ਮੋਹਾਲੀ (ਨਿਆਮੀਆਂ) : ਸੋਹਾਣਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਲੁਧਿਆਣਾ ਤੋਂ ਮੋਹਾਲੀ ਵਾਰਦਾਤ ਕਰਨ ਆਏ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਵਾਸੀ ਸਮਰਾਲਾ, ਕੁਲਵੀਰ ਸਿੰਘ ਉਰਫ਼ ਕੁੱਲੂ ਵਾਸੀ ਸਮਰਾਲਾ, ਗੁਰਸ਼ਰਨ ਸਿੰਘ ਉਰਫ਼ ਸ਼ਰਨ ਵਾਸੀ ਸਮਰਾਲਾ ਅਤੇ ਅਮਨ ਵੈਲੀ ਵਾਸੀ ਹੇਡੋਂ ਸਮਰਾਲਾ ਵਜੋਂ ਹੋਈ ਹੈ। ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮਾਂ ਨੂੰ ਮਾਣਕਮਾਜਰਾ ਕੋਲੋਂ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਇਕ ਪਿਸਤੌਲ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਅਦਾਲਤ ਵੱਲੋਂ ਮੁਲਜ਼ਮਾਂ ਨੂੰ 2 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਡੀ. ਐੱਸ. ਪੀ. ਨੇ ਦੱਸਿਆ ਕਿ ਏ. ਐੱਸ. ਆਈ ਬਲਬੀਰ ਸਿੰਘ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਕਿ ਜ਼ਿਲ੍ਹਾ ਲੁਧਿਆਣਾ ਤੋਂ 4 ਨੌਜਵਾਨ ਚੰਡੀਗੜ੍ਹ ਨੰਬਰ ਦੀ ਸਵਿੱਫ਼ਟ ਕਾਰ ’ਚ ਸਵਾਰ ਹੋ ਕੇ ਮੋਹਾਲੀ ਵੱਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆ ਰਹੇ ਹਨ। ਪੁਲਸ ਨੇ ਪਿੰਡ ਮਾਣਕਮਾਜਰਾ ਕੋਲ ਨਾਕਾਬੰਦੀ ਕਰ ਕੇ ਉਕਤ ਮੁਲਜ਼ਮਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗੱਡੀ ਭਜਾ ਲਈ, ਪਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਕਤ ਮੁਲਜ਼ਮਾਂ ਕੋਲੋਂ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਸੰਦੀਪ ਖ਼ਿਲਾਫ਼ ਲੁਧਿਆਣਾ ਜ਼ਿਲ੍ਹੇ ’ਚ ਪਹਿਲਾਂ ਤੋਂ ਹੀ ਇਕ ਮਾਮਲਾ ਦਰਜ ਹੈ।
ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਮਹਾਪੰਚਾਇਤ ਦੌਰਾਨ ਪਿਆ ਭੜਥੂ, ਘਟਨਾ ਦੇਖ ਸਭ ਨੂੰ ਪਈਆਂ ਭਾਜੜਾਂ
NEXT STORY