ਹੁਸ਼ਿਆਰਪੁਰ- ਪੰਜਾਬ ਵਿਚ ਜੰਗਲਾਂ ਦੀ ਸੁਰੱਖਿਆ ਕਰਨ ਲਈ ਪਹਿਲਾਂ ਪੁਰਸ਼ ਜੰਗਲਾਤ ਗਾਰਡਾਂ ਦੀ ਹੀ ਤਾਇਨਾਤੀ ਹੁੰਦੀ ਸੀ। ਹੁਣ ਔਰਤਾਂ ਵੀ ਜ਼ੋਖ਼ਮ ਵਾਲੇ ਇਸ ਖੇਤਰ ਿਵਚ ਕਦਮ ਵਧਾਉਣ ਲੱਗ ਪਈਆਂ ਹਨ। ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਦੇ ਜੰਗਲਾਤ ਗਾਰਡ ਸਿਖਲਾਈ ਕੇਂਦਰ ਤੋਂ 27 ਕੁੜੀਆਂ ਪਾਸ ਹੋ ਕੇ ਜੰਗਲਾਤ ਵਿਭਾਗ 'ਚ ਗਾਰਡ ਬਣ ਗਈਆਂ ਹਨ। ਇਸ 'ਚ 20 ਕੁੜੀਆਂ ਬੀ-ਟੈੱਕ, ਐੱਮ-ਟੇਕ, ਐੱਮ. ਬੀ. ਏ, ਐੱਮ. ਐੱਸ. ਸੀ. ਤੱਕ ਪੜ੍ਹਾਈ ਕਰ ਚੁੱਕੀਆਂ ਹਨ। 7 ਕੁੜੀਆਂ ਬੀ. ਏ., ਬੀ. ਐੱਸ. ਸੀ. ਅਤੇ ਲਾਅ ਗ੍ਰੈਜੂਏਟ ਹਨ। ਇਹ ਫਰਾਟੇਦਾਰ ਅੰਗਰੇਜ਼ੀ ਬੋਲਦੀਆਂ ਹਨ। ਇਨ੍ਹਾਂ ਕੁੜੀਆਂ ਨੇ 12 ਹਫ਼ਤਿਆਂ ਦੀ ਟ੍ਰੇਨਿੰਗ 'ਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਕੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ। ਹੁਣ ਇਹ ਕੁੜੀਆਂ ਜੰਗਲ ਦੀ ਸੁਰੱਖਿਆ ਕਰਨਗੀਆਂ।
ਐੱਸ.ਐੱਸ.ਟੀ. ਨਗਰ ਪਟਿਆਲਾ ਦੀ ਰਹਿਣ ਵਾਲੀ ਰਿੱਧੀ ਸ਼ਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ-ਟੈੱਕ (ਕੰਪਿਊਟਰ ਸਾਇੰਸ) ਅਤੇ ਐੱਮ-ਟੈੱਕ ਪਾਸ ਹੈ। ਹੁਣ ਉਸ ਨੇ ਨਿੱਜੀ ਕੰਪਨੀ 'ਚ ਵੱਧ ਤਨਖ਼ਾਹ ਦੀ ਨੌਕਰੀ ਕਰਨ ਦੀ ਥਾਂ ਸਰਕਾਰੀ ਨੌਕਰੀ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼
ਇਸੇ ਤਰ੍ਹਾਂ ਬਠਿੰਡਾ ਦੇ ਕਿਲਾ ਨਿਹਾਲ ਸਿੰਘ ਵਾਲਾ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਬਠਿੰਡਾ 'ਚ ਬੀ. ਐੱਸ. ਸੀ. ਤੋਂ ਬਾਅਦ ਐੱਮ. ਐੱਸ. ਸੀ. (ਮੈਥਾਮੈਟਿਕਸ) ਕੀਤੀ ਹੈ। ਸਰਕਾਰੀ ਨੌਕਰੀ ਕਰਨਾ ਉਸ ਦਾ ਸੁਫ਼ਨਾ ਸੀ ਅਤੇ ਜੰਗਲਾਤ ਵਿਭਾਗ 'ਚ ਸਿਲੈਕਸ਼ਨ ਹੋ ਗਈ।
ਫਾਜ਼ਿਲਕਾ ਦੇ ਚੱਕ ਡੱਬਵਾਲਾ ਦੀ ਰਹਿਣ ਵਾਲੀ ਮੀਨੂ ਬਾਲਾ ਨੇ ਪੰਜਾਬੀ ਯੂਨੀਵਰਸਿਟੀ ਤੋਂ ਬੀ-ਟੈੱਕ (ਮਕੈਨੀਕਲ) ਕਰਨ ਤੋਂ ਬਾਅਦ ਐੱਮ-ਟੈੱਕ ਅਤੇ ਐੱਲ. ਪੀ. ਯੂ. ਤੋਂ ਐੱਮ. ਬੀ. ਏ. ਕੀਤੀ ਹੈ। ਹੁਣ ਉਸ ਨੂੰ ਜੰਗਲਾਤ ਵਿਭਾਗ 'ਚ ਕੰਮ ਕਰਨ ਦਾ ਮੌਕਾ ਮਿਲਿਆ ਹੈ।
ਰੂਪਨਗਰ ਦੇ ਪਿੰਡ ਨਵਗ੍ਰਹਾ ਦੀ ਰਹਿਣ ਵਾਲੀ ਰੀਤਾਰਾਣੀ ਨੇ ਪੰਜਾਬੀ ਯੂਨੀਵਰਸਿਟੀ ਤੋਂ ਐੱਮ. ਐੱਸ. ਸੀ. (ਫਿਜ਼ੀਕਸ) ਦੀ ਪੜ੍ਹਾਈ ਕੀਤੀ ਹੈ। ਉਸ ਨੇ 12ਵੀਂ ਤੱਕ ਸਰਕਾਰੀ ਸਕੂਲ ਿਵਚ ਪੜ੍ਹਾਈ ਕੀਤੀ ਅਤੇ ਉਹ ਨੌਕਰੀ ਵੀ ਸਰਕਾਰੀ ਹੀ ਚਾਹੁੰਦੀ ਸੀ।
ਇਹ ਵੀ ਪੜ੍ਹੋ: ਜਲੰਧਰ ਟ੍ਰੈਫਿਕ ਪੁਲਸ ਨੇ ਫਿਰ ਕੀਤੀ ਸਖ਼ਤੀ, ‘ਨੋ ਆਟੋ ਜ਼ੋਨ’ ਨੂੰ ਲੈ ਕੇ ਆਟੋ ਚਾਲਕਾਂ ਨੂੰ ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਠਜੋੜ ਦੀ ਚਰਚਾ ਵਿਚਾਲੇ BJP ਦੇ ਜਨਰਲ ਸਕੱਤਰ ਨੇ ਪੰਜਾਬ ਦੇ ਆਗੂਆਂ ਨਾਲ ਕੀਤੀ ਮੁਲਾਕਾਤ
NEXT STORY