ਚੰਡੀਗੜ੍ਹ : ਨਵੇਂ ਸਾਲ ਦੀ ਆਮਦਨ ’ਤੇ ਪੰਜਾਬ ਵਿਚ ਠੰਡ ਹੋਰ ਜ਼ੋਰ ਫੜ ਸਕਦੀ ਹੈ। ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਕਾਰਨ ਬੀਤੇ ਦਿਨੀਂ ਪਏ ਮੀਂਹ ਤੋਂ ਬਾਅਦ ਅੱਜ ਜ਼ਿਆਦਾਤਰ ਸ਼ਹਿਰਾਂ ਵਿਚ ਧੁੱਪ ਨਿਕਲਣ ਨਾਲ ਲੋਕਾਂ ਨੇ ਠੰਡ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਆਉਂਦੇ ਦਿਨਾਂ ਵਿਚ ਠੰਡ ਆਪਣਾ ਅਸਲ ਰੰਗ ਵਿਖਾਉਣ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ 16 ਜ਼ਿਲ੍ਹਿਆਂ ਵਿਚ ਮੀਂਹ ਦਰਜ ਕੀਤਾ ਗਿਆ ਪਰ ਇਹ ਰਾਹਤ ਸਿਰਫ ਅੱਜ ਲਈ ਹੈ। 31 ਦਸੰਬਰ ਤੋਂ ਮਾਝਾ ਅਤੇ ਦੋਆਬਾ ਮੁੜ ਸੰਘਣੀ ਧੁੰਦ ਦੀ ਲਪੇਟ ਵਿਚ ਆ ਜਾਣਗੇ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਮੁੜ ਧੁੰਦ ਦੀ ਚਪੇਟ ਆਉਣਗੇ। ਇੰਨਾ ਹੀ ਨਹੀਂ, ਪਹਾੜਾਂ ਵਿਚ ਤਾਜ਼ੀ ਬਰਫਬਾਰੀ ਹੋਵੇਗੀ, ਜਿਸ ਦਾ ਅਸਰ ਵੀ ਪੰਜਾਬ ਵਿਚ ਦੇਖਣ ਨੂੰ ਮਿਲੇਗਾ। 31 ਦਸੰਬਰ ਤੋਂ ਬਾਅਦ ਧੁੰਦ ਦੇ ਨਾਲ-ਨਾਲ ਠੰਡ ਵੀ ਹੋਰ ਵਧੇਗੀ ਅਤੇ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਕੈਨੇਡਾ ਗਏ ਪੁੱਤ ਦੇ ਜਸ਼ਨ ਮਨਾ ਰਿਹਾ ਸੀ ਪਰਿਵਾਰ, ਅਚਾਨਕ ਮਿਲੀ ਮੌਤ ਦੀ ਖਬਰ, ਮਚਿਆ ਚੀਕ-ਚਿਹਾੜਾ
ਮੌਸਮ ਵਿਭਾਗ ਮੁਤਾਬਕ ਮਾਝਾ ਅਤੇ ਦੋਆਬਾ ਨੂੰ ਯੈਲੋ ਕੈਟਾਗਿਰੀ ਵਿਚ ਰੱਖਿਆ ਗਿਆ ਹੈ। 31 ਦਸੰਬਰ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਜਲੰਧਰ ਅਤੇ ਕਪੂਰਥਲਾ ਦੇ ਇਲਾਕਿਆਂ ਵਿਚ ਸੰਘਣੀ ਧੁੰਦ ਪਵੇਗੀ, ਉਥੇ ਹੀ 1 ਦਸੰਬਰ ਤੋਂ ਇਥੇ ਸ਼ੀਤਲਹਿਰ ਚੱਲਣ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਇੱਥੇ ਤਾਪਮਾਨ 1 ਡਿਗਰੀ ਦੇ ਕਰੀਬ ਪਹੁੰਚ ਸਕਦਾ ਹੈ। ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਮਾਝਾ-ਦੋਆਬਾ ਦੇ ਲਗਭਗ ਸਾਰੇ ਇਲਾਕਿਆਂ ਵਿਚ ਅਤੇ ਮਾਲਵੇ ਦੇ ਕੁੱਝ ਇਲਾਕਿਆਂ ਵਿਚ ਮੀਂਹ ਪਿਆ ਹੈ। ਅੰਮ੍ਰਿਤਸਰ, ਜਲੰਧਰ ਜਿੱਥੇ ਇਕ ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ ਹੈ, ਉਥੇ ਹੀ ਲੁਧਿਆਣਆ ਵਿਚ .5 ਐੱਮ. ਐੱਮ. ਬਾਰਿਸ਼ ਹੋਈ ਹੈ। ਪਠਾਨਕੋਟ ਵਿਚ ਸਭ ਤੋਂ ਵੱਧ 4 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੋਕਾਂ ਨੂੰ ਮਿਲੇਗੀ ਵੱਡੀ ਰਾਹਤ, ਪੰਜਾਬ ਦਾ ਇਹ ਮਸ਼ਹੂਰ ਟੋਲ ਪਲਾਜ਼ਾ ਜਲਦ ਹੋਵੇਗਾ ਬੰਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਦੇ ਕਿਸਾਨਾਂ ਤੇ ਹੋਰਨਾਂ ਕੋਲੋਂ 700 ਕਰੋੜ ਨਹਿਰੀ ਪਾਣੀ ਦੇ ਖ਼ਰਚੇ ਵਸੂਲੇ ਜਾਣੇ ਬਾਕੀ
NEXT STORY