ਦੌਰਾਂਗਲਾ/ਬਮਿਆਲ (ਨੰਦਾ)- ਪਿਛਲੇ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਪਠਾਨਕੋਟ ਜ਼ਿਲ੍ਹੇ ਨਾਲ ਲਗਦੇ ਸਰਹੱਦੀ ਖੇਤਰ ਅੰਦਰ ਪਾਕਿਸਤਾਨ ਵਲੋਂ ਆ ਰਹੇ ਡਰੋਨਾਂ ਰਾਹੀਂ ਹੈਰੋਇਨ ਦੀ ਸਪਲਾਈ ਦੇ ਮਾਮਲਿਆਂ ਬਾਰੇ ਸੁਰਾਗ ਲੱਗਣ ਤੇ ਤਾਰਾਗੜ੍ਹ 'ਚੋਂ ਫੜੇ ਗਏ ਨੌਜਵਾਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੈਸੇ ਦੇ ਲਾਲਚ ਨੇ ਨੌਜਵਾਨ ਪੀੜ੍ਹੀ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਸਮੇਤ ਅਪਰਾਧਾਂ ਦੀ ਦੁਨੀਆ 'ਚ ਧੱਕਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਡਿਪੋਰਟ ਹੋਏ 119 ਭਾਰਤੀਆਂ ਨੂੰ ਰਿਸੀਵ ਕਰਨਗੇ CM ਮਾਨ
ਕਰੀਬ ਹਫ਼ਤਾ ਪਹਿਲਾਂ ਐੱਸ. ਟੀ. ਐੱਫ਼. ਅੰਮ੍ਰਿਤਸਰ ਦੀ ਟੀਮ ਵੱਲੋਂ 3 ਨੌਜਵਾਨ ਜੋ ਇਸ ਧੰਦੇ ਨਾਲ ਜੁੜੇ ਸਨ, ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੀ ਸੂਚਨਾ ਦੇ ਆਧਾਰ 'ਤੇ ਬਮਿਆਲ ਦੇ ਸਰਹੱਦੀ ਖੇਤਰ ਅੰਦਰ ਇੱਕ ਸ਼ਮਸ਼ਾਨਘਾਟ ਵਿੱਚੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਸੀ। ਇੱਕ ਡਰੋਨ ਜੋ ਖ਼ਰਾਬ ਹੋ ਗਿਆ ਸੀ ਤੇ ਲੁਕਾ ਕੇ ਰੱਖਿਆ ਗਿਆ ਸੀ, ਵੀ ਤਾਰਾਗੜ੍ਹ ਪੁਲਸ ਨੇ ਬਰਾਮਦ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਦੀਪਕ ਸੈਣੀ, ਵਰੁਣ ਸੈਣੀ ਅਤੇ ਰਾਹੁਲ ਸੈਣੀ ਵਾਸੀਆਨ ਪੁਰਾਣਾ ਤਾਰਾਗੜ੍ਹ ਵਜੋਂ ਹੋਈ।
ਇਹ ਵੀ ਪੜ੍ਹੋ- ਨਰਾਇਣ ਸਿੰਘ ਚੌੜਾ ਖ਼ਿਲਾਫ਼ ਪੁਲਸ ਨੇ ਕੀਤਾ ਚਲਾਨ ਪੇਸ਼
ਇੰਨ੍ਹਾਂ ਤਿੰਨਾਂ ਨੂੰ ਅੱਜ ਅਦਾਲਤ ਅੰਦਰ ਮੁੜ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਇਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ। ਇਸ ਦੇ ਇਲਾਵਾ ਬਾਅਦ 'ਚ ਮੁਲਜ਼ਮਾਂ ਨੇ ਤਸਕਰੀ ਨਾਲ ਜੁੜੇ ਭੇਦ ਖੋਲ੍ਹਦੇ ਹੋਏ ਦੱਸਿਆ ਕਿ ਪਾਕਿਸਤਾਨੀ ਤਸਕਰ ਨੇ ਲਗਭਗ 8 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਭਾਰਤ ਵਿੱਚ ਉਨ੍ਹਾਂ ਨਾਲ ਸੰਪਰਕ ਸਥਾਪਿਤ ਕੀਤਾ ਸੀ। ਉਸ ਤੋਂ ਬਾਅਦ ਪਾਕਿਸਤਾਨੀ ਤਸਕਰ ਨੇ ਉਨ੍ਹਾਂ ਨੂੰ ਤਸਕਰੀ ਲਈ ਪੈਸੇ ਦਾ ਲਾਲਚ ਦਿੱਤਾ। ਉਹ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ ਦੇ ਪੈਕੇਟ ਦੀ ਖੇਪ 5 ਵਾਰ ਬਰਾਮਦ ਕਰ ਚੁੱਕੇ ਹਨ। ਤਿੰਨਾਂ ਨੂੰ 15-15 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਮਿਲਦੇ ਸਨ।
ਇਹ ਵੀ ਪੜ੍ਹੋ- PSEB ਪ੍ਰੀਖਿਆਵਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, ਵਿਦਿਆਰਥੀ ਪੜ੍ਹ ਲੈਣ ਪੂਰੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਵਾਂ ਨਾਲ ਖ਼ਰੀਦੀ ਨਵੀਂ ਗੱਡੀ ਹੋਈ ਚਕਨਾਚੂਰ, ਨੌਜਵਾਨ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਵਿਦੇਸ਼
NEXT STORY