ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ 5178 ਅਧਿਆਪਕ ਯੂਨੀਅਨ ਦੇ ਵਫਦ ਨੇ ਡੀ. ਸੀ. ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਤੋਂ ਪਹਿਲਾਂ ਸਰਕਾਰ ਸਕੂਲ ਦੇ ਮੈਦਾਨ ਵਿਚ ਅਧਿਆਪਕਾਂ ਦੀ ਬੈਠਕ ਨੂੰ ਸੰਬੋਧਨ ਕਰਦਿਅਾਂ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਅੌਜਲਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ 5178 ਪੇਂਡੂ ਸਹਿਯੋਗੀ ਅਧਿਆਪਕਾਂ ਦੀ ਭਰਤੀ 2014 ਵਿਚ ਕੀਤੀ ਗਈ ਸੀ। ਮਾਤਰ 6 ਹਜ਼ਾਰ ਤਨਖਾਹ ’ਤੇ ਭਰਤੀ ਕੀਤੇ ਅਧਿਆਪਕਾਂ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ 3 ਸਾਲ ਦਾ ਸੇਵਾ ਕਾਲ ਪੂਰਾ ਕਰਨ ਅਤੇ ਚੰਗੇ ਆਚਰਣ ਵਾਲੇ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਪੂਰੇ ਗਰੇਡ ਵਿਚ ਸਿੱਖਿਆ ਵਿਭਾਗ ਵਿਚ ਰੈਗੂਲਰ ਕਰ ਲਿਆ ਜਾਵੇਗਾ। ਇਸ ਸੰਬੰਧ ਵਿਚ ਸਰਕਾਰ ਨੇ 2017 ’ਚ ਉਨ੍ਹਾਂ ਦੇ ਕੇਸ ਵੀ ਮੰਗਵਾ ਲਏ ਸਨ ਪਰ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ, ਜਿਸ ਕਾਰਨ ਅਧਿਆਪਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਕੂਲਾਂ ਵਿਚ ਬਿਨਾਂ ਤਨਖਾਹਾਂ ਤੋਂ ਕੰਮ ਕਰਨ ਲਈ ਮਜਬੂਰ ਹੋ ਰਹੇ ਹਨ।
ਇਸ ਮੌਕੇ ਡੀ.ਟੀ.ਐੱਫ. ਕੁਲਦੀਪ ਜੇਠੂਮਜਾਰਾ, ਕਸ਼ਮੀਰ ਸਿੰਘ ਰਹਿਪਾ, ਦਿਲਬਾਗ ਭਾਰਟਾ, ਸੁਖਜਿੰਦਰ ਰਾਮ, ਮਨਜੀਤ ਕੌਰ, ਰਾਮਜੀਤ, ਪਰਮਵੀਰ, ਪਰਮਜੀਤ ਦੁਗਰੀ, ਗਗਨਦੀਪ, ਨਵਜੋਤ, ਸੰਦੀਪ, ਰਾਜਕੁਮਾਰੀ, ਹਰਵਿੰਦਰ ਕੌਰ, ਮੋਨਿਕਾ ਸ਼ਰਮਾ, ਭਾਗ ਸਿੰਘ ਅਤੇ ਪਰਵਿੰਦਰ ਸਿੰਘ ਹਾਜ਼ਰ ਸਨ।
ਨੈਸ਼ਨਲ ਹਾਈਵੇ ’ਤੇ ਟਕਰਾਏ ਵਾਹਨ
NEXT STORY