ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਮਾਨਸਾ ਰੋਡ ਹੰਡਿਆਇਆ ਨੇੜੇ ਇਕ ਸ਼ੋਅਰੂਮ ਦੇ ਸਾਹਮਣੇ ਵਾਪਰੇ ਹਾਦਸੇ ’ਚ ਪਰਾਲੀ ਦੀਆਂ ਗੰਢਾਂ ਨਾਲ ਲੱਦੀ ਟਰੈਕਟਰ-ਟਰਾਲੀ ਦੀ ਲਾਪ੍ਰਵਾਹੀ ਭਰੀ ਟੱਕਰ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ। ਟਰੈਕਟਰ ਚਾਲਕ ਟਰਾਲੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਸ਼ਾਪਿੰਗ ਕਰ ਕੇ ਪਿੰਡ ਪਰਤ ਰਹੇ ਸਨ ਤਿੰਨੇ ਦੋਸਤ
ਦਾਨਾ ਪੱਤੀ ਪਿੰਡ ਰੂੜੇਕੇ ਕਲਾਂ ਵਾਸੀ ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ 18 ਅਗਸਤ ਨੂੰ ਉਹ ਆਪਣੇ ਦੋਸਤਾਂ ਹਰਮਲ ਸਿੰਘ ਪੁੱਤਰ ਕੇਵਲ ਸਿੰਘ ਤੇ ਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਦੋਵੇਂ ਵਾਸੀ ਰੂੜੇਕੇ ਕਲਾਂ, ਨਾਲ ਹਰਮਲ ਸਿੰਘ ਦੀ ਸਿਲਵਰ ਰੰਗ ਦੀ ਆਲਟੋ ਕਾਰ ’ਤੇ ਸਵਾਰ ਹੋ ਕੇ ਆਊਟਲੈੱਟ ਹੰਡਿਆਇਆ ਸ਼ਾਪਿੰਗ ਕਰਨ ਗਏ ਸਨ। ਸ਼ਾਪਿੰਗ ਕਰਨ ਮਗਰੋਂ ਤਿੰਨੇ ਵਾਪਸ ਆਪਣੇ ਪਿੰਡ ਰੂੜੇਕੇ ਕਲਾਂ ਪਰਤ ਰਹੇ ਸਨ।
ਸਾਹਮਣਿਓਂ ਆਈ ਟਰਾਲੀ ਨੇ ਮਾਰੀ ਸਿੱਧੀ ਟੱਕਰ
ਜਦੋਂ ਤਿੰਨੇ ਦੋਸਤ ਮਾਰੂਤੀ ਸੁਜ਼ੂਕੀ ਸ਼ੋਅਰੂਮ ਮਾਨਸਾ ਰੋਡ ਹੰਡਿਆਇਆ ਨੇੜੇ ਪਹੁੰਚੇ ਤਾਂ ਸਾਹਮਣਿਓਂ ਮਾਨਸਾ ਸਾਈਡ ਤੋਂ ਆ ਰਹੇ ਇਕ ਟਰੈਕਟਰ, ਜਿਸ ਪਿੱਛੇ ਪਰਾਲੀ ਦੀਆਂ ਗੰਢਾਂ ਵਾਲੀ ਟਰਾਲੀ ਜੁੜੀ ਹੋਈ ਸੀ ਨੇ ਤੇਜ਼ ਰਫਤਾਰੀ, ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਟਰਾਲੀ ਦਾ ਕੱਟ ਮਾਰ ਕੇ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਹਰਮਲ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ।
ਟੱਕਰ ਤੋਂ ਬਾਅਦ ਹਰਮਲ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਕਾਰ ’ਚੋਂ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਨੇ ਜਾਂਚ ਕਰਨ ਮਗਰੋਂ ਹਰਮਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਮਨਪ੍ਰੀਤ ਸਿੰਘ ਦਾ ਇਲਾਜ ਜਾਰੀ ਹੈ।
ਹਾਦਸੇ ਤੋਂ ਤੁਰੰਤ ਬਾਅਦ ਟਰੈਕਟਰ ਚਾਲਕ ਟਰਾਲੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ। ਥਾਣਾ ਬਰਨਾਲਾ ਪੁਲਸ ਨੇ ਹਰਪ੍ਰੀਤ ਸਿੰਘ ਦੇ ਬਿਆਨ ’ਤੇ ਨਾ-ਮਾਲੂਮ ਟਰੈਕਟਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਰਾਰ ਚਾਲਕ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਛੇਤੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
ਸੱਜਣ ਕੁਮਾਰ ਨੂੰ "ਰੋਲ ਮਾਡਲ" ਦੱਸਣਾ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਤੱਖ ਪ੍ਰਮਾਣ : ਢਿੱਲੋਂ
NEXT STORY