ਲੁਧਿਆਣਾ (ਰਾਜ) : ਦੂਜੇ ਸੂਬਿਆਂ ਤੋਂ ਅਫ਼ੀਮ ਲਿਆ ਕੇ ਲੁਧਿਆਣਾ 'ਚ ਸਪਲਾਈ ਕਰਨ ਵਾਲੀਆਂ 3 ਭੈਣਾਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ’ਚੋਂ ਦੋ ਸਕੀਆਂ ਭੈਣਾਂ ਹਨ, ਜਦੋਂ ਕਿ ਤੀਜੀ ਚਚੇਰੀ ਭੈਣ ਹੈ। ਉਨ੍ਹਾਂ ਕੋਲੋਂ ਪੁਲਸ ਨੇ 200 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਮੁਲਜ਼ਮ ਕੁੜੀਆਂ ਦੀ ਪਛਾਣ ਨਿਰਮਲ ਕੌਰ, ਕਿਰਨ ਅਤੇ ਚਚੇਰੀ ਭੈਣ ਮਨਪ੍ਰੀਤ ਕੌਰ ਵੱਜੋਂ ਹੋਈ ਹੈ।
ਇਹ ਵੀ ਪੜ੍ਹੋ : 'ਬਲੈਕ ਫੰਗਸ' ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਣੇ ਬਾਕੀ ਸੂਬਿਆਂ ਨੂੰ ਦਿੱਤੇ ਇਹ ਹੁਕਮ
ਥਾਣਾ ਪੀ. ਏ. ਯੂ. ਦੀ ਪੁਲਸ ਨੇ ਮੁਲਜ਼ਮ ਕੁੜੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਹੰਬੜਾਂ ਰੋਡ ’ਤੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਪਰੋਕਤ ਤਿੰਨੇ ਕੁੜੀਆਂ ਉੱਥੋਂ ਲੰਘ ਰਹੀਆਂ ਸਨ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਕਰਫ਼ਿਊ' ਨੂੰ ਲੈ ਕੇ ਨਵੇਂ ਹੁਕਮ ਜਾਰੀ, ਇਸ ਤਾਰੀਖ਼ ਤੋਂ ਹੋਣਗੇ ਲਾਗੂ
ਸ਼ੱਕ ਹੋਣ ’ਤੇ ਮਹਿਲਾ ਪੁਲਸ ਦੀ ਮੱਦਦ ਨਾਲ ਕੁੜੀਆਂ ਦੀ ਤਲਾਸ਼ੀ ਲਈ ਗਈ ਤਾਂ 200 ਗ੍ਰਾਮ ਅਫ਼ੀਮ ਬਰਾਮਦ ਹੋਈ। ਪੁਸਸ ਵੱਲੋਂ ਕੁੜੀਆਂ ਨੂੰ ਰਿਮਾਂਡ 'ਤੇ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕੋਰੋਨਾ ਦੇ ਨਾਲ-ਨਾਲ ਅੰਮ੍ਰਿਤਸਰ ’ਚ ਬਲੈਕ ਫੰਗਸ ਦਾ ਖ਼ਤਰਾ, ਤਿੰਨ ਹੋਰ ਕੇਸ ਮਿਲਣ ਨਾਲ ਵਧੀ ਚਿੰਤਾ
NEXT STORY