ਭਵਾਨੀਗੜ੍ਹ (ਵਿਕਾਸ ਮਿੱਤਲ) : ਘਾਤਕ ਹਥਿਆਰ ਨਾਲ ਲੈਸ ਹੋ ਕੇ ਸਥਾਨਕ ਅਨਾਜ ਮੰਡੀ 'ਚ ਹੰਗਾਮਾ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਦਰਜਨ ਤੋਂ ਵਧੇਰੇ ਵਿਅਕਤੀਆਂ 'ਚੋਂ 3 ਨੂੰ ਪੁਲਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ। ਪੁਲਸ ਨੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਕਬਜ਼ੇ 'ਚੋਂ ਹਥਿਆਰ ਬਰਾਮਦ ਕਰਦਿਆਂ ਮੌਕੇ ਤੋਂ ਫ਼ਰਾਰ ਹੋਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਤੇਜ਼ ਕਰ ਦਿੱਤੀ।
ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਚਮਕੌਰ ਸਿੰਘ ਆਪਣੇ ਸਾਥੀ ਪੁਲਸ ਮੁਲਾਜ਼ਮਾਂ ਸਮੇਤ ਸ਼ਹਿਰ ਦੀ ਟਰੱਕ ਯੂਨੀਅਨ ਨੇੜੇ ਮੌਜੂਦ ਸਨ ਤਾਂ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਦਵਿੰਦਰ ਮਾਝੀ, ਗੁਰਬੀਰ ਸਿੰਘ ਉਰਫ ਬਿੱਲਾ, ਸਿਕੰਦਰ ਸਿੰਘ ਉਰਫ਼ ਜਾਨੀ, ਸੁਖਰਾਜ ਸਿੰਘ ਉਰਫ਼ ਸੁੱਖ ਸਮੇਤ ਹੋਰ 8-10 ਅਣਪਛਾਤੇ ਵਿਅਕਤੀ ਹਥਿਆਰਾਂ ਸਮੇਤ ਕਿਸੇ ਦੂਜੀ ਧਿਰ ਨਾਲ ਲੜਾਈ-ਝਗੜਾ ਕਰਕੇ ਦੰਗਾ -ਫਸਾਦ ਕਰਨ ਲਈ ਅਨਾਜ ਮੰਡੀ ਭਵਾਨੀਗੜ੍ਹ ਮੌਜੂਦ ਹਨ।
ਥਾਣਾ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਰੇਡ ਕਰਦਿਆਂ ਉਕਤ ਗੁਰਬੀਰ ਸਿੰਘ ਉਰਫ਼ ਬਿੱਲਾ, ਸਿਕੰਦਰ ਸਿੰਘ ਉਰਫ਼ ਜਾਨੀ, ਸੁਖਰਾਜ ਸਿੰਘ ਉਰਫ਼ ਸੁੱਖ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਦਵਿੰਦਰ ਮਾਝੀ ਤੇ 8-10 ਅਣਪਛਾਤੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਪੁਲਸ ਨੇ ਲੋਹੇ ਦੀ ਰਾਡ ਬਰਾਮਦ ਕਰਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਫ਼ਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਭਾਜਪਾ ਨੇ ਪੰਜਾਬ ਲਈ ਖਿੱਚੀ 2027 ਦੀ ਤਿਆਰੀ, ਇਸ ਆਗੂ 'ਤੇ ਖੇਡਿਆ ਜਾ ਸਕਦੈ ਭਵਿੱਖ ਦਾ ਪੱਤਾ!
NEXT STORY