ਰਾਜਪੁਰਾ (ਜ. ਬ., ਨਿਰਦੋਸ਼) : ਇੱਥੋਂ ਦੇ ਨੇੜਲੇ ਪਿੰਡ ਦੇ ਹਾਈਵੇਅ ’ਤੇ ਹੋਏ ਭਿਆਨਕ ਸੜਕ ਹਾਦਸੇ ’ਚ ਡਿਵਾਈਡਰ ਪਾਰ ਕਰ ਰਹੀ ਇਕ ਕਾਰ ਦੂਜੇ ਪਾਸੇ ਸੜਕ ’ਤੇ ਜਾ ਰਹੀ ਕਾਰ ਨਾਲ ਜਾ ਟਕਰਾਈ। ਇਸ ਹਾਦਸੇ ’ਚ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 3 ਗੰਭੀਰ ਜ਼ਖਮੀ ਹੋਏ ਹਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਅੰਦਰ ਫਸੀਆਂ ਲਾਸ਼ਾਂ ਨੂੰ ਲੋਹੇ ਦੀ ਰਾਡ ਨਾਲ ਬੜੀ ਮੁਸ਼ਕਲ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ, 'ਮੌਸੂਲ ਹਾਦਸਾ' ਪੀੜਤਾਂ ਦੇ ਵਾਰਸਾਂ ਨੂੰ ਮਿਲੇਗਾ ਗੁਜ਼ਾਰਾ ਭੱਤਾ
ਥਾਣਾ ਸ਼ੰਭੂ ਪੁਲਸ ਨੇ ਕਾਰ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹਾਦਸੇ ’ਚ ਜ਼ਖ਼ਮੀ ਹੋਣ ਤੋਂ ਬਾਅਦ ਰਾਜਪੁਰਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਮਨਿੰਦਰਪਾਲ ਸਿੰਘ ਵਾਸੀ ਮੰਡੀ ਡਬਵਾਲੀ ਜ਼ਿਲ੍ਹਾ ਸਿਰਸਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦੋਸਤਾਂ ਇਕਬਾਲ ਸਿੰਘ ਵਾਸੀ ਜ਼ਿਲ੍ਹਾ ਸਿਰਸਾ ਦੇ ਪਿੰਡ ਮੰਗਿਆਣਾ, ਜਸਬੀਰ ਸਿੰਘ ਵਾਸੀ ਪਿੰਡ ਫਗੁਆਨਾ ਅਤੇ ਰਾਮ ਨਿਵਾਸ ਵਾਸੀ ਪਿੰਡ ਕਾਲੂਆਲਾ ਨਾਲ ਕਾਰ ’ਤੇ ਸਵਾਰ ਹੋ ਕੇ ਜਾ ਰਿਹਾ ਸੀ।
ਇਹ ਵੀ ਪੜ੍ਹੋ : ਮਾਮੀ ਨਾਲ ਨਾਜਾਇਜ਼ ਸਬੰਧਾਂ ਦੀ ਭਾਣਜੇ ਨੂੰ ਮਿਲੀ ਭਿਆਨਕ ਸਜ਼ਾ, ਮਾਮੇ ਨੇ ਦਿੱਤੀ ਰੂਹ ਕੰਬਾ ਦੇਣ ਵਾਲੀ ਮੌਤ
ਪਿੰਡ ਚਮਾਰੂ ਕੋਲ ਹਾਈਵੇਅ ’ਤੇ ਸੜਕ ਦੇ ਦੂਜੇ ਪਾਸਿਓਂ ਜਾ ਰਹੀ ਇਕ ਕਾਰ ਡਿਵਾਈਡਰ ਪਾਰ ਕਰ ਕੇ ਉਨ੍ਹਾਂ ਦੀ ਕਾਰ ਨਾਲ ਟੱਕਰਾ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਜਸਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉੱਥੇ ਹੀ ਦੂਜੀ ਕਾਰ 'ਚ ਸਵਾਰ ਪਿੰਡ ਚਤਰਨਗਰ ਥਾਣਾ ਸ਼ੰਭੂ ਵਾਸੀ ਬਲਜੀਤ ਸਿੰਘ ਅਤੇ ਨਰੇਸ਼ ਸਿੰਘ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਰਾਹਗੀਰਾਂ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਘਟਨਾ, ਕਾਰੋਬਾਰੀ ਨੇ ਖ਼ੁਦ ਨੂੰ ਮਾਰੀਆਂ ਗੋਲੀਆਂ, ਇਲਾਕੇ 'ਚ ਸਨਸਨੀ ਵਾਲਾ ਮਾਹੌਲ (ਤਸਵੀਰਾਂ)
ਡਾਕਟਰਾਂ ਨੇ ਇਕਬਾਲ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਰਾਮਨਿਵਾਸ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ’ਚ ਭੇਜ ਦਿੱਤਾ, ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ, 'ਮੌਸੂਲ ਹਾਦਸਾ' ਪੀੜਤਾਂ ਦੇ ਵਾਰਸਾਂ ਨੂੰ ਮਿਲੇਗਾ ਗੁਜ਼ਾਰਾ ਭੱਤਾ
NEXT STORY