ਅੰਮ੍ਰਿਤਸਰ, (ਇੰਦਰਜੀਤ)— ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਸ਼ਨੀਵਾਰ ਲਗਭਗ 361 ਯਾਤਰੀ ਕਤਰ ਦੀ ਰਾਜਧਾਨੀ ਦੋਹਾ ਭੇਜੇ ਗਏ, ਜੋ ਕੋਰੋਨਾ ਵਾਇਰਸ ਦੇ ਚੱਲਦੇ ਲਾਕਡਾਊਨ ਤੇ ਕਰਫਿਊ ਦੌਰਾਨ ਵਾਪਸ ਨਹੀਂ ਜਾ ਸਕੇ। ਸ਼ਨੀਵਾਰ ਰਾਤ 8 ਵਜੇ ਉਡਾਣ ਨੰਬਰ 3484 ਅੰਿਮ੍ਰਤਸਰ ਤੋਂ ਰਵਾਨਾ ਹੋਈ। ਇਸ ਦੇ ਲਈ ਕਤਰ ਏਅਰਲਾਈਨਜ਼ ਦਾ ਬੋਇੰਗ ਜਹਾਜ਼ ਮੁਸਾਫਰਾਂ ਦੀ ਸਰਵਿਸ ਲਈ ਆਪ੍ਰੇਸ਼ਨ 'ਚ ਸੀ। ਇਹ ਉਡਾਣ ਭਾਰਤ ਵਲੋਂ ਦੋਹਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡ ਕਰੇਗੀ। ਸ਼ਨੀਵਾਰ ਦੀ ਉਡਾਣ 'ਚ ਜਾਣ ਵਾਲੇ ਯਾਤਰੀ ਕੈਨੇਡਾ 'ਚ ਵੇਂਕੂਵਰ ਦੇ ਰਹਿਣ ਵਾਲੇ ਸਨ, ਜਿੰਨ੍ਹਾਂ ਨੂੰ ਕਤਰ ਦੇ ਦੋਹਾ ਹਵਾਈ ਅੱਡੇ 'ਤੇ ਪਹੁੰਚਾਉਣ ਉਪਰੰਤ ਉਨ੍ਹਾਂ ਨੂੰ ਏਅਰ ਕੈਨੇਡਾ ਦੇ ਜਹਾਜ਼ ਵੇਂਕੂਵਰ ਵੱਲ ਲੈ ਜਾਣਗੇ। ਅੰਮ੍ਰਿਤਸਰ ਏਅਰਪੋਰਟ 'ਤੇ ਸ਼ਨੀਵਾਰ ਯਾਤਰੀ ਉਡਾਣ ਤੋਂ 3 ਘੰਟੇ ਪਹਿਲਾਂ ਹੀ ਪੁੱਜਣੇ ਸ਼ੁਰੂ ਹੋ ਗਏ ਸਨ, ਜਿੱਥੇ ਬਿਹਤਰ ਸੁਰੱਖਿਆ ਪ੍ਰਬੰਧਾਂ 'ਚ ਸੋਸ਼ਲ ਡਿਸਟੈਂਸ ਪੂਰੀ ਤਰ੍ਹਾਂ ਨਾਲ ਬਣਾਇਆ ਸੀ।
ਸੋਧੀ ਹੋਈ ਡਿਸਚਾਰਜ ਨੀਤੀ ਅਨੁਸਾਰ 952 ਵਿਅਕਤੀਆਂ ਨੂੰ ਅੱਜ ਹਸਪਤਾਲ ਤੋਂ ਮਿਲੀ ਛੁੱਟੀ: ਬਲਬੀਰ ਸਿੱਧੂ
NEXT STORY