ਪਾਤੜਾਂ(ਮਾਨ) : ਬੀਤੀ ਰਾਤ ਭਾਰੀ ਮੀਂਹ ਇਕ ਪਰਿਵਾਰ ਲਈ ਕਾਲ ਬਣ ਕੇ ਵਰ੍ਹਿਆ ਜਿਸ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਮੀਂਹ ਪੈਣ ਕਾਰਨ ਜਾਖਲ ਰੋਡ ਨੇੜੇ ਪੈਂਦੇ ਇੱਕ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਪਰਿਵਾਰ ਦੇ 4 ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਮੁੰਡਾ ਜ਼ਖ਼ਮੀ ਹੋ ਗਿਆ। ਜ਼ਖ਼ਮੀ ਮੁੰਡੇ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਵਾਇਰਲ ਵੀਡੀਓ ਨੇ ਅਕ੍ਰਿਤਘਣ ਪੁੱਤਰ ਦਾ ਖੋਲ੍ਹਿਆ ਭੇਤ, ਮਾਂ ਨਾਲ ਕੀਤੀ ਕਰਤੂਤ ਜਾਣ ਹੋਵੇਗੇ ਹੈਰਾਨ
ਜਾਣਕਾਰੀ ਮੁਤਾਬਕ ਗ਼ਰੀਬ ਪਰਿਵਾਰ ਜੋ ਅਨਾਜ਼ ਮੰਡੀ ਵਿੱਚ ਮਜਦੂਰੀ ਕਰਕੇ ਸਮਾਂ ਪਾਸ ਕਰ ਰਹੇ ਸਨ, ਬੀਤੇ ਰਾਤ ਉਸ ਪਰਿਵਾਰ ਦੇ 5 ਮੈਂਬਰ ਸੁੱਤੇ ਪਏ ਸਨ। ਜਿਸ ਤੋਂ ਬਾਅਦ ਅਚਾਨਕ ਮੀਂਹ ਪੈਣ ਨਾਲ ਘਰ ਦੀ ਛੱਤ ਡਿੱਗ ਗਈ , ਜਿਸ ਵਿੱਚ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੂੰ ਸੂਚਨਾ ਮਿਲਣ 'ਤੇ ਸਦਰ ਥਾਣਾ ਦੇ ਐੱਸ.ਐਚ.ਓ. ਪਰਕਾਸ਼ ਮਸੀਹ ਨੇ ਪਰਿਵਾਰ ਦੇ 15 ਸਾਲਾਂ ਲੜਕੇ ਨੂੰ ਬੜੀ ਮੁਸ਼ਕਿਲ ਨਾਲ ਛੱਤ ਥੱਲੇ ਦੱਬੇ ਨੂੰ ਜਿਉਂਦਾ ਬਾਹਰ ਕੱਢ ਲਿਆ ਅਤੇ ਉਸਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਵਿੱਚੋਂ ਜ਼ਖ਼ਮੀ ਮੁੰਡੇ ਦੇ ਮਾਤਾ-ਪਿਤਾ, ਉਨ੍ਹਾਂ ਦਾ 12 ਸਾਲਾ ਮੁੰਡਾ ਅਤੇ 10 ਸਾਲਾ ਕੁੜੀ ਦੀ ਮੌਤ ਹੋ ਗਈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਵੀ ਘਟਨਾ ਵਾਲੀ ਥਾਂ 'ਤੇ ਪਹੁੰਚੇ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅੰਮ੍ਰਿਤਸਰ 'ਚ ਹੋਏ Encounter ਬਾਰੇ 'ਆਪ' ਦੀ ਪ੍ਰੈੱਸ ਕਾਨਫਰੰਸ, ਮੀਤ ਹੇਅਰ ਨੇ ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ
NEXT STORY