ਅੰਮ੍ਰਿਤਸਰ (ਦਲਜੀਤ): ਕੋਰੋਨਾ ਦੇ ਬਾਅਦ ਹੁਣ ਬਲੈਕ ਫੰਗਸ ਦੇ ਮਾਮਲੇ ਤੇਜ਼ੀ ਨਾਲ ਅੰਮ੍ਰਿਤਸਰ ’ਚ ਵੱਧ ਰਹੇ ਹਨ। ਜ਼ਿਲ੍ਹੇ ’ਚ ਤਿੰਨ ਹੋਰ ਨਵੇਂ ਮਰੀਜ਼ ਬਲੈਕ ਫੰਗਸ ਦੇ ਰਿਪੋਰਟ ਹੋਏ ਹਨ, ਜਦੋਂਕਿ ਇਸ ਤੋਂ ਪਹਿਲਾਂ 9 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚ 6 ਜਨਾਨੀਆਂ ਵੀ ਸ਼ਾਮਲ ਹਨ। ਇਹ ਸਾਰੇ ਮਰੀਜ਼ ਕੋਰੋਨਾ ਇਨਫ਼ੈਕਟਿਡ ਦੇ ਬਾਅਦ ਬਲੈਕ ਫੰਗਸ ਦਾ ਸ਼ਿਕਾਰ ਬਣੇ ਹਨ।ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਸ਼ੂਗਰ ਅਤੇ ਸਟੀਲ ਰਾਇਟ ਜ਼ਿਆਦਾ ਲੈਣ ਵਾਲੇ ਮਰੀਜ਼ ਜ਼ਿਆਦਾਤਰ ਬਲੈਕ ਫੰਗਸ ਦੇ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ: ਡੇਰਾ ਮੁਖੀ ਦੀ ਰਿਹਾਈ ਲਈ ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ’ਤੇ ਹੰਗਾਮਾ, ਗ੍ਰੰਥੀ ਗ੍ਰਿਫ਼ਤਾਰ
ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅਜੇ ਤੱਕ ਨੰਦਾ ਹਸਪਤਾਲ ’ਚ ਇਕ, ਈ.ਐੱਮ.ਸੀ. ਹਸਪਤਾਲ ’ਚ ਇਕ, ਹਰਤੇਜ਼ ਹਸਪਤਾਲ ’ਚ ਦੋ, ਨਈਅਰ ਹਸਪਤਾਲ ’ਚ ਦੋ, ਫਲੋਰਮ ਹਸਪਤਾਲ ’ਚ ਇਕ, ਪਲਸ ਹਸਪਤਾਲ ’ਚ ਇਕ, ਅਰੋਡ਼ਾ ਹਸਪਤਾਲ ’ਚ ਇਕ ਅਤੇ ਸ਼ੂਰ ਹਸਪਤਾਲ ’ਚ ਇਕ ਮਰੀਜ਼ ਜ਼ੇਰੇ ਇਲਾਜ ਹੈ, ਜਦੋਂਕਿ ਦੋ ਮਾਮਲੇ ਇਕ ਪ੍ਰਾਈਵੇਟ ਡਾਕਟਰ ਵੱਲੋਂ ਰਿਪੋਰਟ ਕੀਤੇ ਗਏ ਹਨ। ਮਰੀਜ਼ਾਂ ’ਚ 34 ਸਾਲਾ ਇਕ ਵਿਅਕਤੀ ਵੀ ਸ਼ਾਮਲ ਹੈ, ਜਦੋਂ ਕਿ 43 ਸਾਲ ਦੇ ਦੋ। ਇਸ ਦੇ ਇਲਾਵਾ ਬਾਕੀ ਸਾਰੇ 50 ਤੋਂ 70 ਉਮਰ ਵਰਗ ਦਰਮਿਆਨ ਦੇ ਹਨ ਅਤੇ ਸਾਰੇ ਸ਼ੂਗਰ ਤੋਂ ਵੀ ਪੀਡ਼ਤ ਹਨ। ਸਾਰੇ ਮਰੀਜ਼ਾਂ ਦੀ ਅੱਖ, ਨੱਕ ਦੇ ਵਿਚਕਾਰ ਹਿੱਸੇ ’ਚ ਸਥਿਤ ਹੱਡੀ ਜਿਸ ਨੂੰ ਆਰਬਿਟ ਕਿਹਾ ਜਾਂਦਾ ਹੈ ਉਸ ’ਚ ਫੰਗਸ ਹੈ। ਇਸਦੇ ਵਧੀਕ ਸਾਇਨਸ ਵੀ ਇਨਫ਼ੈਕਟਿਡ ਹੋ ਚੁੱਕਾ ਹਨ। ਫ਼ਿਲਹਾਲ ਇਨ੍ਹਾਂ ਦਾ ਇਲਾਜ ਜਾਰੀ ਹੈ। ਤਿੰਨ ਮਰੀਜ਼ਾਂ ਦਾ ਵਿਜ਼ਨ ਲਾਸ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ: ਬਠਿੰਡਾ ਦੇ ਹਸਪਤਾਲ ’ਚ ਕੋਰੋਨਾ ਪੀੜਤਾਂ ਦੀ ਸ਼ਰੇਆਮ ਲੁੱਟ, 50 ਹਜ਼ਾਰ ਰੁਪਏ ’ਚ ਲਾਇਆ 6300 ਦਾ ਟੀਕਾ
ਕਿਹੜੇ ਲੋਕਾਂ ਨੂੰ ਖ਼ਤਰਾ?
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਮੁਤਾਬਕ, ਕੁਝ ਖਾਸ ਕੰਡੀਸ਼ਨ ’ਚ ਹੀ ਕੋਰੋਨਾ ਮਰੀਜ਼ਾਂ ’ਚ ਮਿਊਕਰ ਮਾਈਕੋਸਿਸ ਦਾ ਖ਼ਤਰਾ ਵਧਦਾ ਹੈ। ਬੇਹਤਾਸ਼ਾ ਡਾਈਬਿਟੀਜ, ਸਟੇਰਾਇਡ ਦੀ ਵਜ੍ਹਾ ਨਾਲ ਕਮਜ਼ੇਰ ਇਮੀਊਨਿਟੀ , ਲੰਬੇ ਸਮੇਂ ਤੱਕ ਆਈ. ਸੀ. ਯੂ. ਜਾਂ ਹਸਪਤਾਲ ’ਚ ਦਾਖਲ ਰਹਿਣਾ, ਕਿਸੇ ਹੋਰ ਰੋਗ ਦਾ ਹੋਣਾ, ਪੋਸਟ ਆਰਗੇਨ ਟਰਾਂਸਪਲਾਂਟ, ਕੈਂਸਰ ਜਾਂ ਵੋਰੀਕੋਨਾਜੋਲ ਥੈਰੇਪੀ (ਗੰਭੀਰ ਫੰਗਲ ਇੰਫੇਕਸ਼ਨ ਦਾ ਇਲਾਜ) ਦੇ ਮਾਮਲੇ ’ਚ ਬਲੈਕ ਫੰਗਸ ਦਾ ਖ਼ਤਰਾ ਵੱਧ ਸਕਦਾ ਹੈ।
ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ
ਕੀ ਹਨ ਲੱਛਣ?
ਅੰਮ੍ਰਿਤਸਰ ਦੇ ਪ੍ਰਸਿੱਧ ਛਾਤੀ ਰੋਗ ਮਾਹਿਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਬਲੈਕ ਫੰਗਸ ’ਚ ਮੁੱਖ ਤੌਰ ’ਤੇ ਕਈ ਤਰ੍ਹਾਂ ਦੇ ਲੱਛਣ ਵੇਖੇ ਜਾਂਦੇ ਹਨ। ਅੱਖਾਂ ’ਚ ਲਾਲਪਨ ਜਾਂ ਦਰਦ, ਬੁਖਾਰ, ਸਿਰਦਰਦ, ਖੰਘ, ਸਾਹ ’ਚ ਤਕਲੀਫ, ਉਲਟੀ ’ਚ ਖੂਨ ਜਾਂ ਮਾਨਸਿਕ ਹਾਲਤ ’ਚ ਬਦਲਾਅ ਤੋਂ ਇਸ ਦੀ ਪਛਾਣ ਕੀਤੀ ਜਾ ਸਕਦੀ ਹੈ। ਇਸ ਲਈ ਇਨ੍ਹਾਂ ਲੱਛਣਾਂ ’ਤੇ ਬਰੀਕੀ ਤੋਂ ਧਿਆਨ ਕਰਨਾ ਚਾਹੀਦਾ ਹੈ ਅਜਿਹੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਡਾਕਟਰਾਂ ਤੋਂ ਸੰਪਰਕ ਕਰਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਜ਼ਮਾਨਤ 'ਤੇ ਆਉਣ ਮਗਰੋਂ ਪਹਿਲੀ ਵਾਰ ਪਿੰਡ ਉਦੇਕਰਨ ਪੁੱਜਾ ਦੀਪ ਸਿੱਧੂ, ਕਿਸਾਨ ਅੰਦੋਲਨ ’ਤੇ ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ: ਟਰਾਂਸਪੋਰਟ ਦੇ ਮਾਲਕਾਂ ਵੱਲੋਂ ਡਰਾਈਵਰ ਨਾਲ ਕੀਤੀ ਗਈ ਹੈਵਾਨੀਅਤ ਦਾ ਮਾਮਲਾ ਕੈਪਟਨ ਤੱਕ ਪੁੱਜਾ
NEXT STORY