ਅੰਮ੍ਰਿਤਸਰ, (ਨੀਰਜ)- ਪਾਕਿਸਤਾਨ ਵੱਲੋਂ ਆਪਣੇ ਸਰਹੱਦ ਖੇਤਰ 'ਚ 400 ਫੁੱਟ ਉੱਚਾ ਝੰਡਾ ਲਹਿਰਾਏ ਜਾਣ ਦੀ ਤਸਦੀਕ ਹੋਣ ਤੋਂ ਬਾਅਦ ਭਾਰਤ ਅਤੇ ਪੰਜਾਬ ਸਰਕਾਰ ਵੀ ਹਰਕਤ 'ਚ ਆ ਗਈ ਹੈ। 13 ਅਗਸਤ ਨੂੰ ਇਕ ਵਾਰ ਫਿਰ ਅਟਾਰੀ ਬਾਰਡਰ 'ਤੇ 360 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਪਾਕਿਸਤਾਨ ਸਰਕਾਰ 13 ਅਗਸਤ ਦੀ ਰਾਤ ਨੂੰ ਆਪਣਾ ਝੰਡਾ ਲਹਿਰਾਉਣ ਜਾ ਰਹੀ ਹੈ ਤਾਂ ਕਿ 14 ਅਗਸਤ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ 'ਤੇ ਭਾਰਤ ਨੂੰ ਨੀਵਾਂ ਦਿਖਾਇਆ ਜਾ ਸਕੇ। ਭਾਰਤੀ ਸਰਹੱਦ 'ਚ ਕਈ ਮਹੀਨਿਆਂ ਤੋਂ ਬਾਅਦ ਤਿਰੰਗਾ ਲਹਿਰਾਇਆ ਜਾਵੇਗਾ। ਹਵਾ ਦੇ ਦਬਾਅ ਕਾਰਨ ਵਾਰ-ਵਾਰ ਫਟਣ ਦੀਆਂ ਘਟਨਾਵਾਂ ਕਰ ਕੇ ਡੀ. ਸੀ. ਅਤੇ ਪੰਜਾਬ ਸਰਕਾਰ ਵੱਲੋਂ 360 ਫੁੱਟ ਉੱਚਾ ਤਿਰੰਗਾ ਉਤਾਰਨ ਦੇ ਆਦੇਸ਼ ਦੇ ਦਿੱਤੇ ਗਏ ਸਨ ਅਤੇ ਇਹ ਕਿਹਾ ਗਿਆ ਸੀ ਕਿ ਕੁਝ ਖਾਸ ਮੌਕਿਆਂ 'ਤੇ ਇਸ ਝੰਡੇ ਨੂੰ ਲਹਿਰਾਇਆ ਜਾਵੇਗਾ।
ਮਾਪੇ ਐਵੇਂ ਨਾ ਘਬਰਾਉੁਣ, ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ੇ ਸਬੰਧੀ ਨਹੀਂ ਕੀਤੀ ਕੋਈ ਤਬਦੀਲੀ
NEXT STORY