ਪਟਿਆਲਾ, (ਪਰਮੀਤ)- ਜ਼ਿਲੇ ’ਚ ਅੱਜ ਗਰਭਵਤੀ ਜਨਾਨੀ ਤੇ ਇਕ ਪ੍ਰਾਈਵੇਟ ਹਸਪਤਾਲ ਦੇ ਮੁਲਾਜ਼ਮਾਂ ਸਮੇਤ 46 ਹੋਰ ਕੇਸ ਪਾਜ਼ੇਟਿਵ ਆ ਗਏ। ਮਰੀਜ਼ਾਂ ਦੀ ਕੁੱਲ ਗਿਣਤੀ 1092 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 16 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, 467 ਠੀਕ ਹਨ ਅਤੇ 609 ਐਕਟਿਵ ਕੇਸ ਹਨ। ਇਨ੍ਹਾਂ 46 ਮਰੀਜ਼ਾਂ ’ਚੋਂ 31 ਪਟਿਆਲਾ ਸ਼ਹਿਰ, 3 ਰਾਜਪੁਰਾ, 3 ਨਾਭਾ, 4 ਸਮਾਣਾ ਅਤੇ 5 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 29 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੇਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 6 ਬਾਹਰੀ ਰਾਜਾਂ ਤੋਂ ਆਉਣ ਵਾਲੇ, 11 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ।
ਪਟਿਆਲਾ ਦੇ ਪ੍ਰਤਾਪ ਨਗਰ ਤੋਂ 4, ਸਮਾਣੀਆਂ ਗੇਟ, ਜੈ ਜਵਾਨ ਕਾਲੋਨੀ ਤੋਂ 3-3, ਗਾਇਤਰੀ ਹਸਪਤਾਲ (ਸਰਹੰਦ ਰੋਡ), ਨਿਊ ਯਾਦਵਿੰਦਰਾ ਕਾਲੋਨੀ, ਦਰਸ਼ਨ ਸਿੰਘ ਕਾਲੋਨੀ, ਸਰਾਏ ਅਲਬੈਲ ਸਿੰਘ (ਲਾਹੋਰੀ ਗੇਟ), ਕ੍ਰਿਸ਼ਨਾ ਕਾਲੋਨੀ ਅਤੇ ਢਿੱਲੋਂ ਕਾਲੋਨੀ ਤੋਂ 2-2, ਅਰਬਨ ਅਸਟੇਟ, ਮਾਲਵਾ ਐਨਕਲੇਵ, ਅਜ਼ਾਦ ਨਗਰ, ਅਨੰਦ ਨਗਰ ਐਕਸਟੈਂਸਨ-ਏ, ਬਾਬੂ ਸ਼੍ਰੀ ਚੰਦ ਮਾਰਗ, ਗੁਰਬਖਸ਼ ਕਾਲੋਨੀ, ਰਤਨ ਨਗਰ, ਦੇਸੀ ਮਹਿਮਾਨਦਾਰੀ ਅਤੇ ਆਨੰਦ ਨਗਰ ਬੀ ਤੋਂ 1-1 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
ਰਾਜਪੁਰਾ ਦੇ ਡਾਲੀਮਾ ਵਿਹਾਰ ਤੋਂ 2 ਅਤੇ ਗੁਲਾਬ ਨਗਰ ਤੋਂ 1, ਸਮਾਣਾ ਦੇ ਵਡ਼ੈਚ ਕਾਲੋਨੀ ਤੋਂ 3 ਅਤੇ ਗੁਰੂ ਗੋਬਿੰਦ ਸਿੰਘ ਕਾਲੋਨੀ ਤੋਂ 1, ਨਾਭਾ ਦੇ ਥਡ਼ਥੈਡ਼ੀਆਂ ਸਟਰੀਟ ਤੋਂ 2 ਅਤੇ ਬੋਡ਼ਾਂ ਗੇਟ ਤੋਂ 1 ਅਤੇ 5 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਇਨ੍ਹਾਂ ਪਾਜ਼ੇਟਿਵ ਕੇਸਾਂ ’ਚ ਇਕ ਗਰਭਵਤੀ ਔਰਤ, ਨਿੱਜੀ ਹਸਪਤਾਲ ਦੇ 2 ਮੁਲਾਜ਼ਮ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਏ ਇਨ੍ਹਾਂ ਮਰੀਜ਼ਾਂ ਨੂੰ ਨਵੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।
ਫਰੰਟ ਲਾਈਨ ’ਤੇ ਜੰਗ ਲੜ ਰਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ
ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਆਏ ਕੇਸਾਂ ਦੇ ਨੇਡ਼ਲੇ ਸੰਪਰਕ ’ਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵਲੋਂ ਬਡ਼ੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਰਾਉਂਡ ਲੈਵਲ ਤੱਕ ਕੋਰੋਨਾ ਦੀ ਜੰਗ ਲਡ਼ ਫਰੰਟ ਲਾਈਨ ਵਰਕਰ ਵੀ ਇਸ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਅੰਕਡ਼ਿਆਂ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਜ਼ਿਲੇ ’ਚ ਹੁਣ ਤੱਕ ਪਬਲਿਕ ਸੈਕਟਰ ’ਚ ਕੰਮ ਕਰਦੇ 3240 ਸਿਹਤ ਕੇਅਰ ਵਰਕਰਾਂ ਦੇ ਲਏ ਸੈਂਪਲਾਂ ’ਚੋਂ 38 ਪਾਜ਼ੇਟਿਵ ਪਾਏ ਗਏ ਹਨ, 3127 ਪੁਲਸ ਮੁਲਾਜ਼ਮਾਂ ਦੇ ਲਏ ਗਏ ਸੈਂਪਲਾਂ ’ਚੋਂ 22 ਪਾਜ਼ੇਟਿਵ, 476 ਸੈਨੀਟੇਸ਼ਨ ਵਰਕਰਾਂ ’ਚੋਂ 5 ਅਤੇ 253 ਆਂਗਣਵਾਡ਼ੀ ਵਰਕਰਾਂ ’ਚੋਂ ਇਕ ਆਂਗਣਵਾਡ਼ੀ ਵਰਕਰ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਪੰਜਾਬ 'ਚ ਖੁੱਲ੍ਹਿਆ ਦੇਸ਼ ਦਾ ਦੂਜਾ ਪਲਾਜ਼ਮਾ ਬੈਂਕ, ਕੋਰੋਨਾ ਦੇ ਗੰਭੀਰ ਮਰੀਜ਼ਾਂ ਦੀ ਬਚ ਸਕੇਗੀ ਜਾਨ
NEXT STORY