ਅੰਮ੍ਰਿਤਸਰ/ਇਸਲਾਮਾਬਾਦ (ਕੱਕੜ)-ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਸੂਬੇ ਵਿਚ ਪੋਲੀਓ ਟੀਕਾਕਰਨ ਟੀਮ ਦੇ 4 ਮੈਂਬਰਾਂ ਨੂੰ ਕੁਝ ਅਣਪਛਾਤੇ ਹਥਿਆਰਬੰਦਾਂ ਨੇ ਅਗਵਾ ਕਰ ਲਿਆ ਅਤੇ ਬਾਅਦ ਵਿਚ ਟੀਮ ਦੇ ਦੋ ਮੈਂਬਰਾਂ ਨੂੰ ਛੱਡ ਦਿੱਤਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਹ ਘਟਨਾ ਟੈਂਕ ਜ਼ਿਲ੍ਹੇ ਦੇ ਪਿੰਡ ਕਾਰੀ ਉਮਰ ਖਾਨ ਦੀ ਹੈ ਅਤੇ ਇਸ ਘਟਨਾ ਤੋਂ ਬਾਅਦ ਟੀਮ ਮੈਂਬਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਗਵਾਕਾਰ ਪੋਲੀਓ ਟੀਮ ਦੇ ਮੈਂਬਰਾਂ ਨੂੰ ਗੱਡੀ ਸਮੇਤ ਕਿਸੇ ਅਣਪਛਾਤੀ ਥਾਂ ’ਤੇ ਲੈ ਗਏ ਅਤੇ ਵਾਹਨ ਚਾਲਕ ਨੂੰ ਪਿੱਛੇ ਛੱਡ ਗਏ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਾਕਿਸਤਾਨ ’ਚ ਰੋਜ਼ਾਨਾ ਪੋਲੀਓ ਟੀਮ ਦੇ ਮੈਂਬਰਾਂ ’ਤੇ ਹਮਲੇ ਹੋ ਰਹੇ ਹਨ।
ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਸ ਨੇ ਜ਼ਮੀਨੀ ਪੱਧਰ ’ਤੇ ਛੇੜੀ ਜੰਗ, DGP ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕਤਲ ਕੀਤੀਆਂ ਮਾਂ-ਧੀ ਦਾ ਹੋਇਆ ਪੋਸਟਮਾਰਟਮ, ਪਰਿਵਾਰ ਨੂੰ ਸੌਂਪੀਆਂ ਲਾਸ਼ਾਂ, ਅੱਜ ਹੋ ਸਕਦੈ ਵੱਡਾ ਖ਼ੁਲਾਸਾ
NEXT STORY