ਅੰਮ੍ਰਿਤਸਰ (ਨੀਰਜ)- ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਕਸਟਮ ਵਿਭਾਗ ਵਲੋਂ ਅਫਗਾਨਿਸਤਾਨ ਤੋਂ ਆਈ ਮੁਲੱਠੀ ਦੀ ਖੇਪ ਵਿਚ 485 ਗੋਲ ਆਕਾਰ ਦੀਆਂ ਲੱਕੜਾਂ ਵਿਚ ਛੁਪਾ ਕੇ ਰੱਖੀ 102 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਲੱਕੜ ਦਾ ਇਹ ਟੁਕੜਾ ਕਰੀਬ ਦੋ ਇੰਚ ਮੋਟਾ ਸੀ, ਜਿਸ ਨੂੰ ਬੜੀ ਮਿਹਨਤ ਨਾਲ ਡਰਿੱਲ ਕਰ ਕੇ ਮਸ਼ੀਨ ਨਾਲ ਹੈਰੋਇਨ ਦਾ ਪਾਊਡਰ ਭਰਿਆ ਗਿਆ। ਹੈਰੋਇਨ ਸਮੱਗਲਰਾਂ ਦੇ ਲੱਕੜ ਦੇ ਗੋਲ ਆਕਾਰ ਦੇ ਟੁੱਕੜਿਆਂ ਦਾ ਰੰਗ ਮੁਲੱਠੀ ਦੇ ਰੰਗ ਵਰਗਾ ਸੀ। ਲੱਕੜ ਦੇ ਇਹ ਟੁਕੜੇ ਮੁਲੱਠੀ ਨਾਲੋਂ ਤਿੰਨ ਗੁਣਾ ਮੋਟੇ ਅਤੇ ਲੰਬੇ ਸਨ, ਜਿਸ ਨੂੰ ਟਰੇਸ ਕਰਨਾ ਕਸਟਮ ਵਿਭਾਗ ਲਈ ਕੋਈ ਆਸਾਨ ਕੰਮ ਨਹੀਂ ਸੀ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ
ਆਲਮ ਇਹ ਸੀ ਕਿ ਕਸਟਮ ਵਿਭਾਗ ਦੀ ਆਈ. ਸੀ. ਪੀ. ਵਿਖੇ ਤਾਇਨਾਤ ਟੀਮ ਨੂੰ ਇਨ੍ਹਾਂ ਲੱਕੜ ਦੇ ਟੁਕੜਿਆਂ ’ਚੋਂ ਹੈਰੋਇਨ ਕੱਢਣ ਲਈ ਸਾਰੀ ਰਾਤ ਮੁਸ਼ੱਕਤ ਕਰਨੀ ਪਈ। ਇਸ ਦੇ ਲਈ ਕੁਝ ਤਕਨੀਕੀ ਮਾਹਿਰਾਂ ਨੂੰ ਬੁਲਾਉਣਾ ਪਿਆ। ਜਿਵੇਂ ਹੀ ਟੁਕੜਿਆਂ ’ਚੋਂ ਨਿਕਲਣ ਵਾਲੇ ਪਾਊਡਰ ਨੂੰ ਨਾਰਕੋਟਿਕਸ ਟੈਸਟਿੰਗ ਕਿੱਟ ’ਚ ਪਾਇਆ ਗਿਆ ਤਾਂ ਉਸ ਦਾ ਨਤੀਜਾ ਸਕਾਰਾਤਮਕ ਨਿਕਲਿਆ। ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਅਫਗਾਨਿਸਤਾਨ ਤੋਂ ਮੁਲੱਠੀ ਦਰਾਮਦ ਕਰਨ ਵਾਲੀ ਫਰਮ ਦਾ ਨਾਂ ਬਾਲਾ ਟਰੇਡਿੰਗ ਕੰਪਨੀ ਹੈ ਅਤੇ ਇਸ ਦਾ ਦਫ਼ਤਰ ਦਿੱਲੀ ਵਿਚ ਹੈ। ਅਫਗਾਨ ਮੁਲੱਠੀ ਦੀ ਖੇਪ ਨੂੰ ਮਜੀਠਾ ਮੰਡੀ ਵਿਚ ਕੰਮ ਕਰਦੇ ਸੀ. ਐੱਚ. ਏ. ਨੇ ਕਲੀਅਰੈਂਸ ਕਰਵਾਇਆ ਸੀ। ਕਸਟਮ ਵਿਭਾਗ ਹੁਣ ਇਸ ਐਂਗਲ ਦੀ ਜਾਂਚ ਵਿਚ ਜੁਟ ਗਿਆ ਹੈ ਕਿ ਮੁਲੱਠੀ ਇੰਪੋਰਟ ਕਰਨ ਵਾਲੀ ਫਰਮ ਅਤੇ ਸੀ. ਐੱਚ. ਏ. ਦਾ ਇਸ ਕੇਸ ਵਿਚ ਕੀ ਰੋਲ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ
532 ਕਿਲੋ ਵਾਲੇ ਕੇਸ ਵਿਚ ਵੀ ਹੋਈ ਸੀ ਦਰਾਮਦਕਾਰ, ਸੀ. ਐੱਚ. ਏ. ਅਤੇ ਮਾਸਟਰ ਮਾਈਂਡ ਦੀ ਗ੍ਰਿਫ਼ਤਾਰੀ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਜ਼ਬਤ ਕੀਤੀ ਗਈ 102 ਕਿਲੋ ਹੈਰੋਇਨ ਦੇ ਮਾਮਲੇ ਤੋਂ ਪਹਿਲਾਂ ਕਸਟਮ ਵਿਭਾਗ ਦਾ ਸਭ ਤੋਂ ਵੱਡੇ ਕੇਸ 532 ਕਿਲੋ ਹੈਰੋਇਨ ਦੇ ਮਾਮਲੇ ’ਚ ਵਿਭਾਗੀ ਜਾਂਚ ਦੌਰਾਨ ਪਾਕਿਸਤਾਨ ਤੋਂ ਨਮਕ ਮੰਗਵਾਉਣ ਵਾਲੇ ਵਪਾਰੀ, ਸੀ. ਐੱਚ. ਏ., ਟਰਾਂਸਪੋਰਟਰ ਅਤੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਇਸ ਮਾਮਲੇ ਦੇ ਅਸਲੀ ਆਕਾ ਅਜੇ ਤੱਕ ਐੱਨ. ਆਈ. ਏ. ਨੂੰ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਕੁਰੀਅਰਾਂ (ਜੋ ਹੈਰੋਇਨ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਵਾਲੇ) ਤੱਕ ਸੀਮਤ ਹੈ।
ਕੀ ਇਸ ਵਾਰ ਵੀ ਐੱਨ. ਆਈ. ਏ.ਕਸਟਮ ਤੋਂ ਕੇਸ ਖੋਹੇਗੀ?
29 ਜੂਨ 2019 ਨੂੰ ਆਈ. ਸੀ. ਪੀ. ਅਟਾਰੀ ਵਿਖੇ ਜ਼ਬਤ ਕੀਤੀ ਗਈ 532 ਕਿਲੋ ਹੈਰੋਇਨ ਦਾ ਮਾਮਲਾ ਐੱਨ. ਆਈ. ਏ. ਨੇ ਕਸਟਮ ਵਿਭਾਗ ਤੋਂ ਖੋਹ ਲਿਆ ਸੀ। ਐੱਨ. ਆਈ. ਏ. ਨੇ ਕਸਟਮ ਤੋਂ ਇਹ ਮਾਮਲਾ ਟੈਰਰ ਫੰਡਿੰਗ ਦਾ ਹਵਾਲਾ ਦਿੰਦੇ ਹੋਏ ਮੰਗਿਆ ਸੀ ਪਰ ਕਸਟਮ ਨੇ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵੱਡੀ ਸਾਜ਼ਿਸ਼ ਨਾਕਾਮ, ਬੁੜੈਲ ਜੇਲ੍ਹ ਕੋਲੋਂ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਬੈਗ ਬਰਾਮਦ
ਪੰਜਾਬ ਵਿਚ ਜਾਂ ਕਿਸੇ ਹੋਰ ਸੂਬੇ ਵਿਚ ਖਪਤ ਹੋਣੀ ਸੀ ਹੈਰੋਇਨ
ਹੈਰੋਇਨ ਦੀ ਦੂਜੀ ਸਭ ਤੋਂ ਵੱਡੀ ਖੇਪ ਫੜਨ ਤੋਂ ਬਾਅਦ ਕਸਟਮ ਵਿਭਾਗ ਆਪਣੀ ਪਿੱਠ ਥਪਥਪਾਉਂਦਾ ਨਹੀਂ ਥੱਕਦਾ। ਇੱਥੇ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਕੀ ਦਿੱਲੀ ਦੀ ਇਕ ਫਰਮ ਦੇ ਨਾਂ ’ਤੇ ਆਰਡਰ ਕੀਤੀ ਗਈ ਹੈਰੋਇਨ ਦੀ ਇੰਨੀ ਵੱਡੀ ਖੇਪ ਪੰਜਾਬ ਵਿਚ ਖਪਤ ਕੀਤੀ ਜਾਣੀ ਸੀ ਜਾਂ ਕਿਸੇ ਹੋਰ ਸੂਬੇ ਵਿਚ। ਹਾਲਾਂਕਿ 532 ਕਿਲੋ ਹੈਰੋਇਨ ਦੇ ਮਾਮਲੇ ਵਿਚ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਖੇਪ ਪੰਜਾਬ ਵਿਚ ਖਾਧੀ ਜਾਣੀ ਸੀ। ਜੇਕਰ ਮੌਜੂਦਾ ਹਾਲਾਤਾਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚ ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾਉਣ ਦਾ ਦਾਅਵਾ ਕਰ ਰਹੀ ਹੈ ਪਰ ਜਿਸ ਤਰ੍ਹਾਂ ਬੀ. ਐੱਸ. ਐੱਫ. ਪੰਜਾਬ ਦੀ ਸਰਹੱਦ ’ਤੇ ਹੈਰੋਇਨ ਦੀ ਵੱਡੀ ਖੇਪ ਫੜ ਰਹੀ ਹੈ ਅਤੇ ਹੁਣ ਕਸਟਮ ਜੇਕਰ ਇੰਨੀ ਵੱਡੀ ਖੇਪ ਫੜੀ ਗਈ ਹੈ ਤਾਂ ਇਸ ਨਾਲ ਸਰਕਾਰ ਦੇ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ
ਹੈਰੋਇਨ ਸਮੱਗਲਿੰਗ ਦੇ ਵੱਡੇ ਕੇਸ
–ਜੂਨ 2019 ਵਿਚ ਕਸਟਮ ਵਿਭਾਗ ਨੇ ਪਾਕਿਸਤਾਨ ਤੋਂ ਦਰਾਮਦ ਕੀਤੇ ਨਮਕ ਦੀ ਖੇਪ ਵਿੱਚੋਂ 532 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ।
–26 ਜੁਲਾਈ 2019 ਨੂੰ ਮੁੰਬਈ ਦੇ ਨਵਾਸ਼ਿਵਾ ਬੰਦਰਗਾਹ ’ਤੇ 330 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ, ਜੋ ਕਿ ਟਾਕ ਪਾਊਡਰ ਦੀ ਆੜ ਵਿੱਚ ਇਰਾਨ ਰਾਹੀਂ ਅਫਗਾਨਿਸਤਾਨ ਤੋਂ ਦਰਾਮਦ ਕੀਤੀ ਗਈ ਸੀ।
-5 ਜੁਲਾਈ, 2021 ਨੂੰ ਡੀ. ਆਰ. ਆਈ. ਅਤੇ ਐੱਸ. ਟੀ. ਐੱਫ. ਪੰਜਾਬ ਵੱਲੋਂ ਮੁੰਬਈ ਦੇ ਜੀ. ਐੱਨ. ਪੀ. ਟੀ. ਬੰਦਰਗਾਹ ’ਤੇ ਇਰਾਨ ਰਾਹੀਂ ਅਫਗਾਨਿਸਤਾਨ ਤੋਂ ਦਰਾਮਦ ਕੀਤੇ ਸਟੋਰ ਪਾਊਡਰ ਵਿਚ 300 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ, ਜਿਸ ਵਿਚ ਤਰਨਤਾਰਨ ਦੇ ਚੌਹਲਾ ਸਾਹਿਬ ਦੇ ਰਹਿਣ ਵਾਲੇ ਪ੍ਰਭਜੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੇਸ਼ ’ਚ ਰਾਤੋ-ਰਾਤ ਵੱਧ ਗਏ ਖਾਣ ਵਾਲੇ ਤੇਲ ਦੇ ਮੁੱਲ, ਜਾਣੋ ਵਜ੍ਹਾ
NEXT STORY