ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਕੁਝ ਨੌਜਵਾਨਾਂ ਵਲੋਂ ਤੇਜ਼ ਰਫਤਾਰ ਟਰੇਨ ਅੱਗੇ ਸਟੰਟ ਕਰਨ ਦੀਆਂ ਖਬਰਾਂ ਮੀਡੀਆ 'ਚ ਆਈਆਂ ਸਨ, ਜਿਸ ਤੋਂ ਬਾਅਦ ਆਰ. ਪੀ. ਐੱਫ. ਨੇ ਇਸ ਮਾਮਲੇ ਸਬੰਧੀ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਤੇ ਰੇਲਵੇ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਪੱਖੋਵਾਲ ਨੇੜਿਓਂ ਲੰਘ ਰਹੀ ਸਾਊਥ ਸਿਟੀ ਦੀ ਨਹਿਰ 'ਤੇ ਬਣੀ ਰੇਲਵੇ ਲਾਈਨ ਦੀ ਪੁਲੀ 'ਤੇ ਨੌਜਵਾਨ ਨਹਾਉਣ ਪਹੁੰਚ ਜਾਂਦੇ ਹਨ ਅਤੇ ਨਹਾਉਣ ਤੋਂ ਬਾਅਦ ਉੱਥੇ ਸਟੰਟ ਕਰਨ ਲੱਗ ਜਾਂਦੇ ਹਨ ਅਤੇ ਇਹ ਭੁੱਲ ਜਾਂਦੇ ਹਨ ਕਿ ਜ਼ਰਾ ਜਿੰਨੀ ਵੀ ਚੁੱਕ ਉਨ੍ਹਾਂ ਦੀ ਜਾਨ ਲੈ ਸਕਦੀ ਹੈ। ਨੌਜਵਾਨਾਂ ਕੋਲ ਜਦੋਂ ਅਚਾਨਕ ਤੇਜ਼ ਰਫਤਾਰ ਟਰੇਨ ਪਹੁੰਚਦੀ ਹੈ ਤਾਂ ਉਹ ਨਹਿਰ 'ਚ ਛਾਲਾਂ ਮਾਰ ਦਿੰਦੇ ਹਨ, ਜੋ ਕਿ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ।
ਪੰਜਾਬ ਦੇ ਇਸ ਸਕੂਲ ਨੇ ਕੀਤੀ ਅਨੋਖੀ ਪਹਿਲ, ਬਣਿਆ ਮਿਸਾਲ
NEXT STORY