ਕੱਥੂਨੰਗਲ/ਚਵਿੰਡਾ ਦੇਵੀ (ਕੰਬੋ, ਤੱਗੜ, ਬਲਜੀਤ) - ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਪਤਾਲਪੁਰੀ ਤੋਂ ਵੱਡੀ ਗਿਣਤੀ ’ਚ ਪਰਿਵਾਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਕਟੜੇ ਤੋਂ ਅੱਗੇ ਪੈਦਲ ਯਾਤਰਾ ਰਾਹੀਂ ਮੰਦਰ ਵਿਖੇ ਪਹੁੰਚਣ ਲਈ ਪਹਾੜੀ ਰਸਤੇ ਜਾ ਰਹੇ ਸਨ। ਜਦੋਂ ਉਹ ਅੱਧ ਵਿਚਕਾਰ ਪੁੰਹਚੇ ਤਾ ਬੱਦਲ ਫਟਣ ਕਾਰਨ ਪਹਾੜ ਫਿਸਲ ਗਿਆ, ਜਿਸ ਕਰਕੇ 39 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ, ਜਿਸ ਇਕ ਪਰਿਵਾਰ ਦੇ ਤਿੰਨ ਮੈਂਬਰ ਪਿੰਡ ਪਤਾਲਪੁਰੀ ਨਾਲ ਸਬੰਧਤ ਹਨ।
ਸੂਚਨਾ ਅਨੁਸਾਰ 25 ਅਗਸਤ ਨੂੰ ਅੰਮ੍ਰਿਤਸਰ ਤੋਂ ਰੇਲ ਗੱਡੀ ਰਾਹੀਂ ਜੰਮੂ ਕਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਝੰਡੇ ਦੀ ਰਸਮ ਕਰਨ ਲਈ ਆਪਣੇ ਪਰਿਵਾਰਾਂ ਸਮੇਤ 200 ਦੇ ਕਰੀਬ ਪਿੰਡ ਪਤਾਲਪੁਰੀ ਦੇ ਵਸਨੀਕ ਗਏ ਹੋਏ ਸਨ, ਜਿਨ੍ਹਾਂ ਵਿਚ ਰਾਮ ਸ਼ਰਨ ਪੁੱਤਰ ਬਲਰਾਜ ਸਿੰਘ ਉਮਰ ਕਰੀਬ 40 ਸਾਲ, ਮਮਤਾ ਪਤਨੀ ਰਾਮ ਸਰਨ ਉਮਰ 38 ਸਾਲ ਅਤੇ ਉਨ੍ਹਾਂ ਦਾ ਪੁੱਤਰ ਰਾਜ ਪੁੱਤਰ ਰਾਮਸਰਨ ਕਰੀਬ 14 ਸਾਲ ਇਹ ਵੀ ਸੰਘ ਵਿਚ ਗਏ ਹੋਏ ਸਨ।
ਜਦੋਂ ਇਹ ਮਾਤਾ ਵੈਸ਼ਨੋ ਦੇਵੀ ਲਈ ਪੈਦਲ ਯਾਤਰਾ ਰਾਹੀਂ ਪਹਾੜੀ ਰਸਤੇ ਨੂੰ ਤੈਅ ਕਰਦੇ ਹੋਏ ਮੰਦਰ ਵੱਲ ਮੱਥਾ ਟੇਕਣ ਲਈ ਜਾ ਰਹੇ ਸਨ ਤਾਂ ਬੱਦਲ ਫਟਣ ਨਾਲ ਦੁੱਖਦਾਈ ਹਾਦਸਾ ਵਰਤਿਆ, ਜਿਸ ਇਸ ਪਰਿਵਾਰਕ ਤਿੰਨ ਮੈਂਬਰਾਂ ਸਮੇਤ 39 ਲੋਕਾਂ ਦੀ ਮੌਤ ਹੋ ਗਈ ਅਤੇ ਅਣਗਣਿਤ ਲੋਕ ਫੱਟੜ ਹੋ ਗਏ। ਲਾਸ਼ਾ ਨੂੰ ਉਥੋਂ ਦੇ ਪੁਲਸ ਪ੍ਰਸ਼ਾਸਨ ਵੱਲੋ ਬੜੀ ਜੱਦੋ-ਜਹਿਦ ਕਰਕੇ ਪੋਸਟ ਮਾਰਟਮ ਕਰਵਾਉਣ ਉਪਰੰਤ ਅਬੂਲੈਸਾਂ ਰਾਹੀਂ ਵਾਰਿਸ ਦੇ ਘਰਾਂ ਤੱਕ ਪਹੁੰਚਾਈਆਂ ਗਈ, ਜਿਸ ਵਿਚ ਉਕਤ ਪਤਾਲਪੁਰੀ ਦੇ ਤਿੰਨ ਮੈਂਬਰਾਂ ਦੀ ਲਾਸ਼ਾ ਅੱਜ ਤੜਕਸਾਰ 2 ਵਜੇ ਕੇ ਕਰੀਬ ਪਰਿਵਾਰਕਾਂ ਮੈਬਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਨੌਜਵਾਨ ਦੀ ਮੌਤ, 3 ਪਰਿਵਾਰਕ ਮੈਂਬਰ ਜ਼ਖਮੀ
NEXT STORY