ਜਲੰਧਰ (ਵਰੁਣ)- ਬਲ ਹਸਪਤਾਲ ਦੇ ਬਾਹਰ ਖੜ੍ਹੀ ਟਰਾਲੀ ਨਾਲ ਕਾਰ ਦੀ ਟੱਕਰ ’ਚ ਜਾਨ ਗੁਆਉਣ ਵਾਲੀ 25 ਸਾਲ ਦੀ ਸਰਬਜੀਤ ਕੌਰ ਦਾ ਪਤੀ ਅਤੇ ਸੱਸ ਅਮਰੀਕਾ ’ਚ ਰਸਤੇ ਤੋਂ ਹੀ ਵਾਪਸ ਜਲੰਧਰ ਪਹੁੰਚ ਚੁੱਕ ਹਨ। ਦੱਸਿਆ ਜਾ ਰਿਹਾ ਹੈ ਕਿ ਸੰਪਰਕ ਹੋਣ ਦੇ ਬਾਅਦ ਸਾਜਨ ਪ੍ਰਤੀਕ ਸਿੰਘ ਤੇ ਉਸ ਦੀ ਮਾਤਾ ਨੂੰ ਪਤਾ ਚੱਲਿਆ ਅਤੇ ਉਨ੍ਹਾਂ ਨੇ ਵਾਪਸ ਦੀ ਫਲਾਈਟ ਬੁੱਕ ਕਰਵਾਈਅ ਤੇ ਜਲੰਧਰ ਆਪਣੇ ਘਰ ਪਹੁੰਚ ਗਏ।

ਪੁਲਸ ਨੇ ਹਾਦਸੇ ’ਚ ਦਮ ਤੋੜਨ ਵਾਲੇ 70 ਸਾਲਾ ਮੋਹਨ ਸਿੰਘ, ਉਸ ਦੀ ਪਤਨੀ ਰਾਜਵਿੰਦਰ ਕੌਰ (65) ਅਤੇ ਸਰਬਜੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਹੈ। ਬੁੱਧਵਾਰ ਦੁਪਹਿਰ 3 ਵਜੇ ਬਜ਼ੁਰਗ ਪਤੀ-ਪਤਨੀ ਦਾ ਇਕੱਠੇ ਅੰਤਿਮ ਸੰਸਕਾਰ ਮਾਡਲ ਟਾਊਨ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ। ਮ੍ਰਿਤਕ ਮੋਹਨ ਸਿੰਘ ਦੇ ਸਾਲੇ ਨਰਿੰਦਰ ਸਿੰਘ ਨੇ ਅਮਰੀਕਾ ਲਈ ਨਿਕਲੇ ਸਾਜਨ ਪ੍ਰਤੀਕ ਸਿੰਘ ਅਤੇ ਉਸ ਦੀ ਮਾਤਾ ਨੇ ਪਰਤ ਆਉਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਫਗਵਾੜਾ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਬਣੀ ਬੁਝਾਰਤ
ਦੱਸਿਆ ਜਾ ਰਿਹਾ ਹੈ ਕਿ ਸਾਜਨ ਪ੍ਰਤੀਕ ਸਿੰਘ ਤੇ ਉਸ ਦਾ ਪਰਿਵਾਰ ਅਮਰੀਕਾ ਦਾ ਹੀ ਸਿਟੀਜ਼ਨ ਹੈ, ਜਦਕਿ ਅਮਰੀਕਾ ਜਾ ਕੇ ਸਾਜਨ ਪ੍ਰਤੀਕ ਸਿੰਘ ਨੇ ਆਪਣੀ ਪਤਨੀ ਸਰਬਜੀਤ ਕੌਰ ਨੂੰ ਬੁਲਾਉਣ ਲਈ ਵੀ ਫਾਈਲ ਤਿਆਰ ਕਰਨੀ ਸੀ। ਇਸ ਹਾਦਸੇ ’ਚ ਪੂਰਾ ਪਰਿਵਾਰ ਸਦਮੇ ’ਚ ਹੈ, ਕਿਉਂਕਿ 25 ਦਸੰਬਰ ਨੂੰ ਜਿਸ ਘਰ ’ਚ ਖੁਸ਼ੀਆਂ ਨਾਲ ਵਿਆਹ ਕਰ ਕੇ ਨਵੀਂ ਨੂੰਹ ਘਰ ਲਿਆਂਦੀ ਗਈ ਸੀ ਉਸੇ ਵਿਆਹੁਤਾ ਦੀ ਲਾਸ਼ ਉਸ ਘਰ ਤੋਂ ਨਿਕਲੇਗੀ।


ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਨਾਬਾਲਗ ਕੁੜੀ ਨਾਲ ਦੋ ਨੌਜਵਾਨਾਂ ਵੱਲੋਂ ਗੈਂਗਰੇਪ, ਵੀਡੀਓ ਹੋਈ ਵਾਇਰਲ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
JEE Main ਦੀ ਪ੍ਰੀਖਿਆ ਦੇਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਜਾਰੀ ਹੋਏ ਸਖ਼ਤ ਦਿਸ਼ਾ-ਨਿਰਦੇਸ਼
NEXT STORY