ਹੁਸ਼ਿਆਰਪੁਰ (ਜ.ਬ.) - ਪੰਜਾਬ ਸਰਕਾਰ ਦੁਆਰਾ ਸਰਕਾਰੀ ਸਕੂਲਾਂ 'ਚ ਪੜ੍ਹਣ ਵਾਲੇ ਬੱਚਿਆਂ ਨੂੰ ਡੀ ਵਾਰਮਿੰਗ ਡੇਅ ਦੇ ਤਹਿਤ ਪੇਟ ਦੇ ਕੀੜੇ ਮਾਰਨ ਲਈ ਦਿੱਤੀ ਜਾਣ ਵਾਲੀ ਦਵਾਈ ਖਾਣ ਨਾਲ ਸਰਕਾਰੀ ਸਕੂਲ ਹਰਿਆਣਾ ਦੇ ਕੁਝ ਬੱਚਿਆਂ ਦੀ ਹਾਲਤ ਵਿਗੜ ਗਈ। ਹਾਲਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ, ਜਿੱਥੇ 3 ਬੱਚਿਆਂ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ। ਹਸਪਤਾਲ 'ਚ ਮੌਜੂਦ ਬਾਕੀ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਤ੍ਰਿਪਤੀ ਪੁੱਤਰੀ ਰਾਕੇਸ਼ ਕੁਮਾਰ, ਰਾਜ ਕੁਮਾਰ ਪੁੱਤਰ ਸੁਨੀਲ ਕੁਮਾਰ ਤੇ ਗੁਰਪ੍ਰੀਤ ਕੌਰ ਪੁੱਤਰੀ ਰਾਜਿੰਦਰ ਪਾਲ ਸਰਕਾਰੀ ਮਿਡਲ ਸਕੂਲ ਹਰਿਆਣਾ 'ਚ ਪੜ੍ਹਦੇ ਹਨ। ਦੁਪਹਿਰ ਕਰੀਬ 2 ਕੁ ਵਜੇ ਉਨ੍ਹਾਂ ਨੂੰ ਸਕੂਲ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਬੱਚਿਆਂ ਦੀ ਹਾਲਤ ਖ਼ਰਾਬ ਹੋ ਗਈ ਹੈ, ਜਿਸ 'ਤੇ ਸਕੂਲ ਸਟਾਫ ਦੁਆਰਾ ਬੱਚਿਆਂ ਨੂੰ ਹਰਿਆਣਾ ਦੇ ਹਸਪਤਾਲ 'ਚ ਪਹੁੰਚਾਇਆ ਗਿਆ।3 ਬੱਚਿਆਂ ਦੀ ਹਾਲਤ ਜ਼ਿਆਦਾ ਖ਼ਰਾਬ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ।
ਸਕੂਲ ਇੰਚਾਰਜ ਸਰਬਜੀਤ ਕੌਰ ਨੇ ਦੱਸਿਆ ਕਿ ਸਕੂਲ ਵਿਚ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਦੀ ਦਵਾਈ ਦਿੱਤੀ ਗਈ ਸੀ ਅਤੇ ਜਿਸਦੇ ਖਾਣ ਉਪਰੰਤ ਕੁੱਝ ਬੱਚਿਆਂ ਦੀ ਹਾਲਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਹੈ। ਇੱਥੇ ਹੁਣ ਬੱਚਿਆਂ ਦੀ ਹਾਲਤ ਠੀਕ ਹੈ।
ਬਲਵੀਰ ਸਿੰਘ ਸਿੱਧੂ ਵੱਲੋਂ ਸਿਵਲ ਹਸਪਤਾਲ ਤਪਾ ਦਾ ਦੌਰਾ
NEXT STORY