ਜਲੰਧਰ,(ਸ਼ੋਰੀ)- ਸਥਾਨਕ ਥਾਣਾ 5 ਅਧੀਨ ਆਉਂਦੇ ਇਲਾਕੇ 'ਚ 18 ਸਾਲ ਦੇ ਦਰਿੰਦੇ ਨੇ ਆਪਣੀ ਮਾਸੀ ਦੀ ਧੀ ਭੈਣ ਨੂੰ ਹਵਸ ਦਾ ਸ਼ਿਕਾਰ ਬਣਾਇਆ। ਘਟਨਾ ਬੀਤੀ ਦੁਪਹਿਰ ਦੀ ਹੈ ਅਤੇ ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸ਼ੁੱਕਰਵਾਰ ਨੂੰ ਬੱਚੀ ਦੀ ਮਾਂ ਵਾਪਸ ਘਰ ਆਈ ਅਤੇ ਦੇਖਿਆ ਕਿ ਬੇਟੀ ਖੂਨ ਨਾਲ ਲਥਪਥ ਹਾਲਤ 'ਚ ਸੀ। ਬੇਟੀ ਨੂੰ ਉਹ ਹਸਪਤਾਲ ਲੈ ਕੇ ਪਹੁੰਚੀ ਅਤੇ ਪੂਰੀ ਜਾਣਕਾਰੀ ਮਿਲਣ 'ਤੇ ਥਾਣਾ ਨੰ. 5 ਦੀ ਪੁਲਸ ਨੂੰ ਸੂਚਿਤ ਕੀਤਾ। ਮਾਮਲਾ ਏ. ਸੀ. ਪੀ. ਵੈਸਟ ਬਲਜਿੰਦਰ ਸਿੰਘ ਦੇ ਨੋਟਿਸ 'ਚ ਪਹੁੰਚਿਆ ਤਾਂ ਉਨ੍ਹਾਂ ਨੇ ਤੁਰੰਤ ਥਾਣਾ ਨੰ. 5 ਦੀ ਪੁਲਸ ਨੂੰ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ।
ਜਾਣਕਾਰੀ ਦਿੰਦੇ ਹੋਏ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਮੂਲ ਤੌਰ 'ਤੇ ਨੇਪਾਲ ਦੀ ਰਹਿਣ ਵਾਲੀ ਹੈ ਅਤੇ ਕਿਰਾਏ ਦੇ ਮਕਾਨ 'ਚ ਇਥੇ ਰਹਿ ਰਹੀ ਹੈ। ਪਤੀ ਨੇਪਾਲ ਗਿਆ ਹੋਇਆ ਹੈ ਅਤੇ ਉਹ ਲੋਕਾਂ ਦੇ ਘਰਾਂ 'ਚ ਸਫਾਈ ਕਰ ਕੇ ਪਰਿਵਾਰ ਦਾ ਢਿੱਡ ਭਰਦੀ ਹੈ। ਬੀਤੀ ਰਾਤ ਕਰੀਬ 8 ਵਜੇ ਉਹ ਵਾਪਸ ਕੁਆਰਟਰ ਪਹੁੰਚੀ ਤਾਂ ਉਸ ਦੀ ਬੇਟੀ ਬੇਹੋਸ਼ ਸੀ, ਬੇਟੀ ਨੂੰ ਜਗਾਇਆ ਤਾਂ ਪਤਾ ਲੱਗਾ ਕਿ ਉਸ ਦੇ ਕੱਪੜੇ ਖੂਨ ਨਾਲ ਭਰੇ ਹੋਏ ਸਨ। ਬੇਟੀ ਨੇ ਦੱਸਿਆ ਕਿ ਉਸ ਦੇ ਨਾਲ ਕੁਆਰਟਰ 'ਚ ਰਹਿਣ ਵਾਲੇ ਸੂਰਜ (18) ਪੁੱਤਰ ਗੋਵਿੰਦਰ ਜੋ ਕਿ ਬੇਟੀ ਦਾ ਮਾਸੀ ਦਾ ਲੜਕਾ ਹੈ, ਨੇ ਉਕਤ ਕਾਰਾ ਕੀਤਾ। ਏ. ਸੀ. ਪੀ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ, ਐਤਵਾਰ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਕੇਸ ਨੂੰ ਮਜ਼ਬੂਤ ਬਣਾਉਣ ਲਈ ਬੱਚੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਅਤੇ ਉਸ ਦੀ ਐੱਮ. ਐੱਲ. ਆਰ. ਕਟਵਾ ਲਈ ਗਈ ਹੈ।
ਗੈਰ-ਜ਼ਿੰਮੇਵਾਰ ਬਿਆਨ ਦੇਣ ਵਾਲੇ ਡੀ. ਜੀ. ਪੀ. ਨੂੰ ਤੁਰੰਤ ਕੀਤਾ ਜਾਵੇ ਬਰਖਾਸਤ : ਜੀ. ਕੇ.
NEXT STORY