਵ ਸਿੰਘ ਢੀਂਡਸਾ
NEXT STORY