ਅੰਮ੍ਰਿਤਸਰ, (ਸੰਜੀਵ)- ਡੈਮਗੰਜ ਸਥਿਤ ਮਿਹਰਪੁਰਾ ਦੇ ਰਹਿਣ ਵਾਲੇ ਗੌਰਵ ਕੁਮਾਰ ਨੇ ਅੱਜ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ 2 ਮਾਸੂਮ ਬੱਚਿਆਂ ਨੂੰ ਛੱਡ ਗਿਆ। ਗੌਰਵ ਵੱਲੋਂ ਆਤਮਹੱਤਿਆ ਕਰਨ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ, ਜਦੋਂ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਗੌਰਵ ਕੁਮਾਰ ਡਰਾਈਵਰ ਸੀ ਅਤੇ ਉਸ ਦੀ ਪਤਨੀ ਸਕੂਲ 'ਚ ਪੜ੍ਹਾਉਂਦੀ ਹੈ। ਅੱਜ ਸਵੇਰੇ ਗੌਰਵ ਦੀ ਪਤਨੀ ਕਿਰਨ ਕੁਮਾਰੀ ਦੋਵਾਂ ਬੱਚਿਆਂ ਗੋਵਿੰਦ ਤੇ ਪਾਰਬਤੀ ਨੂੰ ਨਾਲ ਲੈ ਕੇ ਸਕੂਲ ਚਲੀ ਗਈ, ਪਿੱਛੇ ਗੌਰਵ ਘਰ 'ਚ ਇਕੱਲਾ ਸੀ, ਜਦੋਂ ਕਿਰਨ ਦੋਵਾਂ ਬੱਚਿਆਂ ਨਾਲ ਵਾਪਸ ਪਰਤੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਤੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਸ ਦੌਰਾਨ ਉਸ ਨੇ ਆਂਢ-ਗੁਆਂਢ ਵਾਲਿਆਂ ਨੂੰ ਇਕੱਠਾ ਕੀਤਾ ਤੇ ਪੁਲਸ ਨੂੰ ਸੂਚਨਾ ਦਿੱਤੀ।
ਚੌਕੀ ਗੁਰਬਖਸ਼ ਨਗਰ ਦੇ ਇੰਚਾਰਜ ਏ. ਐੱਸ. ਆਈ. ਸ਼ਸ਼ੀਪਾਲ ਪੁਲਸ ਬਲ ਨਾਲ ਮੌਕੇ 'ਤੇ ਪਹੁੰਚੇ ਤੇ ਮ੍ਰਿਤਕ ਦੀ ਲਾਸ਼ ਨੂੰ ਹੇਠਾਂ ਉਤਾਰ ਕੇ ਜਾਂਚ ਕੀਤੀ। ਮ੍ਰਿਤਕ ਤੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ, ਜਿਸ ਕਾਰਨ ਅਜੇ ਤੱਕ ਗੌਰਵ ਵੱਲੋਂ ਆਤਮਹੱਤਿਆ ਕਰਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਕੂਲ ਵੈਨ ਨੇ ਤੇਲ ਟੈਂਕਰ ਨੂੰ ਮਾਰੀ ਟੱਕਰ, ਡਰਾਈਵਰ ਤੇ ਅੱਧੀ ਦਰਜਨ ਬੱਚੇ ਜ਼ਖਮੀ
NEXT STORY