ਬਠਿੰਡਾ (ਵਰਮਾ) : ਸਦਰ ਥਾਣਾ ਪੁਲਸ ਨੇ ਹੈਰੋਇਨ ਦੀ ਵਰਤੋਂ ਦੇ ਦੋਸ਼ ’ਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਦਰ ਥਾਣਾ ਪੁਲਸ ਨੇ ਲਿੰਕ ਰੋਡ ਦਿਉਣ ਨੇੜੇ ਹੈਰੋਇਨ ਦੀ ਵਰਤੋਂ ਕਰਨ ਵਾਲੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਇਨ੍ਹਾਂ 'ਚ ਯੁਵਰਾਜ ਸਿੰਘ, ਬਿੱਕੀ, ਆਕਾਸ਼ ਕੁਮਾਰ ਵਾਸੀ ਬਠਿੰਡਾ, ਮਲਕੀਤ ਸਿੰਘ ਵਾਸੀ ਨਰੂਆਣਾ ਅਤੇ ਕਰਨੀ ਸਿੰਘ ਵਾਸੀ ਬੀੜ ਤਾਲਾਬ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਬਾਅਦ ’ਚ ਉਪਰੋਕਤ ਵਿਅਕਤੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਚਾਚੇ-ਭਤੀਜੇ ਦੀ ਮੌਤ
NEXT STORY