ਅੰਮ੍ਰਿਤਸਰ (ਆਰ. ਗਿੱਲ)- ਸ਼ਹਿਰ ਦੇ ਲਾਰੈਂਸ ਰੋਡ ਇਲਾਕੇ ਵਿਚ ਨਸ਼ੇ ਦੀ ਗ੍ਰਿਫ਼ਤ ਵਿਚ ਆਈਆਂ ਚਾਰ ਨਾਬਾਲਗ ਕੁੜੀਆਂ (ਉਮਰ 15 ਤੋਂ 17 ਸਾਲ) ਨੇ ਉਸ ਸਮੇਂ ਹੰਗਾਮਾ ਖੜ੍ਹਾ ਕਰ ਦਿੱਤਾ, ਜਦੋਂ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ। ਮਾਮਲਾ ਉਸ ਵੇਲੇ ਹੋਰ ਵਿਗੜ ਗਿਆ, ਜਦੋਂ ਇਕ ਪਿਤਾ ਆਪਣੀ ਧੀ ਨੂੰ ਵਾਲਾਂ ਤੋਂ ਫੜ ਕੇ ਲਿਜਾਣ ਲੱਗਾ ਤਾਂ ਨਾਲ ਆਏ ਇਕ ਨੌਜਵਾਨ ਨੇ ਪਿਤਾ ’ਤੇ ਹੀ ਹਮਲਾ ਕਰ ਦਿੱਤਾ। ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜੋ ਨਸ਼ੇ ਦੀ ਵਧਦੀ ਆਦਤ ਦੀ ਗੰਭੀਰ ਤਸਵੀਰ ਪੇਸ਼ ਕਰ ਰਹੀ ਹੈ।
ਇਹ ਵੀ ਪੜ੍ਹੋ- ਸਰਪੰਚ ਜਰਮਲ ਸਿੰਘ ਕਤਲ ਮਾਮਲੇ 'ਚ ਵੱਡਾ ਐਨਕਾਊਂਟਰ, ਪੁਲਸ ਨੇ ਮੁਲਜ਼ਮ ਕੀਤਾ ਢੇਰ
ਘਟਨਾ ਮੰਗਲਵਾਰ ਦੇਰ ਸ਼ਾਮ ਦੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕੁੜੀਆਂ ਸੜਕ ਕਿਨਾਰੇ ਝਗੜਾ ਕਰ ਰਹੀਆਂ ਸਨ ਅਤੇ ਸ਼ਰੇਆਮ ਨਸ਼ੀਲਾ ਸੋਲਿਊਸ਼ਨ ਸੁੰਘ ਰਹੀਆਂ ਸਨ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁੜੀਆਂ ਗੁੱਸੇ ਵਿਚ ਆ ਗਈਆਂ। ਉਹ ਲੋਕਾਂ ਨਾਲ ਭਿੜਨ ਲੱਗੀਆਂ ਅਤੇ ਧੱਕਾ-ਮੁੱਕੀ ਕਰਨ ਲੱਗੀਆਂ।
ਇਹ ਵੀ ਪੜ੍ਹੋ- ਤਰਨਤਾਰਨ ਦੇ ਇਨ੍ਹਾਂ ਪਿੰਡਾਂ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ
ਇਸ ਦੌਰਾਨ ਇਕ ਪਿਤਾ ਆਪਣੀ ਧੀ ਨੂੰ ਘਰ ਲੈ ਕੇ ਜਾਣ ਲਈ ਵਾਲਾਂ ਤੋਂ ਫੜ ਕੇ ਖਿੱਚਣ ਲੱਗਾ। ਇਸ ਤੋਂ ਨਾਰਾਜ਼ ਹੋ ਕੇ ਕੁੜੀਆਂ ਦੇ ਨਾਲ ਮੌਜੂਦ ਇਕ ਨੌਜਵਾਨ ਨੇ ਪਿਤਾ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਲੱਗਾ। ਆਸ-ਪਾਸ ਦੇ ਲੋਕ ਘਟਨਾ ਨੂੰ ਦੇਖਦੇ ਰਹੇ, ਪਰ ਹੰਗਾਮਾ ਇੰਨਾ ਵਧ ਗਿਆ ਕਿ ਕਿਸੇ ਨੇ ਦਖ਼ਲ ਨਹੀਂ ਦਿੱਤਾ। ਬਾਅਦ ਵਿਚ ਕੁੜੀਆਂ ਵੱਖ ਹੋ ਕੇ ਨਸ਼ਾ ਕਰਦੀਆਂ ਦਿਖੀਆਂ। ਇਹ ਘਟਨਾ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਦੀ ਡੂੰਘਾਈ ਨੂੰ ਉਜਾਗਰ ਕਰ ਰਹੀ ਹੈ, ਜਿੱਥੇ ਨਾਬਾਲਗਾਂ ਤੱਕ ਇਹ ਲਤ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋਰ ਡਿੱਗੇਗਾ ਪਾਰਾ, 3 ਦਿਨ ਲਈ Cold Day ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ...
ਪੁਲਸ ਦਾ ਕਹਿਣਾ ਹੈ ਕਿ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਏ. ਡੀ. ਸੀ. ਪੀ. ਰਿਸ਼ਭ ਭੋਲਾ ਨੇ ਕਿਹਾ ਕਿ ਜਿਵੇਂ ਹੀ ਵੀਡੀਓ ਵਾਇਰਲ ਹੋਈ, ਉਨ੍ਹਾਂ ਨੇ ਤੁਰੰਤ ਇਸ ਦਾ ਨੋਟਿਸ ਲਿਆ ਅਤੇ ਮੌਕੇ ਦੀ ਜਾਂਚ ਕੀਤੀ ਗਈ, ਪਰ ਮੌਕੇ ’ਤੇ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਫਿਰ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਅਤੇ ਆਸ-ਪਾਸ ਦੇ ਇਲਾਕੇ ਵਿਚ ਪੁਲਸ ਦੀ ਗਸ਼ਤ ਜਾਰੀ ਰਹੇਗੀ। ਸਬੰਧਤ ਲੋਕਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪਠਾਨਕੋਟ 'ਚ ISI ਦਾ 15 ਸਾਲਾ ਜਾਸੂਸ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 4 ਗ੍ਰਿਫ਼ਤਾਰ
NEXT STORY