ਚੰਡੀਗੜ੍ਹ (ਸੁਸ਼ੀਲ) : ਡੇਰਾਬੱਸੀ ਦੇ ਕਾਲਜ 'ਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਹੱਲੋਮਾਜਰਾ ਤੋਂ ਅਗਵਾ ਕਰਕੇ ਪਿਸਤੌਲ ਦਿਖਾ ਪੰਜ ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਫ਼ਰਾਰ ਕਾਰ ਸਵਾਰ ਤਿੰਨ ਅਗਵਾਕਾਰਾਂ ਨੂੰ ਸੈਕਟਰ-31 ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਧਿਆਨ ਸਿੰਘ ਵਾਸੀ ਗੁਰਦਾਸਪੁਰ, ਜਲੰਧਰ ਨਿਵਾਸੀ ਰਮਨਜੀਤ ਸਿੰਘ ਅਤੇ ਮਨਜੀਤ ਸਿੰਘ, ਵਜੋਂ ਹੋਈ ਹੈ। ਪੁੱਛਗਿੱਛ ਵਿਚ ਪਤਾ ਲੱਗਿਆ ਕਿ ਮੁੱਖ ਮੁਲਜ਼ਮ ਧਿਆਨ ਸਿੰਘ ਨੇ ਵਿਦਿਆਰਥੀ ਦੇ ਭਰਾ ਤੋਂ ਪੈਸੇ ਲੈਣੇ ਸਨ। ਇਸ ਲਈ ਸਾਥੀਆਂ ਨਾਲ ਅਗਵਾ ਕਰਕੇ 1 ਲੱਖ 30 ਹਜ਼ਾਰ ਰੁਪਏ ਲੈ ਕੇ ਖਰੜ ਛੱਡ ਦਿੱਤਾ। ਸੈਕਟਰ-31 ਥਾਣਾ ਪੁਲਸ ਨੇ ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ 'ਤੇ ਅਗਵਾ ਦਾ ਮਾਮਲਾ ਦਰਜ ਕੀਤਾ ਸੀ।
ਅਗਵਾ ਦੀ ਵਾਰਦਾਤ 29 ਅਪ੍ਰੈਲ ਨੂੰ ਹੋਈ ਸੀ। ਰਾਮਦਰਬਾਰ ਨਿਵਾਸੀ ਰਮੇਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੇਟਾ ਰਾਹੁਲ ਲੌਂਗੋਵਾਲ ਗਰੁੱਪ ਆਫ਼ ਕਾਲਜਿਜ਼ ਡੇਰਾਬਸੀ ਮੋਹਾਲੀ ਵਿਚ ਪੜ੍ਹਦਾ ਹੈ। 29 ਅਪ੍ਰੈਲ ਨੂੰ ਰਾਹੁਲ ਪਾਵਰ ਗ੍ਰਿਡ ਹੱਲੋਮਾਜਰਾ ਦੇ ਕੋਲ ਆਟੋ ਦੀ ਉਡੀਕ ਕਰ ਰਿਹਾ ਸੀ। ਇਸ ਕੋਲ ਇਕ ਸਵਿੱਫਟ ਆ ਕੇ ਰੁਕੀ। ਕਾਰ ਤੋਂ ਤਿੰਨ ਨੌਜਵਾਨ ਬਾਹਰ ਨਿਕਲੇ ਅਤੇ ਉਸ ਨੂੰ ਜ਼ਬਰਦਸਤੀ ਕਾਰ ਵਿਚ ਬੈਠਾ ਕੇ ਕੁੱਟਮਾਰ ਕਰਕੇ ਖਰੜ ਲੈ ਗਏ ਸੀ।
ਇਕ ਮੁਲਜ਼ਮ ਨੇ ਪਿਸਤੌਲ ਦਿਖਾ ਕੇ ਧਮਕੀ ਦਿੱਤੀ ਕਿ ਤੂੰ ਡਰੱਗ ਡੀਲਰ ਦੇ ਰੂਪ ਵਿਚ ਕੰਮ ਕਰਦਾ ਹੈ ਅਤੇ ਹੁਣ ਜੇਲ੍ਹ ਭੇਜ ਦੇਣਗੇ। ਬਚਣਾ ਚਾਹੁੰਦਾ ਹੈ ਤਾਂ 5 ਲੱਖ ਰੁਪਏ ਦਾ ਇੰਤਜ਼ਾਮ ਕਰੋ। ਰਾਹੁਲ ਦੀ ਭੈਣ ਨੇ ਇਕ ਲੱਖ 30 ਹਜ਼ਾਰ ਰੁਪਏ ਦਿੱਤੇ, ਜਿਸ ਤੋਂ ਬਾਅਦ ਖਰੜ ਫਲਾਈਓਵਰ ਦੇ ਕੋਲ ਛੱਡ ਕੇ ਫ਼ਰਾਰ ਹੋ ਗਏ ਸੀ। ਸੈਕਟਰ-31 ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਮੁਲਜ਼ਮਾਂ ਨੂੰ ਫੜ੍ਹਨ ਦੇ ਲਈ ਸਪੈਸ਼ਲ ਟੀਮ ਬਣਾਈ ਸੀ। ਪੁਲਸ ਟੀਮ ਨੇ ਫ਼ਰਾਰ ਮੁੱਖ ਮੁਲਜ਼ਮ ਗੁਰਦਾਸਪੁਰ ਨਿਵਾਸੀ ਧਿਆਨ ਸਿੰਘ ਨੂੰ ਕਾਬੂ ਕੀਤਾ। ਪੁਲਸ ਨੇ ਅਗਵਾ ਵਿਚ ਵਰਤੀ ਗੱਡੀ ਨੂੰ ਜ਼ਬਤ ਕੀਤਾ। ਪੁਲਸ ਨੇ ਮੁਲਜ਼ਮ ਧਿਆਨ ਸਿੰਗ ਦੀ ਨਿਸ਼ਾਨਦੇਹੀ ’ਤੇ ਰਮਨਜੀਤ ਸਿੰਘ ਅਤੇ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
Punjab: ਡਰਾਈਵਿੰਗ ਕਰਨ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
NEXT STORY