ਦੋਰਾਹਾ (ਵਿਪਨ) : ਦੋਰਾਹਾ ਨੇੜੇ ਮੰਗਲਵਾਰ ਸਵੇਰੇ ਵਾਪਰੇ ਰੂਹ ਕੰਬਾਊ ਹਾਦਸੇ ਦੌਰਾਨ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਸੋਹਣ ਸਿੰਘ ਵਾਸੀ ਪਟਿਆਲਾ, ਗਿਆਨ ਅਤੇ ਹਰਕੀਰਤ ਦੇ ਤੌਰ 'ਤੇ ਕੀਤੀ ਗਈ ਹੈ। ਮ੍ਰਿਤਕ ਸੋਹਣ ਸਿੰਘ ਨੇ ਵਿਦੇਸ਼ ਜਾਣਾ ਸੀ ਅਤੇ ਇਸ ਦੇ ਲਈ ਉਹ ਲੁਧਿਆਣਾ ਮੈਡੀਕਲ ਕਰਾਉਣ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ। ਉਸ ਦੇ ਨਾਲ ਗਿਆਨ ਅਤੇ ਹਰਕੀਰਤ ਵੀ ਮੋਟਰਸਾਈਕਲ 'ਤੇ ਸਵਾਰ ਸਨ।
ਜਦੋਂ ਤਿੰਨੇ ਦੋਰਾਹਾ ਨੇੜੇ ਪੁੱਜੇ ਤਾਂ ਪਿੱਛਿਓਂ ਆ ਰਹੀ ਇਕ ਇਨੋਵਾ ਕਾਰ ਨੇ ਮੋਟਰਾਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਮੌਕੇ 'ਤੇ ਹੀ ਤਿੰਨਾਂ ਦੀ ਮੌਤ ਹੋ ਗਈ, ਜਦੋਂ ਕਿ ਮੋਟਰਸਾਈਕਲ ਦੇ 2 ਟੋਟੇ ਹੋ ਗਏ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸ਼ਰਾਬ ਠੇਕੇਦਾਰ ਚਲਾ ਰਿਹਾ ਸੀ ਗੱਡੀ
ਪੁਲਸ ਮੁਤਾਬਕ ਹਾਦਸੇ ਨੂੰ ਅੰਜਾਮ ਦੇਣ ਵਾਲੀ ਹਰਿਆਣਾ ਨੰਬਰ ਦੀ ਗੱਡੀ ਨੂੰ ਸ਼ਰਾਬ ਠੇਕੇਦਾਰ ਚਲਾ ਰਿਹਾ ਸੀ, ਜਦੋਂ ਕਿ ਨਾਰਕੋਟਿਕ ਸੈੱਲ ਦਾ ਮੁਲਾਜ਼ਮ ਉਸ ਦੇ ਨਾਲ ਬੈਠਾ ਹੋਇਆ ਸੀ, ਹਾਲਾਂਕਿ ਉਹ ਠੇਕੇਦਾਰ ਨਾਲ ਕਿਉਂ ਸੀ ਅਤੇ ਕਿੱਥੇ ਜਾ ਰਿਹਾ ਸੀ, ਇਸ ਬਾਰੇ ਪੁਲਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਗੱਡੀ 'ਚੋਂ ਮਿਲੀ ਭੁੱਕੀ ਤੇ ਹੋਰ ਨਸ਼ੇ ਬਾਰੇ ਕੋਈ ਖੁਲਾਸਾ ਕੀਤਾ ਹੈ ਪਰ ਐੱਸ. ਐੱਚ. ਓ. ਦੋਰਾਹਾ, ਦਵਿੰਦਰ ਪਾਲ ਸਿੰਘ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਨਿਰਪੱਖ ਜਾਂਚ ਕਰਨ ਅਤੇ ਦੋਸ਼ੀ ਪਾਏ ਜਾਣ 'ਤੇ ਪੁਲਸ ਮੁਲਾਜ਼ਮ ਖਿਲਾਫ ਬਣਦੀ ਕਾਰਵਾਈ ਕੀਤੇ ਜਾਣ ਦੀ ਗੱਲ ਜ਼ਰੂਰੀ ਕਹੀ ਗਈ ਹੈ।
ਨਨਕਾਣਾ ਸਾਹਿਬ ਤੋਂ ਚੱਲੇ ਨਗਰ ਕੀਰਤਨ ਦਾ ਗੁਰਦੁਆਰਾ ਬਾਰਠ ਸਾਹਿਬ ਵਿਖੇ ਸ਼ਾਨਦਾਰ ਸਵਾਗਤ
NEXT STORY