ਅਜੀਤਵਾਲ (ਰੱਤੀ ਕੋਕਰੀ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਅਤੇ ਪ੍ਰੈਸ ਸਕੱਤਰ ਨਛੱਤਰ ਸਿੰਘ ਦੀ ਅਗਵਾਈ ’ਚ ਅੱਜ ਨੇੜਲੇ ਪਿੰਡ ਕਿਲੀ ਚਾਹਲਾ ਤੋਂ ਕਰੀਬ 2 ਕਿਲੋਮੀਟਰ ਲੰਬਾ ਟਰੈਕਟਰਾਂ ਦਾ ਕਾਫਲਾ ਡਗਰੂ ਲਈ ਰਵਾਨਾ ਹੋਇਆ। ਇਸ ਕਾਫ਼ਲੇ ’ਚ ਬਹੁਤੀ ਗਿਣਤੀ ਨੌਜਵਾਨਾਂ ਦੀ ਸੀ ਅਤੇ ਨੌਜਵਾਨਾਂ ਨੇ ਟਰੈਕਟਰ ਦੁਲਹਨ ਵਾਂਗ ਸ਼ਿੰਗਾਰੇ ਹੋਏ ਸਨ। ਇਸ ਕਾਫ਼ਲੇ ’ਚ ਕਿਸਾਨਾਂ ਨੇ ਹਲ ਵਾਹੁੰਦੇ ਹੋਏ ਇਕ ਵੱਡਾ ਬੁੱਤ ਵੀ ਟਰਾਲੀ ’ਚ ਰੱਖਿਆ ਹੋਇਆ ਸੀ ਅਤੇ ਟਰਾਲੀ ’ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰੋ ਦੇ ਬੈਨਰ ਲੱਗੇ ਹੋਏ ਸਨ। ਇਸ ਮੌਕੇ ਕਿਸਾਨ ਆਗੂ ਗੁਰਭਿੰਦਰ ਸਿੰਘ ਅਤੇ ਨਛੱਤਰ ਸਿੰਘ ਹੇਰਾ ਨੇ ਦੱਸਿਆ ਕਿ 30 ਪਿੰਡਾਂ ’ਚੋਂ ਆਪੋ ਆਪਣੇ ਪਿੰਡਾਂ ’ਚ ਮਾਰਚ ਕਰਨ ਉਪਰੰਤ ਇਸ ਟਰੈਕਟਰ ਮਾਰਚ ’ਚ 3000 ਟਰੈਕਟਰ ਸ਼ਾਮਲ ਹੋਇਆ।
ਇਹ ਵੀ ਪੜ੍ਹੋ : ਕਿਸਾਨੀ ਘੋਲ ’ਚ ਡਟੇ ਬਜ਼ੁਰਗ, ਕਿਹਾ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਨਹੀਂ ਜਾਵਾਂਗੇ

ਇਹ ਟਰੈਕਟਰ ਮਾਰਚ 26 ਜਨਵਰੀ ਦੀ ਕਿਸਾਨ ਪਰੇਡ ਦੀ ਤਿਆਰੀ ਵਜੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਪਿਛਲੇ ਕਰੀਬ 56 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਬੈਠਾ ਹੈ ਅਤੇ ਮੋਦੀ ਸਰਕਾਰ ਗੂੰਗੀ ਅਤੇ ਬੋਲੀ ਹੋਈ ਬੈਠੀ ਹੈ, ਮੋਦੀ ਨੇ ਕਾਰਪੋਰੇਟ ਘਰਾਣਿਆਂ ਦੇ ਮੁੱਖੀਆ ਨਾਲ ਵਿਦੇਸ਼ੀ ਦੌਰਿਆ ਦੌਰਾਨ 16 ਮੁਲਕਾਂ ਨਾਲ 18 ਸਮਝੌਤੇ ਕੀਤੇ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਮੋਦੀ ਕਾਰਪੋਰੇਟ ਘਰਾਣਿਆਂ ਦੇ ਹੱਥ ਦੀ ਕਠਪੁਤਲੀ ਹੈ। ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ। 26 ਜਨਵਰੀ ਦਾ ਟਰੈਕਟਟ ਮਾਰਚ ਮੋਦੀ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰੇਗਾ।

ਇਸ ਟਰੈਕਟਰ ਮਾਰਚ ’ਚ ਜਗਜੀਤ ਸਿੰਘ ਦੌਧਰ, ਸੁਰਜੀਤ ਸਿੰਘ ਕਿਲੀ, ਸੁਖਦੇਵ ਸਿੰਘ ਕਪੂਰੇ, ਲਖਵਿੰਦਰ ਸਿੰਘ ਚੜਿੱਕ, ਸੋਹਣ ਸਿੰਘ ਰਾਮੂਵਾਲਾ, ਪ੍ਰੀਤਮ ਸਿੰਘ ਡਾਲਾ, ਜਸਵੀਰ ਸਿੰਘ ਬੁੱਟਰ ਕਲਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ-ਮਜਦੂਰ ਸ਼ਾਮਲ ਹਨ।

ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਚੜ੍ਹਦੀਕਲਾ ਲਈ 96 ਘੰਟਿਆਂ ਲਈ ਸ਼ੁਰੂ ਹੋਇਆ ‘ਸਤਿਨਾਮ ਵਾਹਿਗੁਰੂ’ ਦਾ ਜਾਪੁ
ਨੋਟ : ਇਸ ਖਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਹੋਈ ਰੱਦ, ਜਾਣੋ ਕੀ ਰਿਹਾ ਕਾਰਨ
NEXT STORY