ਭਾਦਸੋਂ (ਅਵਤਾਰ) - ਜ਼ਿਲਾ ਪੁਲਸ ਮੁਖੀ ਡਾ. ਐੈੱਸ. ਭੂਪਤੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਭਾਦਸੋਂ ਦੀ ਪੁਲਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਪੁਲਸ ਨੇ ਕੁਝ ਘੰਟਿਆਂ ਵਿਚ ਹੀ ਪੈਟਰੋਲ ਪੰਪ ਤੋਂ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਲੰਘੀ 6 ਮਾਰਚ ਦੀ ਰਾਤ ਨੂੰ ਸੁਰਿੰਦਰਾ ਸਰਵਿਸ ਸਟੇਸ਼ਨ ਸਹੌਲੀ ਤੋਂ ਹਥਿਆਰਾਂ ਦੀ ਨੌਕ 'ਤੇ 66 ਹਜ਼ਾਰ ਰੁਪਏ ਦੀ ਨਕਦੀ ਦੀ ਲੁੱਟ-ਖੋਹ ਕੀਤੀ ਗਈ ਸੀ। ਇਸ ਸਬੰਧੀ ਨਵੀਨ ਕੁਮਾਰ ਪੁੱਤਰ ਬ੍ਰਿਜ ਲਾਲ ਵਾਸੀ ਨਾਭਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਭਾਦਸੋਂ 'ਚ ਮੁਕੱਦਮਾ ਨੰਬਰ 19 ਮਿਤੀ 7/3/18 ਅ/ਧ 382, 34 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਤਫ਼ਤੀਸ਼ ਦੌਰਾਨ ਏ. ਐੈੱਸ. ਆਈ. ਪਰਵਿੰਦਰ ਸਿੰਘ, ਏ. ਐੱਸ. ਆਈ. ਸ਼ਿਵਦੇਵ ਸਿੰਘ ਚੀਗਲ ਸਮੇਤ ਪੁਲਸ ਪਾਰਟੀ ਨੇ 4 ਨੌਜਵਾਨਾਂ ਸਿਮਰਨਜੀਤ ਸਿੰਘ ਉਰਫ਼ ਸਮਰਾ ਪੁੱਤਰ ਹਰਭਜਨ ਸਿੰਘ, ਗੁਰਦਾਸ ਸਿੰਘ ਉਰਫ਼ ਹੈਪੀ ਪੁੱਤਰ ਨਿਰਮਲ ਸਿੰਘ ਪਿੰਡ ਨਾਨੋਵਾਲ, ਸੁਖਵਿੰਦਰ ਸਿੰਘ ਉਰਫ਼ ਲਾਡੀ, ਤੇਜਿੰਦਰ ਸਿੰਘ ਉਰਫ਼ ਮਿੰਕਾ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਭਾਦਸੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਪਾਸੋਂ 42 ਹਜ਼ਾਰ ਰੁਪਏ ਦੀ ਨਕਦੀ, 2 ਛੁਰੇ, ਮੋਬਾਇਲ ਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੁੱਟ-ਖੋਹ ਦੀ ਇਸ ਘਟਨਾ ਦਾ ਜੁਰਮ ਕਬੂਲ ਲਿਆ ਹੈ। ਦੋਸ਼ੀਆਂ ਨੂੰ 9 ਮਾਰਚ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਏ. ਐੈੱਸ. ਆਈ. ਪਰਵਿੰਦਰ ਸਿੰਘ, ਏ. ਐੈੱਸ. ਆਈ. ਸ਼ਿਵਦੇਵ ਸਿੰਘ ਚੀਗਲ, ਏ. ਐੱਸ. ਆਈ. ਗੁਰਸ਼ਰਨ ਸਿੰਘ, ਮੁੱਖ ਮੁਨਸ਼ੀ ਚਮਕੌਰ ਸਿੰਘ, ਰਵਿੰਦਰ ਸਿੰਘ, ਗੁਰਦੀਪ ਸਿੰਘ, ਕਮਲਜੀਤ ਸਿੰਘ, ਕੁਲਦੀਪ ਸਿੰਘ ਅਤੇ ਮਨਪ੍ਰੀਤ ਕੌਰ ਵੀ ਹਾਜ਼ਰ ਸਨ।
ਟਾਰਗੈੱਟ ਪੂਰੇ ਨਹੀਂ ਤਾਂ ਤਨਖਾਹ ਬੰਦ!
NEXT STORY