ਲੁਧਿਆਣਾ, (ਪੰਕਜ)- ਫੋਕਲ ਪੁਆਇੰਟ ਏਰੀਏ ਵਿਚ ਫੈਕਟਰੀ ਇੰਚਾਰਜ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰ ਕੇ ਏ. ਟੀ. ਐੱਮ. ਰਾਹੀਂ ਨਕਦੀ ਕਢਵਾ ਕੇ ਲੁੱਟਣ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਏ. ਡੀ. ਸੀ. ਪੀ. ਸੰਦੀਪ ਗਰਗ ਤੇ ਏ. ਸੀ. ਪੀ. ਅਮਨਦੀਪ ਬਰਾੜ ਨੇ ਦੱਸਿਆ ਕਿ 3 ਅਗਸਤ ਨੂੰ ਰਾਤ ਮੁਹੱਲਾ ਗੁਰੂ ਗੋਬਿੰਦ ਨਗਰ ਨਿਵਾਸੀ ਦੇਵਰਾਜ ਪੁੱਤਰ ਬਾਗੀ ਰਾਮੂ ਆਪਣੇ ਇਕ ਦੋਸਤ ਦੇ ਨਾਲ ਰੋਟੀ ਖਾਣ ਲਈ ਜਿਵੇਂ ਹੀ ਫੈਕਟਰੀ ਤੋਂ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਸਵਾਰ ਚਾਰ ਮੁਲਜ਼ਮਾਂ ਨੇ ਉਸ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰ ਲਿਆ ਤੇ ਉਸ ਨਾਲ ਕੁੱਟਮਾਰ ਕਰ ਕੇ ਪੈਸਿਆਂ ਦੀ ਮੰਗ ਕਰਨ ਲੱਗੇ। ਪੀੜਤ ਦੇ ਨਕਦੀ ਨਾ ਹੋਣ ਦਾ ਕਹਿਣ 'ਤੇ ਮੁਲਜ਼ਮ ਉਸ ਨੂੰ ਸੁੰਨਸਾਨ ਏਰੀਏ ਵਿਚ ਸਥਿਤ ਏ. ਟੀ. ਐੱਮ. ਵਿਚ ਲੈ ਗਏ, ਜਿਥੇ ਉਸ ਨੂੰ ਆਪਣੇ ਏ. ਟੀ. ਐੱਮ. 'ਚੋਂ ਨਕਦੀ ਕਢਵਾਉਣ ਲਈ ਧਮਕਾਉਣਾ ਸ਼ੁਰੂ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕਰਦੇ ਹੋਏ ਨਕਦੀ ਤੇ ਮੋਬਾਇਲ ਫੋਨ ਖੋਹ ਲਿਆ ਤੇ ਅੱਗੇ ਜਾ ਕੇ ਉਸ ਨੂੰ ਛੱਡ ਦਿੱਤਾ ਤੇ ਫਰਾਰ ਹੋ ਗਏ। ਪੀੜਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਜਦੋਂ ਇਲਾਕੇ ਦੇ ਸੀ. ਸੀ. ਟੀ. ਵੀ. ਦੀ ਛਾਣਬੀਣ ਕੀਤੀ ਤਾਂ ਮੁਲਜ਼ਮਾਂ ਦੀ ਪਛਾਣ ਹੋ ਗਈ।
ਥਾਣਾ ਮੁਖੀ ਬਿਟਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਪੁਲਸ ਨੇ ਚਾਰੋਂ ਮੁਲਜ਼ਮਾਂ ਪਰਮਜੀਤ ਪੰਮਾ ਪੁੱਤਰ ਦਲਜੀਤ ਸਿੰਘ, ਗੁਰਪ੍ਰੀਤ ਗੋਪੀ ਪੁੱਤਰ ਜਸਵੰਤ ਸਿੰਘ, ਹਰਭਜਨ ਸਿੰਘ ਪੁੱਤਰ ਰਾਜ ਕੁਮਾਰ ਤੇ ਸਰਬਜੀਤ ਸਾਬੀ ਪੁੱਤਰ ਬਹਾਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਪਿਸਟਲ, ਮੋਟਰਸਾਈਕਲ ਤੇ ਲੁੱਟੀ ਗਈ ਨਕਦੀ ਬਰਾਮਦ ਕਰ ਲਈ ਹੈ।
ਨਹੀਂ ਹੈ ਕ੍ਰਿਮੀਨਲ ਰਿਕਾਰਡ- ਜਾਂਚ ਦੌਰਾਨ ਪਤਾ ਲੱਗਾ ਕਿ ਚਾਰੋਂ ਮੁਲਜ਼ਮ ਸ਼ਰਾਬ ਪੀਣ ਦੇ ਆਦੀ ਹਨ ਪਰ ਉਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਘਟਨਾ ਵਾਲੀ ਰਾਤ ਵੀ ਚਾਰਾਂ ਨੇ ਸ਼ਰਾਬ ਪੀਤੀ ਤੇ ਨਸ਼ੇ ਵਿਚ ਹੀ ਵਾਰਦਾਤ ਨੂੰ ਅੰਜਾਮ ਦਿੱਤਾ।
ਐਕਟਿਵਾ 'ਤੇ ਹੈਰੋਇਨ ਲੈ ਕੇ ਜਾਂਦਾ 1 ਗ੍ਰਿਫ਼ਤਾਰ
NEXT STORY