ਲੁਧਿਆਣਾ (ਰਿਸ਼ੀ) : ਬਾਰਿਸ਼ ਕਾਰਨ ਪਰਿਵਾਰ ਨੂੰ ਕੰਮ ਤੋਂ ਜਲਦੀ ਛੁੱਟੀ ਹੋਣ ’ਤੇ 3 ਦੋਸਤ ਇਕੱਠੇ ਸ਼ਰਾਬ ਪੀਣ ਚਲੇ ਗਏ ਅਤੇ ਰਾਤ ਨੂੰ ਆ ਕੇ ਇਕੱਠੇ ਹੀ ਸੌਂ ਗਏ। ਇਨ੍ਹਾਂ ’ਚੋਂ ਦੇਰ ਰਾਤ 2 ਨੇ ਸ਼ੱਕੀ ਹਾਲਾਤ ’ਚ ਦਮ ਤੋੜ ਦਿੱਤਾ। ਪਤਾ ਲਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ, ਜਿੱਥੇ ਸ਼ਨੀਵਾਰ ਨੂੰ ਪਰਿਵਾਰ ਵਾਲਿਆਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕੀਤੇ ਜਾਣਗੇ, ਜਿਸ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਚੌਕੀ ਮਰਾਡੋ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਅਜੇ (29) ਨਿਵਾਸੀ ਜਲੰਧਰ ਅਤੇ ਵਿਜੇ ਕੁਮਾਰ (26) ਨਿਵਾਸੀ ਜੰਮੂ ਵਜੋਂ ਹੋਈ ਹੈ। ਪੁਲਸ ਨੂੰ ਇਨ੍ਹਾਂ ਦੇ ਦੋਸਤ ਪ੍ਰਵੀਨ ਨੇ ਦੱਸਿਆ ਕਿ ਸਾਰੇ ਇਕੱਠੇ ਏਸ਼ੀਅਨ ਟਾਵਰ ’ਚ ਲਗਭਗ 2 ਮਹੀਨੇ ਤੋਂ ਸਰੀਆ ਬੰਨ੍ਹਣ ਦਾ ਕੰਮ ਕਰਦਾ ਸੀ ਅਤੇ ਰਾਤ ਨੂੰ ਉੱਥੇ ਹੀ ਬਣੇ ਕੁਆਰਟਰ ’ਚ ਸੌਂ ਜਾਂਦੇ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰ ਬਗਾਵਤੀ ਮਾਹੌਲ, ਪਾਰਟੀ ਦੀ ਵਧੀ ਚਿੰਤਾ
ਵੀਰਵਾਰ ਨੂੰ ਬਾਰਿਸ਼ ਹੋਣ ਕਾਰਨ ਉਨ੍ਹਾਂ ਨੂੰ ਜਲਦੀ ਫ੍ਰੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਤਿੰਨੋਂ ਇਕੱਠੇ ਸ਼ਰਾਬ ਪੀਣ ਚਲੇ ਗਏ ਅਤੇ ਦੇਰ ਰਾਤ ਸ਼ਰਾਬ ਪੀ ਕੇ ਵਾਪਸ ਆਏ। ਫਿਰ ਕਿਸੇ ਨੇ ਖਾਣਾ ਨਹੀਂ ਖਾਧਾ ਅਤੇ ਸਾਰੇ ਇਕੱਠੇ ਸੌਂ ਗਏ। ਦੇਰ ਰਾਤ ਦੋ ਦੋਸਤਾਂ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ : ਜਲੰਧਰ ਨਿਗਮ ਚੋਣਾਂ ਤੋਂ ਪਹਿਲਾਂ ਚਰਚਾ 'ਚ 'ਵਾਰਡਬੰਦੀ', ਮੀਟਿੰਗ ਦੌਰਾਨ ਨਹੀਂ ਪੁੱਜੇ ‘ਆਪ’ ਵਿਧਾਇਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ ’ਚ ਨਿਲਾਮੀ ਜਾਰੀ, ਨਿਊਜਰਸੀ ’ਚ 1.17 ਕਰੋੜ ’ਚ ਵਿਕੀਆਂ 9 ਆਈਟਮਾਂ
NEXT STORY