ਮਾਛੀਵਾੜਾ ਸਾਹਿਬ (ਬਿਪਨ) : ਪੁਲਸ ਵੱਲੋਂ ਮਲਕੀਤ ਸਿੰਘ ਵਾਸੀ ਕੋਟਾਲਾ ਬੇਟ ਦੀ ਸ਼ਿਕਾਇਤ ਦੇ ਅਧਾਰ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਸਾਹਿਲ ਸ਼ਰਮਾ ਵਾਸੀ ਮੋਰਿੰਡਾ, ਗੁਲਸ਼ਨ ਕੁਮਾਰ ਆੜ੍ਹਤੀ ਵਾਸੀ ਰਾਜਪੁਰਾ, ਕੁਲਦੀਪ ਸਿੰਘ ਸਰਪੰਚ ਪਿੰਡ ਲੱਛੜੂ ਪਟਿਆਲਾ, ਏਜੰਟ ਟੋਨੀ ਸ਼ਰਮਾ ਪਤਾ ਨਾ-ਮਾਲੂਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਲਕੀਤ ਸਿੰਘ ਨੇ ਪੁਲਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਭਤੀਜਾ ਜੋਬਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਸਪੇਨ ਜਾਣਾ ਚਾਹੁੰਦੇ ਸਨ ਤੇ ਇਸ ਸਬੰਧੀ ਸਾਡੀ ਮੁਲਾਕਾਤ ਏਜੰਟ ਸਾਹਿਲ ਵਾਸੀ ਮੋਰਿੰਡਾ ਨਾਲ ਹੋਈ, ਜਿਸ ਨੇ ਦੱਸਿਆ ਸੀ ਕਿ ਉਸ ਨਾਲ ਟੋਨੀ ਨਾਂ ਦਾ ਮੇਨ ਏਜੰਟ ਹੈ ਅਤੇ ਉਹ ਗੁਲਸ਼ਨ ਆੜ੍ਹਤੀ ਤੇ ਕੁਲਦੀਪ ਸਿੰਘ ਸਰਪੰਚ ਨਾਲ ਮਿਲ ਕੇ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਉਕਤ ਵਿਅਕਤੀਆਂ ਨੇ ਵਿਦੇਸ਼ ਭੇਜਣ ਲਈ ਪ੍ਰਤੀ ਵਿਅਕਤੀ 15 ਲੱਖ ਰੁਪਏ ਤੈਅ ਕੀਤੇ।
ਇਹ ਵੀ ਪੜ੍ਹੋ : ਪੰਜਾਬ 'ਚ ਵਾਪਰੀ ਬੇਅਦਬੀ ਦੀ ਵੱਡੀ ਘਟਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਲਾਈ ਅੱਗ
ਸ਼ਿਕਾਇਤਕਰਤਾ ਅਨੁਸਾਰ ਸਾਹਿਲ ਨੇ ਉਨ੍ਹਾਂ ਤੋਂ ਪਾਸਪੋਰਟ ਲੈ ਕੇ ਉਨ੍ਹਾਂ ਦੀ ਮੁਲਾਕਾਤ ਏਜੰਟ ਟੋਨੀ ਸ਼ਰਮਾ ਨਾਲ ਕਰਵਾਈ। ਸਾਹਿਲ ਦੇ ਕਹਿਣ ’ਤੇ ਉਨ੍ਹਾਂ ਟੋਨੀ ਸ਼ਰਮਾ ਦੇ ਖਾਤੇ 'ਚ ਵਿਦੇਸ਼ ਜਾਣ ਦੇ ਇੱਛੁਕ ਜੋਬਨਪ੍ਰੀਤ ਸਿੰਘ ਵੱਲੋਂ 7.20 ਲੱਖ ਰੁਪਏ ਤੇ ਹਰਪ੍ਰੀਤ ਸਿੰਘ ਵੱਲੋਂ 9.34 ਲੱਖ ਰੁਪਏ ਪਾਏ ਗਏ। ਇਸ ਤੋਂ ਇਲਾਵਾ ਉਨ੍ਹਾਂ ਸਾਡੇ ਤੋਂ 8 ਲੱਖ ਅਤੇ 5.66 ਲੱਖ ਰੁਪਏ ਨਕਦ ਮਾਛੀਵਾੜਾ ਵਿਖੇ ਇਕ ਆੜ੍ਹਤੀ ਦੀ ਦੁਕਾਨ ਤੋਂ ਨਕਦ ਵਸੂਲ ਪਾ ਲਏ। ਉਕਤ ਏਜੰਟ ਸਾਨੂੰ ਵੀਜ਼ੇ ਸਬੰਧੀ ਲਾਰੇ ਲਾਉਂਦੇ ਰਹੇ ਅਤੇ ਫਿਰ ਟੋਨੀ ਸ਼ਰਮਾ ਨੇ ਵੀਜ਼ਾ ਤੇ ਟਿਕਟ ਵਟਸਐਪ ਰਾਹੀਂ ਭੇਜ ਦਿੱਤੀ ਅਤੇ ਕਿਹਾ ਕਿ ਉਹ ਜਲਦ ਵਿਦੇਸ਼ ਚਲੇ ਜਾਣਗੇ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਨ੍ਹਾਂ ਟਿਕਟ ਤੇ ਵੀਜ਼ੇ ਚੈੱਕ ਕਰਵਾਏ ਤਾਂ ਦੋਵੇਂ ਜਾਅਲੀ ਨਿਕਲੇ। ਆਪਣੇ ਨਾਲ ਹੋਈ ਠੱਗੀ ਬਾਰੇ ਜਦੋਂ ਉਨ੍ਹਾਂ ਏਜੰਟ ਟੋਨੀ ਸ਼ਰਮਾ ਦੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਉਹ ਸਾਡੇ ਪੈਸੇ ਕਢਵਾਉਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ, ਜਿਸ ’ਤੇ ਉਸ ਦਾ ਪਤਾ ਵੀ ਗਲਤ ਦਰਜ ਸੀ। ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀਆਂ ਨੇ ਜਾਅਲੀ ਟਿਕਟ ਤੇ ਵੀਜ਼ਾ ਦੇ ਕੇ ਸਾਡੇ ਪੈਸੇ ਹੜੱਪ ਲਏ ਅਤੇ ਕਰੀਬ 30 ਲੱਖ ਰੁਪਏ ਦੀ ਠੱਗੀ ਮਾਰ ਲਈ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਦੀ ਵੱਡੀ ਕਾਰਵਾਈ, 4 ਟ੍ਰੈਵਲ ਏਜੰਟਾਂ ਦੇ ਲਾਇਸੈਂਸ ਕੀਤੇ ਰੱਦ
ਸ਼ਿਕਾਇਤਕਰਤਾ ਮਲਕੀਤ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਜਦੋਂ ਸਾਹਿਲ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਭਰੋਸਾ ਦਿਵਾਇਆ ਕਿ ਤੁਹਾਡੇ ਪੈਸੇ ਤੇ ਪਾਸਪੋਰਟ ਵਾਪਸ ਕਰਵਾ ਦੇਵੇਗਾ, ਜਿਸ ਸਬੰਧੀ ਉਸ ਨੇ ਸਾਨੂੰ ਗੁਲਸ਼ਨ ਆੜ੍ਹਤੀ ਰਾਜਪੁਰਾ ਤੇ ਕੁਲਦੀਪ ਸਿੰਘ ਸਰਪੰਚ ਨਾਲ ਮਿਲਵਾਇਆ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਆੜ੍ਹਤੀ ਤੇ ਸਰਪੰਚ ਨੇ ਕਿਹਾ ਕਿ 2 ਲੱਖ ਰੁਪਏ ਦੀ ਫਿਰੌਤੀ ਦੇ ਦਿਓ, ਤੁਹਾਡੇ ਏਜੰਟ ਤੋਂ ਪੈਸੇ ਵਾਪਸ ਕਰਵਾ ਦੇਵਾਂਗੇ, ਜਿਸ ’ਤੇ ਅਸੀਂ ਉਨ੍ਹਾਂ ਨੂੰ ਇਹ ਰਾਸ਼ੀ ਦੇ ਦਿੱਤੀ। 2 ਲੱਖ ਰੁਪਏ ਲੈਣ ਦੇ ਬਾਵਜੂਦ ਏਜੰਟ ਤੋਂ ਪੈਸੇ ਵਾਪਸ ਨਾ ਕਰਵਾਏ, ਬਲਕਿ ਉਲਟਾ ਸਰਪੰਚ ਤੇ ਆੜ੍ਹਤੀ 4 ਲੱਖ ਰੁਪਏ ਹੋਰ ਮੰਗਣ ਲੱਗ ਪਏ ਅਤੇ ਕਿਹਾ ਕਿ ਉਹ ਤੁਹਾਨੂੰ ਠੱਗੀ ਮਾਰਨ ਵਾਲੇ ਏਜੰਟ ਟੋਨੀ ਸ਼ਰਮਾ ਦਾ ਘਰ ਦਿਖਾ ਦੇਣਗੇ।
ਇਹ ਵੀ ਪੜ੍ਹੋ : ਅਡਾਨੀ ਨੂੰ ਟਾਰਗੈੱਟ ਕਰਨ ਲਈ ਮਹੂਆ ਮੋਇਤਰਾ ਦਾ ਕੀਤਾ ਇਸਤੇਮਾਲ, ਹੀਰਾਨੰਦਾਨੀ ਨੇ ਖੁਦ ਕੀਤਾ ਖੁਲਾਸਾ
ਸ਼ਿਕਾਇਤਕਰਤਾ ਅਨੁਸਾਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਟੋਨੀ ਸ਼ਰਮਾ, ਗੁਲਸ਼ਨ ਆੜ੍ਹਤੀ, ਕੁਲਦੀਪ ਸਿੰਘ ਸਰਪੰਚ ਨੇ ਗਰੁੱਪ ਬਣਾਇਆ ਹੋਇਆ ਹੈ, ਜੋ ਕਿ ਮਿਲੀਭੁਗਤ ਕਰਕੇ ਲੋਕਾਂ ਤੋਂ ਪੈਸੇ ਠੱਗਦਾ ਹੈ। ਉਕਤ ਸਾਰੇ ਵਿਅਕਤੀਆਂ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 30 ਲੱਖ ਰੁਪਏ ਦੀ ਠੱਗੀ ਮਾਰੀ ਅਤੇ ਹੁਣ ਸਾਨੂੰ ਪੈਸੇ ਵਾਪਸ ਕਰਨ ਦੀ ਬਜਾਏ ਧਮਕੀਆਂ ਦੇ ਰਹੇ ਹਨ। ਪੁਲਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਉਪਰੰਤ ਉਕਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ‘ਚ ਸਿੱਖ ਮੇਅਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਦੁਖਦਾਈ - ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
NEXT STORY