ਫਤਿਹਗਡ਼੍ਹ ਸਾਹਿਬ, (ਜੱਜੀ)- ਥਾਣਾ ਮੁੱਲੇਪੁਰ ਪੁਲਸ ਨੇ 75 ਕਿਲੋ ਭੁੱਕੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਪੀ. ਜਾਂਚ ਹਰਪਾਲ ਸਿੰਘ ਅਤੇ ਡੀ. ਐੱਸ. ਪੀ ਜਾਂਚ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਏ. ਐੱਸ. ਪੀ. ਰਵਜੋਤ ਕੌਰ ਗਰੇਵਾਲ ਦੀ ਅਗਵਾਈ ’ਚ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਮੁੱਲੇਪੁਰ ਦੇ ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਪੁਲ ਸੂਆ ਪਿੰਡ ਪੋਲਾ ਕੋਲੋਂ ਇਕ ਕਾਰ ’ਚ ਸਵਾਰ ਸਰਬਜੀਤ ਪੁੱਤਰ ਸ਼ਾਮ ਲਾਲ, ਲਖਨਪਾਲ ਸਿੰਘ ਪੁੱਤਰ ਜਸਵੀਰ ਸਿੰਘ ਦੋਵੇਂ ਵਾਸੀ ਮਾਛੀਵਾਡ਼ਾ ਅਤੇ ਗੁਰਬਾਜ਼ ਸਿੰਘ ਪੁੱਤਰ ਚਮਨ ਸਿੰਘ ਵਾਸੀ ਚਮਕੌਰ ਸਾਹਿਬ ਨੂੰ 75 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਮੁੱਲੇਪੁਰ ਵਿਖੇ ਮਾਮਲਾ ਦਰਜ ਕੀਤਾ ਹੈ। ਸਰਬਜੀਤ ਸਿੰਘ, ਲਖਨਪਾਲ ਸਿੰਘ ਅਤੇ ਗੁਰਬਾਜ਼ ਸਿੰਘ ਨੂੰ ਮਾਣਯੋਗ ਅਦਾਲਤ ਫਤਿਹਗਡ਼੍ਹ ਸਾਹਿਬ ’ਚ ਪੇਸ਼ ਕੀਤਾ ਗਿਅਾ, ਜਿਥੋਂ ਉਨ੍ਹਾਂ ਨੂੰ 14 ਦਿਨ ਲਈ ਜੁਡੀਸ਼ੀਅਲ ਹਿਰਾਸਤ ’ਚ ਜੇਲ ਭੇਜ ਦਿੱਤਾ ਗਿਆ। ਸਰਬਜੀਤ ਖਿਲਾਫ ਪਹਿਲਾਂ ਵੀ ਇਕ ਮਾਮਲਾ ਨਸ਼ੇ ਵਾਲੇ ਪਦਾਰਥਾਂ ਦਾ ਚਮਕੌਰ ਸਾਹਿਬ ਵਿਖੇ ਦਰਜ ਹੈ।
ਅਕਾਲੀ-ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਦਾ ਫੂਕਿਅਾ ਪੁਤਲਾ
NEXT STORY