ਬੀਜਾ (ਬਿਪਨ) : ਪੰਜਾਬ ਪੁਲਸ ਹੁਣ ਸੂਬੇ ਨੂੰ ਨਸ਼ਾ ਮੁਕਤ ਕਰਨ ਤੋਂ ਪਹਿਲਾਂ ਖ਼ਾਕੀ 'ਤੇ ਲੱਗੇ ਨਸ਼ੇ ਦਾ ਦਾਗ ਧੋਣ ਲੱਗੀ ਹੈ। ਇਸ ਦੇ ਤਹਿਤ ਪੁਲਸ ਜ਼ਿਲ੍ਹਾ ਖੰਨਾ ਵਿਖੇ ਡੋਪ ਟੈਸਟ ਕਰਾ ਕੇ ਨਸ਼ੇ ਦੀ ਦਲਦਲ ’ਚ ਫਸੇ ਪੁਲਸ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਹੋ ਗਈ ਹੈ। ਇੱਥੋਂ ਦੇ ਨਵੇਂ ਐੱਸ. ਐੱਸ. ਪੀ. ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੇ ਹੁਕਮਾਂ ਅਨੁਸਾਰ 4 ਪੁਲਸ ਮੁਲਾਜ਼ਮਾਂ ਦਾ ਡੋਪ ਟੈਸਟ ਕਰਾਇਆ ਗਿਆ ਤਾਂ ਇਹ ਪਾਜ਼ੇਟਿਵ ਆਏ।
ਇਹ ਵੀ ਪੜ੍ਹੋ : ਪੰਜਾਬ ਏ. ਜੀ. ਦਫ਼ਤਰ 'ਚ ਲਾਅ ਅਫ਼ਸਰਾਂ ਦੀ ਭਰਤੀ ਵਾਲੇ ਇਸ਼ਤਿਹਾਰ ਨੂੰ ਚੁਣੌਤੀ, ਸਰਕਾਰ ਨੂੰ ਨੋਟਿਸ ਜਾਰੀ
ਇਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀ. ਐੱਸ. ਪੀ. (ਨਾਰਕੋਟਿਕਸ) ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਫਿਲਹਾਲ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਗੈਰ ਕਾਨੂੰਨੀ ਮਾਈਨਿੰਗ ਜਾਰੀ, ਹਾਈਕੋਰਟ 'ਚ ਹੋਈ ਮਾਮਲੇ ਦੀ ਸੁਣਵਾਈ
ਜੇਕਰ ਡੋਪ ਟੈਸਟ ਦੀ ਰਿਪੋਰਟ ’ਚ ਆਏ ਨਸ਼ੇ ਵਾਲੇ ਕੈਮੀਕਲ ਦੀ ਅਗਲੀ ਜਾਂਚ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਇਹ ਨਸ਼ੇ ਦੀ ਵਰਤੋਂ ਕਰ ਕੇ ਹੈ ਤਾਂ ਹੋਰ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਨਸ਼ੇ ਦਾ ਆਦੀ ਹੈ ਤਾਂ ਉਸ ਦਾ ਇਲਾਜ ਕਰਾਇਆ ਜਾਵੇਗਾ। ਇਸ ਮੁਹਿੰਮ ਦਾ ਮਕਸਦ ਪੁਲਸ ਨੂੰ ਨਸ਼ਾ ਮੁਕਤ ਕਰਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਿੰਡ ਚੌਟਾਲਾ ਦੇ ATM 'ਚ ਲੱਖਾਂ ਰੁਪਏ ਦੀ ਲੁੱਟ, CCTV ਕੈਮਰਿਆਂ 'ਤੇ ਕਾਲਾ ਰੰਗ ਛਿੜਕ ਇੰਝ ਕੀਤੀ ਵਾਰਦਾਤ
NEXT STORY