ਕੁਰਾਲੀ (ਬਠਲਾ) : ਸਥਾਨਕ ਵਾਰਡ ਨੰਬਰ 10 ਵਿਚ ਘਰ ਦੇ ਕਮਰੇ 'ਚ ਲੈਂਟਰ ਦੇ ਟੁਕੜੇ ਡਿੱਗਣ ਕਾਰਨ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।ਇਹ ਹਾਦਸਾ ਅੱਜ ਬਾਅਦ ਦੁਪਹਿਰ ਉਸ ਸਮੇਂ ਹੋਇਆ ਜਦੋਂ ਚਨਾਲੋਂ ਦਾ ਪਰਿਵਾਰ ਆਪਣੇ ਘਰ ਦੇ ਕਮਰੇ ਵਿਚ ਖਾਣਾ ਖਾ ਰਿਹਾ ਸੀ। ਇਸੇ ਦੌਰਾਨ ਕਮਰੇ ਦੇ ਪੁਰਾਣੇ ਲੈਂਟਰ ਦਾ ਕਾਫੀ ਹਿੱਸਾ ਅਚਾਨਕ ਡਿਗ ਗਿਆ, ਜਿਸ ਕਾਰਨ ਕੁਲਵੀਰ ਸਿੰਘ ਤੇ ਉਸ ਦੀ ਪਤਨੀ ਮਨਦੀਪ ਕੌਰ ਅਤੇ ਪਿੰਕੂ ਤੇ ਉਸ ਦੀ ਪਤਨੀ ਤਾਨੀਆ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਕੁਲਵੀਰ ਸਿੰਘ ਨੇ ਦੱਸਿਆ ਕਿ ਲੈਂਟਰ ਦਾ ਇਕ ਟੁਕੜਾ ਉਸ ਦੇ ਸਿਰ ਵਿਚ ਆ ਵੱਜਾ। ਇਸੇ ਦੌਰਾਨ ਵਾਰਡ ਦੀ ਕੌਂਸਲਰ ਕੁਲਵੰਤ ਕੌਰ ਪਾਬਲਾ ਤੇ ਗੁਰਮੇਲ ਸਿੰਘ ਪਾਬਲਾ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਦੇ ਹੋਏ ਹਮਦਰਦੀ ਪ੍ਰਗਟ ਕੀਤੀ ਤੇ ਜ਼ਿਲਾ ਪ੍ਰਸ਼ਾਸਨ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ।
ਸਕੂਲ 'ਚੋਂ ਹੀ ਕਿਤਾਬਾਂ ਖਰੀਦਣ ਲਈ ਮਜ਼ਬੂਰ ਕਰਨ 'ਤੇ ਸਕੂਲ ਨੂੰ ਡੇਢ ਲੱਖ ਜ਼ੁਰਮਾਨਾ
NEXT STORY