ਅੰਮ੍ਰਿਤਸਰ - ਇਕ ਦੇਸ਼, ਇਕ ਟੈਕਸ ਦਾ ਨਾਅਰਾ ਲਗਾ ਕੇ ਪੂਰੇ ਦੇਸ਼ 'ਚ ਜੀ. ਐੱਸ. ਟੀ. ਲਾਗੂ ਕਰਨ ਦੀ ਤਿਆਰੀ ਹੋ ਚੁੱਕੀ ਹੈ ਪਰ ਵੱਖ-ਵੱਖ ਵਸਤਾਂ 'ਤੇ ਜੀ. ਐੱਸ. ਟੀ. ਦੀ ਵੱਖ-ਵੱਖ ਦਰ ਲਗਾਉਣ ਦੇ ਮਾਮਲੇ 'ਚ ਏਅਰ-ਕੰਡੀਸ਼ੰਡ ਕਮਰਿਆਂ 'ਚ ਬੈਠੇ ਉੱਚ ਅਧਿਕਾਰੀਆਂ ਨੇ ਕੁਝ ਅਜਿਹਾ ਭਾਰੀ ਭਰਕਮ ਟੈਕਸ ਲਗਾ ਦਿੱਤਾ ਹੈ ਜਿਸ ਦੇ ਨਾਲ ਸੰਬੰਧਿਤ ਵਸਤਾਂ ਦਾ ਮੁੱਢੋਂ ਨਾਸ ਹੋ ਜਾਵੇਗਾ। ਪੰਜਾਬ 'ਚ ਪਹਿਲਾਂ ਹੀ ਨਿਘਾਰ ਦੇ ਕੰਢੇ 'ਤੇ ਖੜ੍ਹੇ ਮਾਰਬਲ ਅਤੇ ਗਰੇਨਾਈਟ ਦੇ ਕਾਰੋਬਾਰ 'ਤੇ ਚੱਲ ਰਹੇ 14.30 ਫ਼ੀਸਦੀ ਟੈਕਸ ਅਤੇ ਰਾਜਸਥਾਨ ਸਰਕਾਰ 'ਚ ਲਾਗੂ 5 ਫ਼ੀਸਦੀ ਟੈਕਸ ਨੂੰ ਵਧਾ ਕੇ 28 ਫ਼ੀਸਦੀ ਜੀ. ਐੱਸ. ਟੀ. ਕਰ ਦਿੱਤਾ ਗਿਆ ਹੈ ਜਿਸ ਦਾ ਪੂਰੇ ਦੇਸ਼ 'ਚ ਭਾਰੀ ਵਿਰੋਧ ਹੋ ਰਿਹਾ ਹੈ। ਮਾਰਬਲ ਅਤੇ ਗਰੇਨਾਈਟ 'ਤੇ ਲੱਗੇ ਭਾਰੀ ਜੀ. ਐੱਸ. ਟੀ. ਦੇ ਵਿਰੋਧ 'ਚ 1 ਜੁਲਾਈ ਤੋਂ ਮਾਰਬਲ ਸਪਲਾਈ ਦੀ ਮੁੱਖ ਮੰਡੀ ਰਾਜਸਥਾਨ ਅਤੇ ਗੁਜਰਾਤ ਦੇ ਸਾਰੇ ਮਾਈਨਜ਼ ਤੇ ਮਾਰਬਲ ਦੇ 5000 ਤੋਂ ਜ਼ਿਆਦਾ ਥੋਕ ਵਪਾਰੀ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਜਾ ਰਹੇ ਹਨ ਅਤੇ ਆਪਣੇ ਅਦਾਰਿਆਂ 'ਤੇ ਤਾਲੇ ਲਗਾ ਕੇ ਜੀ. ਐੱਸ. ਟੀ. ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ। ਰਾਜਸਥਾਨ ਦੇ ਨਾਲ-ਨਾਲ ਗੁਜਰਾਤ 'ਚ ਵੀ 1 ਜੁਲਾਈ ਤੋਂ ਟਾਇਲਜ਼ ਦੇ ਸਾਰੇ ਸਪਲਾਇਰ ਅਤੇ ਕੰਪਨੀਆਂ ਆਪਣੇ ਅਦਾਰੇ ਬੰਦ ਕਰਨ ਜਾ ਰਹੀਆਂ ਹਨ, ਜਿਸ ਦੇ ਨਾਲ ਦੋ ਲੱਖ ਤੋਂ ਜ਼ਿਆਦਾ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਵੀ ਸੰਕਟ ਦੇ ਬੱਦਲ ਛਾ ਗਏ ਹਨ ਕਿਉਂਕਿ ਮਾਰਬਲ ਕੱਢਣ ਵਾਲੀ ਮਾਈਨਜ਼ ਵਿਚ ਭਾਰੀ ਗਿਣਤੀ 'ਚ ਮਜ਼ਦੂਰ ਕੰਮ ਕਰਦੇ ਹਨ। ਵਪਾਰੀ ਮੰਗ ਕਰ ਰਹੇ ਹਨ ਕਿ ਮਾਰਬਲ 'ਤੇ ਜੀ. ਐੱਸ. ਟੀ. ਨੂੰ 28 ਫ਼ੀਸਦੀ ਤੋਂ ਘੱਟ ਕਰ ਕੇ 18 ਫ਼ੀਸਦੀ ਕਰ ਦਿੱਤਾ ਜਾਵੇ ਤਾਂ ਕਿ ਆਮ ਜਨਤਾ ਨੂੰ ਮਹਿੰਗੇ ਰੇਟਾਂ 'ਤੇ ਮਾਰਬਲ ਖਰੀਦਣ ਤੋਂ ਬਚਾਇਆ ਜਾ ਸਕੇ। ਇਸ ਬੰਦ ਵਿਚ ਮਾਰਬਲ ਅਤੇ ਗਰੇਨਾਈਟ ਦੀ ਮਾਈਨਿੰਗ, ਪ੍ਰੋਸੈਸਿੰਗ, ਟਰੇਡਿੰਗ ਅਤੇ ਪ੍ਰੋਡਕਸ਼ਨ, ਇੰਪੋਰਟ-ਐਕਸਪੋਰਟ ਸਮੇਤ ਸਾਰੀਆਂ ਇਕਾਈਆਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਲੋਡਿੰਗ ਅਤੇ ਅਨਲੋਡਿੰਗ ਕਰਨ ਵਾਲੇ ਮਜ਼ਦੂਰ ਵੀ ਕੰਮ ਨਹੀਂ ਕਰਨਗੇ।
ਪੰਜਾਬ 'ਚ ਮਾਰਬਲ ਕਾਰੋਬਾਰ ਦੇ ਹਾਲਾਤ ਖਤਰਨਾਕ
ਰਾਜਸਥਾਨ ਅਤੇ ਗੁਜਰਾਤ ਜਿਹੇ ਰਾਜਾਂ ਦੇ ਨਾਲ-ਨਾਲ ਪੰਜਾਬ ਵਿਚ ਮਾਰਬਲ ਕਾਰੋਬਾਰ ਦੇ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ 'ਚ ਪਿਛਲੇ ਕਈ ਸਾਲਾਂ ਤੋਂ ਹੋ ਰਹੀ ਰੇਤ ਦੀ ਬਲੈਕ ਅਤੇ ਉਸ ਦੇ ਬਾਅਦ ਨੋਟਬੰਦੀ ਦੇ ਕਾਰਨ ਮਾਰਬਲ ਕਾਰੋਬਾਰ ਦੇ ਹਾਲਾਤ ਕਾਫੀ ਖਤਰਨਾਕ ਹਾਲਤ ਤੱਕ ਪਹੁੰਚ ਚੁੱਕੇ ਹਨ। ਪੰਜਾਬ ਵਿਚ ਪਹਿਲਾਂ ਹੀ ਸਰਕਾਰ ਵੱਲੋਂ ਰਾਜਸਥਾਨ ਵਿਚ 5 ਫ਼ੀਸਦੀ ਟੈਕਸ ਦੇ ਮੁਕਾਬਲੇ ਵਿਚ 14.30 ਫ਼ੀਸਦੀ ਐਂਟਰੀ ਟੈਕਸ ਵਸੂਲਿਆ ਜਾ ਰਿਹਾ ਸੀ, ਉਪਰੋਂ ਰੇਤ ਦੀ ਬਲੈਕ ਨੇ ਹੋਰ ਕੰਮ ਤਮਾਮ ਕਰ ਦਿੱਤਾ। ਮਾਰਬਲ ਨੂੰ ਫਲੋਰ ਵਿਚ ਲਗਾਉਣ ਲਈ ਰੇਤ ਦਾ ਸਭ ਤੋਂ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਰੇਤ ਦੇ ਹਾਲਾਤ ਇਹ ਬਣ ਗਏ ਕਿ 800 ਤੋਂ 1000 ਰੁਪਏ ਪ੍ਰਤੀ ਸੈਂਕੜਾ ਰੇਤ ਬਲੈਕ ਵਿਚ 3500 ਤੋਂ 4000 ਰੁਪਏ 'ਚ ਵਿਕਣ ਲੱਗੀ ਹੈ। ਇੰਨਾ ਹੀ ਨਹੀਂ 5000 ਰੁਪਏ 'ਚ ਵਿਕਣ ਵਾਲੀ ਰੇਤ ਦਾ ਟਰੱਕ 25000 ਵਿਚ ਵਿਕਣ ਲਗਾ ਅਤੇ ਮੌਜੂਦਾ ਸਮੇਂ ਵਿਚ ਵੀ ਇਹੀ ਹਾਲਾਤ ਚਲ ਰਹੇ ਹਨ। ਸਰਕਾਰ ਵੱਲੋਂ ਰੇਤ ਦੀਆਂ ਖੱਡਾਂ ਦੀ ਨੀਲਾਮੀ ਕੀਤੇ ਜਾਣ ਦੇ ਕਾਰਨ ਅਤੇ ਇਸ ਵਿਚ ਬੇਨਿਯਮੀਆਂ ਦੇ ਕਾਰਨ ਅੱਜ ਵੀ ਰੇਤ ਦੇ ਹਾਲਾਤ ਖ਼ਰਾਬ ਚੱਲ ਰਹੇ ਹਨ ਅਤੇ ਲੋਕਾਂ ਨੂੰ ਰੇਤ ਬਲੈਕ ਵਿਚ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮਾਰਬਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਅਗਰਵਾਲ ਨੇ ਦੱਸਿਆ ਕਿ ਪੰਜਾਬ ਵਿਚ ਮਾਰਬਲ ਕਾਰੋਬਾਰ ਬੰਦ ਹੋਣ ਕੰਢੇ ਖੜ੍ਹਾ ਹੈ। ਰੇਤ ਦੀ ਬਲੈਕ ਹੋਣ ਦੇ ਕਾਰਨ ਹਾਲਾਤ ਹੋਰ ਜ਼ਿਆਦਾ ਖਤਰਨਾਕ ਹੋ ਚੁੱਕੇ ਹਨ।
ਪੰਜਾਬ ਵਿਚ ਪ੍ਰਾਪਰਟੀ ਕਾਰੋਬਾਰ ਦਾ ਨਿਘਾਰ ਵੀ ਮਾਰਬਲ ਕਾਰੋਬਾਰ ਦੇ ਨਿਘਾਰ ਦਾ ਕਾਰਨ : ਪੰਜਾਬ ਵਿਚ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀਆਂ ਰੀਅਲ ਅਸਟੇਟ ਦੀਆਂ ਗਲਤ ਨੀਤੀਆਂ ਦੇ ਕਾਰਨ ਪਿਛਲੇ ਕਈ ਸਾਲਾਂ ਤੋਂ ਪ੍ਰਾਪਰਟੀ ਦਾ ਕਾਰੋਬਾਰ ਮੰਦੀ ਦੀ ਲਪੇਟ ਵਿਚ ਹੈ ਅਤੇ ਲਗਭਗ ਖਤਮ ਹੀ ਹੋ ਚੁੱਕਿਆ ਹੈ। ਹਾਲਾਤ ਇਹ ਹਨ ਕਿ ਸਿਰਫ ਅੰਮ੍ਰਿਤਸਰ ਜ਼ਿਲੇ ਵਿਚ ਹੀ 40 ਹਜ਼ਾਰ ਤੋਂ ਜ਼ਿਆਦਾ ਪ੍ਰਾਪਰਟੀ ਡੀਲਰ ਬੇਰੋਜ਼ਗਾਰ ਹੋ ਚੁੱਕੇ ਹਨ ਅਤੇ ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਰੀਅਲ ਅਸਟੇਟ ਸੈਕਟਰ ਵਿਚ ਪੰਜਾਬ ਤੋਂ ਹਿਜਰਤ ਕਰ ਚੁੱਕੀਆਂ ਹਨ। ਹੁਣ ਜੇਕਰ ਪਲਾਟ ਨਹੀਂ ਵਿਕਣਗੇ ਤਾਂ ਮਕਾਨ ਕੌਣ ਬਣਾਵੇਗਾ ਅਤੇ ਮਕਾਨ ਨਹੀਂ ਬਣੇਗਾ ਤਾਂ ਪੱਥਰ ਕੌਣ ਲਗਾਵੇਗਾ। ਇਸ ਮਾਮਲੇ 'ਚ ਰੇਤ ਵੀ ਬਲੈਕ ਹੋਣ ਦੇ ਕਾਰਨ ਪ੍ਰਾਪਰਟੀ ਦਾ ਕਾਰੋਬਾਰ ਬਿਲਕੁਲ ਖਤਮ ਹੋ ਗਿਆ ਅਤੇ ਇਸ ਨੇ ਮਾਰਬਲ ਕਾਰੋਬਾਰ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਮੌਜੂਦਾ ਹਾਲਾਤ ਵਿਚ ਪੰਜਾਬ ਦੇ ਅਣਗਿਣਤ ਮਾਰਬਲ ਵਪਾਰੀ ਹੋਰ ਰਾਜਾਂ ਵੱਲ ਹਿਜਰਤ ਕਰ ਚੁੱਕੇ ਹਨ ਜਾਂ ਫਿਰ ਕਿਸੇ ਦੂਜੇ ਕਾਰੋਬਾਰ ਵਿਚ ਸ਼ਿਫਟ ਹੋ ਚੁੱਕੇ ਹਨ। ਮਾਰਬਲ ਦੇ ਮੁਕਾਬਲੇ ਟਾਇਲਜ਼ ਦਾ ਕ੍ਰੇਜ਼ ਜ਼ਿਆਦਾ ਹੋਣ ਦੇ ਕਾਰਨ ਵੀ ਮਾਰਬਲ ਦੇ ਕਾਰੋਬਾਰ 'ਤੇ ਖਤਰਾ ਹੈ। ਫਿਲਹਾਲ ਜੋ ਮਾਰਬਲ ਵਪਾਰੀ ਪੰਜਾਬ ਵਿਚ ਕਿਸੇ ਨਾ ਕਿਸੇ ਤਰ੍ਹਾਂ ਕੰਮ ਕਰ ਰਹੇ ਹਨ ਉਹ 28 ਫ਼ੀਸਦੀ ਜੀ. ਐੱਸ. ਟੀ. ਲੱਗਣ ਨਾਲ ਬਿਲਕੁਲ ਖਤਮ ਹੋ ਜਾਣਗੇ।
ਪੰਜਾਬ ਵਿਚ ਕਿੱਥੇ-ਕਿੱਥੇ ਹੁੰਦੀ ਹੈ ਮਾਰਬਲ ਅਤੇ ਗਰੇਨਾਈਟ ਦੀ ਸਪਲਾਈ?
ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਮਾਰਬਲ ਦੀ ਨਾ ਤਾਂ ਕੋਈ ਖਾਨ ਹੈ ਅਤੇ ਨਾ ਹੀ ਕੋਈ ਪ੍ਰੋਡਕਸ਼ਨ ਯੂਨਿਟ। ਇਸ ਦੀ ਸਾਰੀ ਸਪਲਾਈ ਰਾਜਸਥਾਨ ਅਤੇ ਗੁਜਰਾਤ ਤੋਂ ਹੁੰਦੀ ਹੈ, ਜਿਸ ਵਿਚ ਮੁੱਖ ਤੌਰ 'ਤੇ ਉਦੈਪੁਰ, ਰਾਜਸਸੰਦ, ਚਿਤੌੜਗ਼ੜ੍ਹ, ਕਿਸ਼ਨਗੜ੍ਹ, ਮਕਰਾਨਾ, ਆਬੂ ਰੋਡ, ਜਾਲੌਰ, ਰੇਕਟਰ, ਬਾਂਸਵਾੜਾ ਅਤੇ ਗੁਜਰਾਤ ਦੇ ਕਈ ਜ਼ਿਲੇ ਆਉਂਦੇ ਹਨ ਜਿੱਥੇ ਮਾਰਬਲ ਦੀ ਮਾਈਨਜ਼ ਅਤੇ ਗਰੇਨਾਈਟ ਦੀ ਕਟਾਈ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਥਾਵਾਂ ਤੋਂ ਪੂਰੇ ਦੇਸ਼ ਵਿਚ ਸਪਲਾਈ ਕੀਤੀ ਜਾਂਦੀ ਹੈ।
- ਮਾਰਬਲ ਅਤੇ ਗਰੇਨਾਈਟ 'ਤੇ ਰਾਜਸਥਾਨ ਵਿਚ ਪੰਜ ਫ਼ੀਸਦੀ ਟੈਕਸ ਵਸੂਲਿਆ ਜਾ ਰਿਹਾ ਹੈ ਜਦੋਂ ਕਿ ਪੰਜਾਬ ਵਿਚ 14.30 ਫ਼ੀਸਦੀ ਟੈਕਸ ਚੱਲ ਰਿਹਾ ਸੀ, ਜਿਸ ਨੂੰ ਵਧਾ ਕੇ 28 ਫ਼ੀਸਦੀ ਕਰ ਦਿੱਤਾ ਗਿਆ ਹੈ ਅਤੇ ਮਾਰਬਲ ਕਾਰੋਬਾਰ ਬੰਦ ਹੋਣ ਕੰਢੇ 'ਤੇ ਖੜ੍ਹਾ ਹੋ ਚੁੱਕਿਆ ਹੈ।
- 95 ਫ਼ੀਸਦੀ ਮਾਰਬਲ-ਗਰੇਨਾਈਟ ਦੇ ਕਾਰਖਾਨੇ ਏ. ਐੱਸ. ਆਈ. ਲਘੂ ਉਦਯੋਗਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਪੰਜਾਬ, ਰਾਜਸਥਾਨ ਅਤੇ ਗੁਜਰਾਤ ਸਮੇਤ 10 ਲੱਖ ਲੋਕ ਇਸ ਪੇਸ਼ੇ ਨਾਲ ਜੁੜੇ ਹੋਏ ਹਨ। ਇੰਨਾ ਹੀ ਨਹੀਂ ਅਸਿੱਧੇ ਤੌਰ 'ਤੇ 40 ਲੱਖ ਲੋਕਾਂ ਦਾ ਕੰਮ ਪ੍ਰਭਾਵਿਤ ਹੋਣ ਜਾ ਰਿਹਾ ਹੈ।
- ਵਿਟਰੋਫਾਈਡ ਟਾਇਲਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਮਾਰਬਲ ਕਾਰੋਬਾਰ ਮੰਦੀ ਦੀ ਮਾਰ ਝੱਲ ਰਿਹਾ ਹੈ। ਹੁਣ 28 ਫ਼ੀਸਦੀ ਟੈਕਸ ਲੱਗਣ ਨਾਲ ਪੂਰੀ ਤਰ੍ਹਾਂ ਕਾਰੋਬਾਰ ਬੰਦ ਹੋ ਜਾਵੇਗਾ।
- ਮਾਰਬਲ ਲਈ ਵੱਖ ਟੈਕਸ ਸਲੈਬ ਰੱਖਿਆ ਜਾਵੇ।
ਨਾਜਾਇਜ਼ ਸੰਬੰਧਾਂ ਕਾਰਨ ਇਸ ਜ਼ਿਲੇ 'ਚ ਹੋ ਚੁੱਕੇ ਹਨ 20 ਅੰਨ੍ਹੇ ਕਤਲ
NEXT STORY