ਜਲੰਧਰ(ਮਹੇਸ਼) - ਪੀ. ਏ. ਪੀ. ਦੇ ਕੁਆਰਟਰਾਂ ’ਚ ਸ਼ਨੀਵਾਰ ਨੂੰ 27 ਸਾਲ ਦੀ ਇਕ ਔਰਤ ਨੇ ਆਤਮਹੱਤਿਆ ਕਰ ਲਈ, ਜਿਸ ਦੇ ਬਾਅਦ ਥਾਣਾ ਜਲੰਧਰ ਕੈਂਟ ਦੀ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕਾ ਸ਼ਬਾਨਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਜਿਸ ਨੂੰ ਲੈ ਕੇ ਭੜਕੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਥਾਣਾ ਕੈਂਟ ਪੁੱਜੇ ਅਤੇ ਸ਼ਬਾਨਾ ਦੇ ਪਤੀ ਇਮਰਾਨ ਖਾਨ, ਸੱਸ ਜੀਤ ਅਤੇ ਇਮਰਾਨ ਦੀਅਾਂ ਭੈਣਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਜਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ ਥਾਣੇ ਵਿਚ ਹੀ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮ੍ਰਿਤਕਾ ਦੇ ਪਿਤਾ ਨਵਾਬ ਵਾਸੀ ਪਿੰਡ ਬੁੰਡਾਲਾ ਮੰਜਕੀ ਨੇ ਦੱਸਿਆ ਕਿ ਉਸਦੀ ਬੇਟੀ ਸ਼ਬਾਨਾ ਦਾ ਵਿਆਹ 9 ਸਾਲ ਪਹਿਲਾਂ ਇਮਰਾਨ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ 2 ਬੱਚਿਅਾਂ ਨੂੰ ਜਨਮ ਵੀ ਦਿੱਤਾ। ਵਿਆਹ ਦੇ ਬਾਅਦ ਇਮਰਾਨ ਨੇ ਸ਼ਬਾਨਾ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦਾ ਪਤੀ ਅਕਸਰ ਸ਼ਬਾਨਾ ਦੇ ਘਰਵਾਲਿਅਾਂ ਕੋਲੋਂ ਪੈਸੇ ਮੰਗ ਕਰਦਾ ਸੀ।
10 ਦਿਨ ਪਹਿਲਾਂ ਵੀ ਇਮਰਾਨ ਨੇ ਮੋਟਰਸਾਈਕਲ ਦੀ ਮੰਗ ਕੀਤੀ ਸੀ ਅਤੇ ਉਸ ਦੀ ਇਹ ਮੰਗ ਨਾ ਪੂਰੀ ਹੋਣ ’ਤੇ ਉਹ ਸ਼ਬਾਨਾ ਨੂੰ ਧਮਕਾਉਂਦਾ ਸੀ, ਜਿਸ ਬਾਰੇ ਸ਼ਬਾਨਾ ਨੇ ਉਨ੍ਹਾਂ ਨੂੰ ਵੀ ਦੱਸਿਆ ਸੀ। ਇੰਨਾ ਹੀ ਨਹੀਂ ਸ਼ਬਾਨਾ ਦੇ ਪਤੀ ਨੇ ਉਸ ਦੇ ਮੋਬਾਇਲ ਫੋਨ ਵਿਚੋਂ ਨੰਬਰ ਵੀ ਬਲਾਕ ਕਰ ਦਿੱਤੇ ਸਨ ਜਿਸ ਕਾਰਨ ਉਹ ਉਨ੍ਹਾਂ ਨਾਲ ਗੱਲ ਵੀ ਨਹੀਂ ਸੀ ਕਰ ਸਕਦੀ। ਅੱਜ ਸਵੇਰੇ ਇਮਰਾਨ ਨੇ ਉਨ੍ਹਾਂ ਨੂੰ ਫੋਨ ’ਤੇ ਸੂਚਿਤ ਕੀਤਾ ਕਿ ਸ਼ਬਾਨਾ ਨੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਇਮਰਾਨ ਨੇ ਉਸ ਦੀ ਬੇਟੀ ਦਾ ਕਤਲ ਕੀਤਾ ਹੈ ਕਿਉਂਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਇਮਰਾਨ ਆਪਣੀ ਮਾਂ ਅਤੇ ਬੱਚਿਅਾਂ ਨੂੰ ਲੈ ਕੇ ਫਰਾਰ ਹੋ ਚੁੱਕਾ ਸੀ। ਐੱਸ. ਐੱਚ. ਓ. ਰਾਮਪਾਲ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਇਮਰਾਨ, ਉਸ ਦੀ ਮਾਂ ਅਤੇ ਭੈਣਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ।
ਡੀ. ਸੀ. ਘਨਸ਼ਾਮ ਥੋਰੀ ਵੀ ਬਣੇ 'ਮਿਸ਼ਨ ਫਤਿਹ' ਵਾਰੀਅਸ ਜੇਤੂ, ਜਿੱਤਿਆ ਗੋਲਡ ਸਰਟੀਫਿਕੇਟ
NEXT STORY