ਬਟਾਲਾ (ਬੇਰੀ, ਜ. ਬ., ਖੋਖਰ, ਯੋਗੀ, ਅਸ਼ਵਨੀ) : ਬਟਾਲਾ ਪੁਲਸ ਨੇ 4 ਗੈਂਗਸਟਰਾਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਵਿਅਕਤੀ ਨੂੰ ਹਥਿਆਰਾਂ ਅਤੇ ਕਾਰ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪੁਲਸ ਲਾਈਨ ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਇਨਵੈਸਟੀਗੇਸ਼ਨ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਪੁਲਸ ਨੇ ਗੈਂਗਸਟਰਾਂ ਨੂੰ ਫੜਨ ਲਈ ਸਰਚ ਅਭਿਆਨ ਚਲਾਇਆ। ਇਸ ਦੌਰਾਨ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਸਰਵਨਦੀਪ ਸਿੰਘ, ਐੱਸ. ਐੱਚ. ਓ. ਫਤਿਹਗੜ੍ਹ ਚੂੜੀਆਂ ਜਸਵਿੰਦਰ ਸਿੰਘ ਚਾਹਲ, ਸੀ. ਆਈ. ਏ. ਸਟਾਫ ਇੰਚਾਰਜ ਦਲਜੀਤ ਸਿੰਘ ਪੱਡਾ ਅਤੇ ਹੋਰ ਪੁਲਸ ਮੁਲਾਜ਼ਮਾਂ ਨੇ ਪਿੰਡ ਪੰਨਵਾਂ ਵਿਖੇ ਛਾਪੇਮਾਰੀ ਕੀਤੀ ਗਈ।
ਇਹ ਵੀ ਪੜ੍ਹੋ- ਮੁਕਤਸਰ 'ਚ ਧੀ-ਪੁੱਤ ਦਾ ਕਤਲ ਕਰਨ ਵਾਲੇ ਪਿਓ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
ਛਾਪੇਮਾਰੀ ਦੌਰਾਨ ਪੁਲਸ ਨੇ ਗੁਰਪ੍ਰਤਾਪ ਸਿੰਘ ਉਰਫ ਗੱਗੀ ਪੁੱਤਰ ਹਰਭਜਨ ਸਿੰਘ ਵਾਸੀ ਪੰਨਵਾਂ ਦੇ ਘਰੋਂ 4 ਗੈਂਗਸਟਰਾਂ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਸੁਖਵਿੰਦਰ ਸਿੰਘ ਵਾਸੀ ਦੇਹੜ, ਪੀਟਰ ਮਸੀਹ ਉਰਫ ਨੰਦੂ ਪੁੱਤਰ ਵਿਕਟਰ ਮਸੀਹ ਵਾਸੀ ਦੇਹੜ, ਸੁਖਚੈਨ ਉਰਫ ਲੱਲਾ ਪੁੱਤਰ ਬਲਦੇਵ ਮਸੀਹ ਵਾਸੀ ਸੰਗਤੂਵਾਲ, ਪ੍ਰਕਾਸ਼ ਮਸੀਹ ਉਰਫ ਸ਼ੈਰੀ ਪੁੱਤਰ ਯੂਸਫ ਮਸੀਹ ਵਾਸੀ ਸ਼ਾਹਸ਼ਮਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਗੁਰਪ੍ਰਤਾਪ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਕਤ ਗੈਂਗਸਟਰਾਂ ਕੋਲੋਂ ਇਕ ਰਿਵਾਲਵਰ 32 ਬੋਰ, 2 ਪਿਸਤੌਲ 32 ਬੋਰ, ਇਕ ਮੈਗਜ਼ੀਨ 32 ਬੋਰ, 25 ਰੌਂਦ 32 ਬੋਰ, 15 ਰੌਂਦ 30 ਬੋਰ, 3 ਰੌਂਦ 32 ਬੋਰ ਬਰਾਮਦ ਕੀਤੇ।
ਇਹ ਵੀ ਪੜ੍ਹੋ- ਜਗਰਾਓਂ ਵਿਖੇ ਹਸਪਤਾਲ ਦੇ ਉਦਘਾਟਨ ਮੌਕੇ CM ਮਾਨ ਨੇ ਦੱਸਿਆ ਪੰਜਾਬ ਦੇ ਵਿਕਾਸ ਦਾ 'ਰੋਡ ਮੈਪ'
ਉਨ੍ਹਾਂ ਨੇ ਦੱਸਿਆ ਕਿ 3 ਜਨਵਰੀ 2022 ਨੂੰ ਉਕਤ ਗੈਂਗਸਟਰਾਂ ਨੇ ਪਿੰਡ ਦੇਹੜ ਦੇ ਸਰਪੰਚ ਹਰਵਿੰਦਰ ਸਿੰਘ ਅਤੇ ਉਸਦੇ ਭਤੀਜੇ ਦਿਲਪ੍ਰੀਤ ਸਿੰਘ ’ਤੇ ਗੋਲ਼ੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਕਤ ਗੈਂਗਸਟਰ ਦਿਲਪ੍ਰੀਤ ਦਾ ਕਤਲ ਕਰ ਕੇ ਉਸਦਾ ਲਾਇਸੈਂਸੀ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਏ ਸਨ। ਪੁਲਸ ਨੇ ਇਸ ਸਬੰਧੀ 3 ਜਨਵਰੀ 2022 ਨੂੰ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਹ ਗੈਂਗਸਟਰ ਉਕਤ ਮਾਮਲੇ ’ਚ ਲੋੜੀਂਦੇ ਸਨ, ਜਿਨ੍ਹਾਂ ਨੂੰ ਹੁਣ ਪੁਲਸ ਨੇ ਕਾਬੂ ਕਰ ਲਿਆ ਹੈ। ਗੈਂਗਸਟਰਾਂ ਕੋਲੋਂ ਵਾਰਦਾਤ ’ਚ ਵਰਤੀ ਗਈ ਸਵਿਫਟ ਕਾਰ ਵੀ ਬਰਾਮਦ ਕਰ ਲਈ ਹੈ ਅਤੇ ਉਨ੍ਹਾਂ ਖ਼ਿਲਾਫ਼ ਥਾਣਾ ਫਤਹਿਗੜ੍ਹ ਚੂੜੀਆਂ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਦੀਆਂ ਅਦਾਲਤਾਂ 'ਚ ਹੁਣ ਆਸਾਨੀ ਨਾਲ ਨਹੀਂ ਮਿਲੇਗੀ 'ਜ਼ਮਾਨਤ', ਸਖ਼ਤ ਕੀਤੀ ਗਈ ਪ੍ਰਕਿਰਿਆ
NEXT STORY