ਬਠਿੰਡਾ (ਸੁਖਵਿੰਦਰ) : ਇੱਥੇ ਵੱਖ-ਵੱਖ ਹਾਦਸਿਆਂ 'ਚ ਚਾਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਹਾਰਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਵਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਬਰਨਾਲਾ ਰੋਡ 'ਤੇ ਇਕ ਰਾਹਗੀਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਸੂਚਨਾ ਮਿਲਣ 'ਤੇ ਸੰਸਥਾਂ ਵਰਕਰ ਸੰਦੀਪ ਗਿੱਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਸੁਦਾਮਾ 50 ਵਾਸੀ ਮਾਤਾ ਜੀਵੀ ਨਗਰ ਨੂੰ ਹਸਪਤਾਲ ਦਾਖ਼ਲ ਕਰਵਾਇਆ।
ਉਧਰ ਬੀਤੀ ਰਾਤ 11 ਵਜੇ 100 ਫੁੱਟ ਰੋਡ 'ਤੇ ਮੋਟਰਸਾਈਕਲ ਸਵਾਰ ਕਰਨ 29 ਪੁੱਤਰ ਲਾਲ ਸਿੰਘ ਵਾਸੀ ਗੋਪਾਲ ਨਗਰ ਨੂੰ ਅਣਪਛਾਤੇ ਵਾਹਨ ਚਾਲਕ ਟੱਕਰ ਮਾਰ ਕੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਸਵੇਰੇ ਬਾਬਾ ਦੀਪ ਸਿੰਘ ਨਗਰ ਵਿਖੇ ਰੇਲਵੇ ਫਾਟਕ ਨਜ਼ਦੀਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਸ਼ਨੂੰ ਪੁੱਤਰ ਪਵਨ ਲਾਲ ਵਾਸੀ ਫਾਜ਼ਿਲਕਾ ਜ਼ਖਮੀ ਹੋ ਗਿਆ। ਸਾਰੇ ਜ਼ਖਮੀਆ ਨੂੰ ਸਹਾਰਾ ਵਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਤੋਂ ਇਲਾਵਾ ਸਹਾਰਾ ਵਲੋਂ ਰੇਲਵੇ ਸਟੇਸ਼ਨ ਨਜ਼ਦੀਕ ਗੰਭੀਰ ਹਾਲਤ ਵਿਚ ਪਏ ਇਕ ਸਾਧੂ ਨੂੰ ਸੰਸਥਾ ਵਰਕਰ ਸੰਦੀਪ ਗੋਇਲ ਵਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਸ਼ਹੀਦੀ ਸਮਾਗਮਾਂ ਲਈ ਪੰਜਾਬ ਦੇ ਮੰਤਰੀਆਂ ਵੱਲੋਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਸੱਦਾ
NEXT STORY