ਕੋਟਕਪੂਰਾ, (ਨਰਿੰਦਰ, ਭਾਵਿਤ)-ਅੱਜ ਇਥੇ ਸ਼ਹਿਰ ’ਚੋਂ ਲੰਘਦੇ ਨੈਸ਼ਨਲ ਹਾਈਵੇ-15 ’ਤੇ ਦੇਵੀਵਾਲਾ ਰੋਡ ਨੇਡ਼ੇ ਚਾਰ ਵਾਹਨ ਆਪਸ ’ਚ ਟਕਰਾਅ ਗਏ। ਹਾਦਸੇ ਦੌਰਾਨ ਦੋ ਕਾਰਾਂ ਅਤੇ ਇਕ ਐਕਟਿਵਾ ਨੂੰ ਨੁਕਸਾਨ ਪੁੱਜਿਆ। ਐਕਟਿਵਾ ਸਵਾਰ ਹਾਦਸੇ ’ਚ ਵਾਲ-ਵਾਲ ਬਚਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਬੱਸ ਸਟੈਂਡ ਵੱਲੋਂ ਜਾ ਰਿਹਾ ਇਕ ਕੈਂਟਰ ਟਾਟਾ-407 ਸਾਹਮਣਿਓਂ ਆ ਰਹੀ ਇਕ ਕਾਰ ਨਾਲ ਟਕਰਾਅ ਗਿਆ। ਇਸ ਦੌਰਾਨ ਕਾਰ ਦੇ ਪਿੱਛੇ ਆ ਰਹੀ ਇਕ ਹੋਰ ਕਾਰ ਅਤੇ ਐਕਟਿਵਾ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਪਹਿਲੀ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨਿਆ ਗਿਆ। ਟੱਕਰ ਕਾਰਨ ਜਦੋਂ ਇਕ ਕਾਰ ਪਿੱਛੇ ਹਟੀ ਤਾਂ ਪਿੱਛੋਂ ਆ ਰਹੀ ਐਕਟਿਵਾ ’ਤੇ ਚਡ਼੍ਹ ਗਈ ਅਤੇ ਐਕਟਿਵਾ ਚਲਾ ਰਹੇ ਵਿਅਕਤੀ ਨੇ ਬਡ਼ੀ ਹਿੰਮਤ ਨਾਲ ਆਪਣੇ-ਆਪ ਨੂੰ ਬਚਾਇਆ।
ਅਦਾਲਤ ਨੇ ਭਗੌਡ਼ੇ ਨੂੰ ਭੇਜਿਆ ਜੇਲ
NEXT STORY