ਗੜ੍ਹਸ਼ੰਕਰ, (ਸ਼ੋਰੀ)- ਸਥਾਨਕ ਚੰਡੀਗੜ੍ਹ ਰੋਡ 'ਤੇ ਪਿੰਡ ਪਨਾਮ ਕੋਲ ਮਹਿੰਦਰਾ ਜੀਪ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਜਾਣ ਅਤੇ ਇਕ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਨਵਾਂਸ਼ਹਿਰ ਦੇ ਪਿੰਡ ਸਾਂਧੜਾ ਤੋਂ ਗੜ੍ਹਸ਼ੰਕਰ ਵੱਲ ਮੋਟਰਸਾਈਕਲ 'ਤੇ ਆ ਰਹੇ ਮਨੀ ਪੁੱਤਰ ਕਸ਼ਮੀਰ ਸਿੰਘ ਦੀ ਇਸ ਹਾਦਸੇ 'ਚ ਮੌਤ ਹੋ ਗਈ, ਜਦੋਂ ਕਿ ਦੂਜੇ ਨੌਜਵਾਨ ਜਿਸ ਦਾ ਨਾਂ ਹੈਪੀ ਦੱਸਿਆ ਜਾ ਰਿਹਾ ਹੈ, ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦਸੂਹਾ, (ਝਾਵਰ)-ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਚੌਕ ਨਜ਼ਦੀਕ ਗੜ੍ਹਦੀਵਾਲਾ-ਹੁਸ਼ਿਆਰਪੁਰ ਰੋਡ 'ਤੇ ਸਕੂਟਰ 'ਚ ਬੱਸ ਦੀ ਪਿਛਲੀ ਸਾਈਡ ਵੱਜਣ 'ਤੇ ਸਕੂਟਰ ਸਵਾਰ ਦੋਨੋਂ ਵਿਅਕਤੀ ਸੜਕ 'ਤੇ ਡਿੱਗ ਗਏ, ਜਿਸ ਕਾਰਨ ਸਕੂਟਰ ਚਾਲਕ ਦਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਬੈਂਸ ਅਵਾਣਾਂ ਨਜ਼ਦੀਕ ਟਾਂਡਾ ਨੂੰ ਸੜਕ 'ਤੇ ਡਿੱਗਣ ਕਾਰਨ ਗੰਭੀਰ ਸੱਟਾਂ ਲੱਗ ਗਈਆਂ, ਜਿਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸਕੂਟਰ ਦੇ ਪਿੱਛੇ ਬੈਠੇ ਡਾ. ਕੁਲਦੀਪ ਕੁਮਾਰ ਵਾਸੀ ਬੁੱਢੀ ਪਿੰਡ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਸੈਲਾ ਖੁਰਦ, (ਅਰੋੜਾ)-ਪਿੰਡ ਪਦਰਾਣਾ ਨੇੜੇ ਇਕ ਟ੍ਰੈਕਟਰ-ਟਰਾਲੀ ਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਚਾਲਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਟ੍ਰੈਕਟਰ-ਟਰਾਲੀ, ਜਿਸ ਨੂੰ ਉਂਕਾਰ ਚੰਦ ਪੁੱਤਰ ਦਿਲਾਵਰ ਚੰਦ ਪਿੰਡ ਸਤਨੌਰ ਚਲਾ ਰਿਹਾ ਸੀ ਤੇ ਮੋਟਰਸਾਈਕਲ ਨੂੰ ਵਰਿੰਦਰ ਮੋਹਣ ਪਿੰਡ ਬਡੇਸਰੋ ਚਲਾ ਰਿਹਾ ਸੀ ਦੀ ਆਪਸ ਵਿਟ ਭਿਆਨਕ ਟੱਕਰ ਹੋਈ। ਇਸ ਟੱਕਰ 'ਚ ਵਰਿੰਦਰ ਮੋਹਣ ਦੀ ਪਤਨੀ ਬਿੰਦੂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਵਰਿੰਦਰ ਮੋਹਣ ਦੀ ਹਾਲਾਤ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਪੁਲਸ ਵੱੱਲੋਂ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਢਾਬੇ 'ਚ ਮਹਿਲਾ ਨੂੰ 40 ਦਿਨਾਂ ਤੱਕ ਬੰਦੀ ਬਣਾ ਕੇ ਕੀਤਾ ਜਬਰ-ਜ਼ਨਾਹ
NEXT STORY