ਗੁਰਦਾਸਪੁਰ, (ਹਰਮਨ, ਵਿਨੋਦ)- ਸ਼ਾਮ ਤੱਕ ਜ਼ਿਲਾ ਗੁਰਦਾਸਪੁਰ ਅੰਦਰ ਕੋਰੋਨਾ ਵਾਇਰਸ ਤੋਂ ਪੀੜ੍ਹਤ ਤਿੰਨ ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਇਕ ਮਰੀਜ਼ ਦੀਨਾਨਗਰ ਨਾਲ ਸਬੰਧਤ ਹੈ ਜਦੋਂ ਕਿ ਇਕ ਬਹਿਰਾਮਪੁਰ ਕਸਬੇ ਨੇੜਲੇ ਪਿੰਡ ਛੋਟੇ ਬਿਆਨਪੁਰ ਨਾਲ ਸਬੰਧਤ ਹੈ। ਤੀਸਰਾ ਬਟਾਲਾ ਨੇੜਲੇ ਪਿੰਡ ਜੈਤੋਸਰਜਾ ਦਾ ਰਹਿਣ ਵਾਲਾ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਿੰਡ ਜੈਤੋਸਰਜਾ ਨਾਲ ਸਬੰਧਤ ਪਾਜ਼ੇਟਿਵ ਪਾਈ ਔਰਤ ਕਰੀਬ 58 ਸਾਲਾਂ ਦੀ ਹੈ, ਜਿਸ ਦਾ ਬਟਾਲਾ ਵਿਖੇ ਦਿਲ ਦਾ ਇਲਾਜ ਚਲ ਰਿਹਾ ਸੀ ਅਤੇ ਉਸ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ ਸੀ। ਦੀਨਾਨਗਰ ਨਾਲ ਸਬੰਧਤ ਜਿਹੜਾ ਵਿਅਕਤੀ ਦੀ ਉਮਰ ਕਰੀਬ 37 ਸਾਲ ਜੋ ਹਰਿਆਣੇ ਤੋਂ ਵਾਪਸ ਆਇਆ ਸੀ ਅਤੇ ਉਸ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਬਿਆਨਪੁਰ ਨਾਲ ਸਬੰਧਤ 72 ਸਾਲ ਦਾ ਵਿਅਕਤੀ ਹੈ, ਜਿਸ ਦਾ ਅੰਮ੍ਰਿਤਸਰ ਦੇ ਈ. ਐੱਮ. ਸੀ. ਵਿਚ ਇਲਾਜ ਚਲ ਰਿਹਾ ਹੈ ਅਤੇ ਉਥੇ ਹੀ ਉਸ ਦਾ ਟੈਸਟ ਵੀ ਹੋਇਆ ਹੈ।
ਇਸੇ ਤਰ੍ਹਾਂ ਅੱਜ ਸਾਹਮਣੇ ਆਏ ਮਰੀਜ਼ਾਂ ’ਚੋਂ 2 ਦੀਆਂ ਰਿਪੋਰਟਾਂ ਅੰਮ੍ਰਿਤਸਰ ਵਿਖੇ ਪਾਜ਼ੇਟਿਵ ਆਈਆਂ ਹਨ ਜਦੋਂ ਕਿ ਇਕ ਵਿਅਕਤੀ ਦਾ ਸੈਂਪਲ ਜ਼ਿਲੇ ਅੰਦਰ ਹੀ ਲਿਆ ਗਿਆ ਸੀ। ਇਨ੍ਹਾਂ ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਕਾਰਣ ਕੁੱਲ ਮਰੀਜ਼ਾਂ ਦੀ ਗਿਣਤੀ 170 ਤੱਕ ਪਹੁੰਚ ਗਈ ਹੈ। ਜਿਨ੍ਹਾਂ ’ਚੋਂ 132 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ 3 ਦੀ ਮੌਤ ਹੋ ਚੁੱਕੀ ਹੈ, 13 ਨੂੰ ਘਰਾਂ ’ਚ ਆਈਸੋਲੇਟ ਕੀਤਾ ਗਿਆ ਹੈ।
ਜਾਅਲੀ ਕਰਫਿਊ ਪਾਸ ਜ਼ਰੀਏ ਮਜ਼ਦੂਰਾਂ ਨੂੰ ਯੂ. ਪੀ. ਛੱਡਣ ਜਾ ਰਹੇ 5 ਬੱਸ ਚਾਲਕਾਂ ਸਣੇ 6 ਕਾਬੂ
NEXT STORY